ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਨੂੰ ਆਇਆ ਗੁੱਸਾ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਨੂੰ ਆਇਆ ਗੁੱਸਾ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
Gurdas Maan's daughter-in-law: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਵਜੋਂ ਮਸ਼ਹੂਰ ਗੁਰਦਾਸ ਮਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਬੀਤੇ ਦਿਨੀਂ ਗਾਇਕ ਦੀ ਇੱਕ ਬੱਚੇ ਨਾਲ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਨੂੰ ਲੈ ਕੇ ਹੁਣ ਗਾਇਕ ਦੀ ਨੂੰਹ ਸਿਮਰਨ ਕੌਰ ਮੁੰਡੀ ਮੀਡੀਆ ਨੂੰ ਲਤਾੜ ਲਗਾਈ ਹੈ। ਆਓ ਜਾਣਦੇ ਹਾਂ ਕਿਉਂ।
ਦੱਸ ਦਈਏ ਕਿ ਬੀਤੇ ਦਿਨੀਂ ਗਾਇਕ ਗੁਰਦਾਸ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਸੀ। ਇਸ ਵੀਡੀਓ ਦੇ ਵਿੱਚ ਮਾਨ ਸਾਹਿਬ ਇੱਕ ਨਿੱਕੇ ਜਿਹੇ ਬੱਚੇ ਨੂੰ ਗੋਦ ਵਿੱਚ ਚੁੱਕ ਕੇ ਲਾਡ-ਲਡਾਉਂਦੇ ਤੇ ਉਸ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਸੀ। ਇਸ ਵੀਡੀਓ ਨੂੰ ਗਾਇਕ ਦੇ ਫੈਨਜ਼ ਨੇ ਕਾਫੀ ਪਸੰਦ ਕੀਤਾ ਤੇ ਇਸ ਨੂੰ ਖੂਬ ਲਾਈਕ ਕੀਤਾ। ਜਿੱਥੇ ਇੱਕ ਪਾਸੇ ਗੁਰਦਾਸ ਮਾਨ ਦੇ ਫੈਨਜ਼ ਨੂੰ ਇਹ ਵੀਡੀਓ ਕਾਫੀ ਪਸੰਦ ਆਈ, ਉੱਥੇ ਕੁਝ ਫੈਨਜ਼ ਦਾ ਇਹ ਕਹਿਣਾ ਸੀ ਕਿ ਗੁਰਦਾਸ ਮਾਨ ਦੇ ਨਾਲ ਨਜ਼ਰ ਆਉਣ ਵਾਲਾ ਬੱਚਾ ਉਨ੍ਹਾਂ ਦਾ ਪੋਤਾ ਹੈ।
/ptc-punjabi/media/media_files/omtdKqDBbWPgCW4aPdJL.jpg)
ਹਾਲਾਂਕਿ ਇਸ ਵੀਡੀਓ ਵਿੱਚ ਨਜ਼ਰ ਆਉਣ ਵਾਲਾ ਬੱਚਾ ਗੁਰਦਾਸ ਮਾਨ ਦਾ ਪੋਤਾ ਨਹੀਂ ਹੈ। ਇਸ ਬਾਰੇ ਗਾਇਕ ਦੀ ਨੂੰਹ ਸਿਮਰਨ ਕੌਰ ਮੁੰਡੀ ਵੱਲੋਂ ਪੁਸ਼ਟੀ ਕੀਤੀ ਗਈ ਹੈ। ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਨੇ ਇਸ ਵੀਡੀਓ ਬਾਰੇ ਇੱਕ ਪੋਸਟ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਸਟੋਰੀ ਵਿੱਚ ਸਾਂਝੀ ਕੀਤੀ ਹੈ।
