ਬੱਚੇ ‘ਤੇ ਹੋਈ ਵਾਹਿਗੁਰੂ ਜੀ ਦੀ ਬਖਸ਼ਿਸ਼, ਤੁਰਨੋਂ ਅਸਮਰਥ ਬੱਚਾ ਚੱਲਣ ਲੱਗਿਆ,ਹਰਿਮੰਦਰ ਸਾਹਿਬ ‘ਚ ਰੋਜ਼ਾਨਾ ਕਰਨ ਜਾਂਦਾ ਸੀ ਦਰਸ਼ਨ, ਰੂਪੀ ਗਿੱਲ ਨੇ ਸਾਂਝਾ ਕੀਤਾ ਵੀਡੀਓ
ਉਹ ਜੋ ਚਾਹਵੇ ਸੋ ਕਰਦਾ ਹੈ, ਗੁਰੁ ਖਾਲੀ ਝੋਲੀਆਂ ਭਰਦਾ ਹੈ। ਜੀ ਹਾਂ ਜੇ ਤੁਸੀਂ ਆਪਣੇ ਗੁਰੁ ‘ਚ ਅਟੁੱਟ ਵਿਸ਼ਵਾਸ਼ ਰੱਖਦੇ ਹੋਏ ਉਸ ਦੇ ਦਰ ‘ਤੇ ਰੋਜ਼ ਰੋਜ਼ ਅਰਦਾਸ ਕਰਦੇ ਹੋ ਤਾਂ ਇਹ ਅਰਦਾਸ ਇੱਕ ਦਿਨ ਜ਼ਰੂਰ ਕਬੂਲ ਹੁੰਦੀ ਹੈ।
ਬੱਚੇ ‘ਤੇ ਹੋਈ ਵਾਹਿਗੁਰੂ ਜੀ ਦੀ ਬਖਸ਼ਿਸ਼, ਤੁਰਨੋਂ ਅਸਮਰਥ ਬੱਚਾ ਚੱਲਣ ਲੱਗਿਆ,ਹਰਿਮੰਦਰ ਸਾਹਿਬ ‘ਚ ਰੋਜ਼ਾਨਾ ਕਰਨ ਜਾਂਦਾ ਸੀ ਦਰਸ਼ਨ, ਰੂਪੀ ਗਿੱਲ ਨੇ ਸਾਂਝਾ ਕੀਤਾ ਵੀਡੀਓ
ਅਦਾਕਾਰਾ ਰੂਪੀ ਗਿੱਲ (Roopi Gill) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਨੇ ਇੱਕ ਬੱਚੇ ਦੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਤੁਰਨ ‘ਚ ਅਸਮਰਥ ਸੀ । ਪਰ ਉਸ ਦੀ ਗੁਰੁ ਘਰ ਪ੍ਰਤੀ ਅਟੁੱਟ ਵਿਸ਼ਵਾਸ਼ ਤੇ ਸ਼ਰਧਾ ਸੀ । ਉਹ ਆਪਣੇ ਪਿਤਾ ਜੀ ਦੇ ਨਾਲ ਹਮੇਸ਼ਾ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਦਰਸ਼ਨਾਂ ਦੇ ਲਈ ਪਹੁੰਚਦਾ ਸੀ ।
ਹੋਰ ਪੜ੍ਹੋ : ਅਦਾਕਾਰਾ ਕਾਜੋਲ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ
ਹਰ ਵਾਰ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਅਤੇ ਗੁਰੁ ਸਾਹਿਬ ਨੇ ਉਸ ਦੀ ਅਰਦਾਸ ਸੁਣ ਲਈ ਅਤੇ ਉਸ ਨੇ ਚੱਲਣਾ ਸ਼ੁਰੂ ਕਰ ਦਿੱਤਾ । ਜਿਸ ਦਾ ਇੱਕ ਵੀਡੀਓ ਰੂਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਰੂਪੀ ਗਿੱਲ ਦੀ ਫ਼ਿਲਮ ‘ਬੀਬੀ ਰਜਨੀ’ ਹੋ ਰਹੀ ਰਿਲੀਜ਼
ਰੂਪੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ ‘ਬੀਬੀ ਰਜਨੀ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਜੱਸ ਬਾਜਵਾ, ਯੋਗਰਾਜ ਸਿੰਘ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।ਰੂਪੀ ਗਿੱਲ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਜਿਸ ‘ਚ ਲਾਈਏ ਜੇ ਯਾਰੀਆਂ, ਵੱਡਾ ਕਲਾਕਾਰ, ਅਸ਼ਕੇ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
