ਫ਼ਿਲਮ ‘ਬੀਬੀ ਰਜਨੀ’ ਦੇ ਟੀਜ਼ਰ ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਰੂਪੀ ਗਿੱਲ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਵੰਡਿਆ ਕੜਾਹ ਪ੍ਰਸ਼ਾਦ

ਅਦਾਕਾਰਾ ਰੂਪੀ ਗਿੱਲ ਦੀ ਫ਼ਿਲਮ ‘ਬੀਬੀ ਰਜਨੀ’ਦਾ ਕੱਲ੍ਹ ਨੂੰ ਟੀਜ਼ਰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਦਾਕਾਰਾ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਈ ਅਤੇ ਕੜਾਹ ਪ੍ਰਸ਼ਾਦ ਦੇਗ ਕਰਵਾ ਕੇ ਵੰਡਦੀ ਹੋਈ ਨਜ਼ਰ ਆਈ। ਜਿਸ ਦਾ ਇੱਕ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ।

Reported by: PTC Punjabi Desk | Edited by: Shaminder  |  July 02nd 2024 02:47 PM |  Updated: July 02nd 2024 03:04 PM

ਫ਼ਿਲਮ ‘ਬੀਬੀ ਰਜਨੀ’ ਦੇ ਟੀਜ਼ਰ ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਰੂਪੀ ਗਿੱਲ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਵੰਡਿਆ ਕੜਾਹ ਪ੍ਰਸ਼ਾਦ

ਅਦਾਕਾਰਾ ਰੂਪੀ ਗਿੱਲ (Roopi Gill) ਦੀ ਫ਼ਿਲਮ ‘ਬੀਬੀ ਰਜਨੀ’  (Bibi Rajni) ਦਾ ਕੱਲ੍ਹ ਨੂੰ ਟੀਜ਼ਰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਦਾਕਾਰਾ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਈ ਅਤੇ ਕੜਾਹ ਪ੍ਰਸ਼ਾਦ ਦੇਗ ਕਰਵਾ ਕੇ ਵੰਡਦੀ ਹੋਈ ਨਜ਼ਰ ਆਈ। ਜਿਸ ਦਾ ਇੱਕ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ। ਅਦਾਕਾਰਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਕੱਲ੍ਹ ਸਵੇਰੇ ਗਿਆਰਾਂ ਵਜੇ ਬੀਬੀ ਰਜਨੀ ਦਾ ਟੀਜ਼ਰ ਤੁਹਾਡੇ ਸਭ ਲਈ ਮੈਡ ਫਾਰ ਮਿਊਜ਼ਿਕ ਦੇ ਆਫੀਸ਼ੀਅਲ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਵੇਗਾ’।

ਹੋਰ ਪੜ੍ਹੋ  : ਯੂਟਿਊਬਰ ਅਰਮਾਨ ਮਲਿਕ ਦੀ ਖੁੱਲ੍ਹੀ ਪੋਲ, ਪਹਿਲੀ ਪਤਨੀ ਨੇ ਦੱਸਿਆ ਹੈ ਕੌਣ ਹੈ ਲੀਗਲ ਪਤਨੀ

ਰੂਪੀ ਗਿੱਲ ਨੇ ਜਿਉਂ ਹੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਹਰ ਕਿਸੇ ਨੇ ਅਦਾਕਾਰਾ ਨੂੰ ਵਧਾਈ ਦਿੱਤੀ ਅਤੇ ਇਸ ‘ਚ ਕੀਤੇ ਉਸ ਦੇ ਕੰਮ ਲਈ ਤਾਰੀਫ ਵੀ ਕੀਤੀ । ਦੱਸ ਦਈਏ ਕਿ ਇਸ ਫ਼ਿਲਮ ਦਾ ਟੀਜ਼ਰ ਪਹਿਲਾਂ ਸਿਨੇਮਾ ਘਰਾਂ ‘ਚ ਰਿਲੀਜ਼ ਕੀਤਾ ਗਿਆ ਸੀ । ਜਿਸ ਤੋਂ ਬਾਅਦ ਇਸ ਨੁੰ ਦਰਸ਼ਕਾਂ ਦੇ ਲਈ ਯੂਟਿਊਬ ‘ਤੇ ਰਿਲੀਜ਼ ਕੀਤਾ ਜਾਵੇਗਾ । '

ਬੀਬੀ ਰਜਨੀ ਦੇ ਜੀਵਨ ‘ਤੇ ਅਧਾਰਿਤ ਫ਼ਿਲਮ

ਬੀਬੀ ਰਜਨੀ ਇੱਕ ਰਾਜੇ ਦੀ ਧੀ ਸੀ । ਜਿਸ ਨੂੰ ਪ੍ਰਮਾਤਮਾ ‘ਚ ਅਥਾਹ ਵਿਸ਼ਵਾਸ ਸੀ ਤੇ ਉਹ ਪ੍ਰਮਾਤਮਾ ਦੀ ਭਗਤੀ ‘ਚ ਲੀਨ ਰਹਿੰਦੀ ਸੀ । ਉਸ ਦੀ ਅਥਾਹ ਸ਼ਰਧਾ ਅਤੇ ਵਿਸ਼ਵਾਸ ਦੇ ਚੱਲਦਿਆਂ ਉਸ ਨੇ ਜ਼ਿੰਦਗੀ ‘ਚ ਹਰ ਖੁਸ਼ੀ ਹਾਸਲ ਕਰ ਲਈ ਸੀ। ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਕਿਉਂਕਿ ਬੱਚੇ ਇਸ ਫ਼ਿਲਮ ਦੇ ਜ਼ਰੀਏ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਣਗੇ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network