ਸਿਮਰਨ ਕੌਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਇੱਕ ਨਿੱਜੀ ਮੀਡੀਆ ਹਾਊਸ ਦੀ ਖਬਰ ਦਾ ਸਕ੍ਰੀਨਸ਼ਾਟ ਸਾਂਝਾ ਕਰਦਿਆਂ ਲਿਖਿਆ ਕਿ ਕੁਝ ਵੀ ਛਾਪਣ ਤੋਂ ਪਹਿਲਾਂ ਇੱਕ ਵਾਰ ਕਰੌਸ ਚੈੱਕ ਕਰੋ, ਝੂਠੀਆਂ ਖਬਰਾਂ ਨੂੰ ਨਾ ਫੈਲਾਓ...। ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਲੱਗੀ ਖਬਰ ਉੱਤੇ ਫੇਕ ਦਾ ਮਾਰਕ ਲਾਇਆ ਹੋਇਆ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਗਾਇਕ ਦੀ ਇਹ ਵੀਡੀਓ ਇੱਕ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਸ਼ੇਅਰ ਕੀਤੀ ਗਈ ਸੀ, ਜਿਸ ਬੱਚੇ ਨੂੰ ਗੁਰਿਕ ਮਾਨ ਤੇ ਸਿਮਰਨ ਕੌਰ ਦਾ ਬੇਟਾ ਅਤੇ ਗਾਇਕ ਗੁਰਦਾਸ ਮਾਨ ਦਾ ਪੋਤਾ ਸਮਝ ਜਾ ਰਿਹਾ ਹੈ, ਉਹ ਦਰਅਸਲ ਵੀਡੀਓ ਸ਼ੇਅਰ ਕਰਨ ਵਾਲੇ ਵਿਅਕਤੀ ਦਾ ਬੱਚਾ ਹੈ।
ਗੁਰਦਾਸ ਮਾਨ ਦੇ ਵਰਕ ਫਰੰਟ ਬਾਰੇ ਗੱਲ ਕਰੀਏ ਤਾਂ ਗਾਇਕ ਬੀਤੇ ਕਈ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਵਿੱਚ ਬਤੌਰ ਗਾਇਕ ਆਪਣੀ ਸੇਵਾ ਦੇ ਰਹੇ ਹਨ। ਗੁਰਦਾਸ ਮਾਨ ਨੇ ਪਾਲੀਵੁੱਡ ਸਣੇ ਬਾਲੀਵੁੱਡ ਵਿੱਚ ਵੀ ਕਈ ਹਿੱਟ ਗੀਤ ਦਿੱਤੇ ਹਨ, ਜੋ ਕਿ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਹਨ।
ਹੋਰ ਪੜ੍ਹੋ: ਮਸ਼ਹੂਰ ਸਟੈਡਅਪ ਕਾਮੇਡੀਅਨ ਨੀਲ ਨੰਦਾ ਦਾ ਹੋਇਆ ਦਿਹਾਂਤ, 32 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਗੁਰਦਾਸ ਮਾਨ ਨੇ ਕਈ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ। ਇਨ੍ਹਾਂ ਵੀ ਵਾਰਸ ਸ਼ਾਹ, ਸੁਖਮਣੀ, ਇਸ਼ਕ ਦਾ ਵਿਰਸਾ, ਦਿਲ ਵਿਲ ਸਣੇ ਉੱਚਾ ਦਰ ਬਾਬੇ ਨਾਨਕ ਦਾ ਆਦਿ ਸ਼ਾਮਲ ਹਨ। ਗੁਰਦਾਸ ਮਾਨ ਜਿੰਨੇ ਚੰਗੇ ਗਾਇਕ ਹਨ ਉਨ੍ਹੇ ਹੀ ਬਕਮਾਲ ਅਦਾਕਾਰ ਵੀ ਹਨ। ਗੁਰਦਾਸ ਮਾਨ ਨੂੰ ਪੰਜਾਬੀ ਇੰਡਸਟਰੀ ਦੇ ਬਾਬਾ ਬੋਹੜ ਵਜੋਂ ਵੀ ਜਾਣਿਆ ਜਾਂਦਾ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
