Gippy Grewal : ਗਿੱਪੀ ਗਰੇਵਾਲ ਨੇ ਆਪਣੀ ਨਵੀਂ ਲੈਬਰਗਿਨੀ ਨਾਲ ਸਾਂਝੀ ਕੀਤੀਆਂ ਤਸਵੀਰਾਂ, ਫੈਨਜ਼ ਨੇ ਦਿੱਤੀ ਵਧਾਈ
ਗਿੱਪੀ ਗਰੇਵਾਲ ਨੇ ਹਾਲ ਹੀ 'ਚ ਦੋ ਨਵੀਆਂ ਕਾਰਾਂ ਖਰੀਦੀਆਂ ਸੀ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਲੈਂਬੋਰਗਿਨੀ ਤੇ ਸ਼ਾਨਦਾਰ ਰੇਂਜ ਰੋਵਰ ਕਾਰਾਂ ਖਰੀਦੀਆਂ ਸੀ। ਹੁਣ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਲੈਂਬੋਰਗਿਨੀ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਗਿੱਪੀ ਇਨ੍ਹਾਂ ਤਸਵੀਰਾਂ 'ਚ ਆਪਣੀ ਨਵੀਂ ਕਾਰ ਨੂੰ ਫਲੌਂਟ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦਿਆਂ ਪੀਲੇ ਰੰਗ ਦੇ ਦਿਲ ਵਾਲੀਆਂ ਇਮੋਜੀਆਂ ਵੀ ਬਣਾਈਆਂ।
Gippy Grewal : ਗਿੱਪੀ ਗਰੇਵਾਲ ਨੇ ਆਪਣੀ ਨਵੀਂ ਲੈਬਰਗਿਨੀ ਨਾਲ ਸਾਂਝੀ ਕੀਤੀਆਂ ਤਸਵੀਰਾਂ, ਫੈਨਜ਼ ਨੇ ਦਿੱਤੀ ਵਧਾਈ
Gippy Grewal shares New pics: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ (Gippy Grewal )ਲਈ ਸਾਲ 2023 ਬਹੁਤ ਵਧੀਆ ਰਿਹਾ ਹੈ। ਇਸ ਸਾਲ ਗਿੱਪੀ ਦੀ ਫਿਲਮ 'ਕੈਰੀ ਆਨ ਜੱਟਾ 3' ਰਿਲੀਜ਼ ਹੋਈ ਸੀ, ਜਿਸ ਨੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ। ਇਸ ਦੇ ਨਾਲ ਨਾਲ 'ਕੈਰੀ...3' ਪੰਜਾਬੀ ਸਿਨੇਮਾ ਦੀ 100 ਕਰੋੜ ਵਾਲੀ ਪਹਿਲੀ ਫਿਲਮ ਬਣੀ।

ਇਸ ਫਿਲਮ ਦੀ ਕਾਮਯਾਬੀ ਤੋਂ ਖੁਸ਼ ਹੋ ਕੇ ਗਿੱਪੀ ਨੇ ਦੋ ਨਵੀਆਂ ਕਾਰਾਂ ਖਰੀਦੀਆਂ ਸੀ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਲੈਂਬੋਰਗਿਨੀ ਤੇ ਸ਼ਾਨਦਾਰ ਰੇਂਜ ਰੋਵਰ ਕਾਰਾਂ ਖਰੀਦੀਆਂ ਸੀ। ਹੁਣ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਲੈਂਬੋਰਗਿਨੀ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਗਿੱਪੀ ਇਨ੍ਹਾਂ ਤਸਵੀਰਾਂ 'ਚ ਆਪਣੀ ਨਵੀਂ ਕਾਰ ਨੂੰ ਫਲੌਂਟ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦਿਆਂ ਪੀਲੇ ਰੰਗ ਦੇ ਦਿਲ ਵਾਲੀਆਂ ਇਮੋਜੀਆਂ ਵੀ ਬਣਾਈਆਂ।
ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਇਕੱਲੇ ਇੰਸਟਾਗ੍ਰਾਮ 'ਤੇ 5 ਮਿਲੀਅਨ ਦੇ ਕਰੀਬ ਫਾਲੋਅਰਜ਼ ਹਨ। ਉਨ੍ਹਾਂ ਦੇ ਫੈਨਜ਼ ਨੇ ਗਿੱਪੀ ਦੀਆਂ ਨਵੀਆਂ ਤਸਵੀਰਾਂ 'ਤੇ ਕਮੈਂਟ ਕਰ ਪਿਆਰ ਦੀ ਬਰਸਾਤ ਕੀਤੀ ਹੈ।
ਗਿੱਪੀ ਗਰੇਵਾਲ ਦੀਆਂ ਇਹ ਸਾਲ 2 ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਇਹ ਫਿਲਮਾਂ ਸੀ 'ਮਿੱਤਰਾਂ ਦਾ ਨਾਂ ਚੱਲਦਾ' ਤੇ 'ਕੈਰੀ ਆਨ ਜੱਟਾ 3'। ਇਸ ਦੇ ਨਾਲ ਨਾਲ ਗਿੱਪੀ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮੌਜਾਂ ਹੀ ਮੌਜਾਂ' ਦੀ ਪ੍ਰਮੋਸ਼ਨ 'ਚ ਬਿਜ਼ੀ ਹਨ। ਇਹ ਫਿਲਮ ਅਕਤੂਬਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਗਿੱਪੀ ਦੀਆਂ ਫਿਲਮਾਂ 'ਜੱਟ ਨੂੰ ਚੁੜੈਲ ਟੱਕਰੀ', 'ਸ਼ਿੰਦਾ ਸ਼ਿੰਦਾ ਨੋ ਪਾਪਾ' ਤੇ 'ਸ਼ੇਰਾਂ ਦੀ ਕੌਮ ਪੰਜਾਬੀ' 2024 'ਚ ਰਿਲੀਜ਼ ਹੋਣਗੀਆਂ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
