Gurlez Akhtar: ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਨੇ ਆਪਣੀ ਧੀ ਨਾਂਅ ਰੱਖਿਆ ਹਰਗੁਨਵੀਰ ਕੌਰ, ਗਾਇਕਾ ਨੇ ਵੀਡੀਓ ਸਾਂਝੀ ਕਰ ਧੀ ਲਈ ਆਖੀ ਇਹ ਗੱਲ
ਮਸ਼ਹੂਰ ਪੰਜਾਬੀ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਤੇ ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਹਾਲ ਹੀ 'ਚ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਇਸ ਗਾਇਕ ਜੋੜੀ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਰਾਹੀਂ ਆਪਣੇ ਧੀ ਦਾ ਨਾਮ ਫੈਨਜ਼ ਨਾਲ ਸਾਂਝਾ ਕੀਤਾ ਹੈ। ਗਾਇਕਾ ਨੇ ਆਪਣੀ ਨਿੱਕੀ ਜਿਹੀ ਦੀ ਨਾਮ ਹਰਗੁਨਵੀਰ ਕੌਰ ਰੱਖਿਆ ਹੈ।
Gurlez Akhtar: ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਨੇ ਆਪਣੀ ਧੀ ਨਾਂਅ ਰੱਖਿਆ ਹਰਗੁਨਵੀਰ ਕੌਰ, ਗਾਇਕਾ ਨੇ ਵੀਡੀਓ ਸਾਂਝੀ ਕਰ ਧੀ ਲਈ ਆਖੀ ਇਹ ਗੱਲ
Gurlez Akhtar Daughter: ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਨੇ ਮਿਊਜ਼ਿਕ ਇੰਡਸਟਰੀ ਵਿੱਚ ਵੱਡਾ ਨਾਮ ਕਮਾਇਆ ਹੈ। ਉਨ੍ਹਾਂ ਨੇ ਇੱਕ ਤੋਂ ਵੱਧ ਇੱਕ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਏ ਹਨ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਬੈਠੇ ਪੰਜਾਬਿਆਂ ਦਾ ਵੀ ਦਿਲ ਜਿੱਤਿਆ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਗੁਰਲੇਜ਼ ਅਖਤਰ ਦੇ ਘਰ ਧੀ ਦਾ ਜਨਮ ਹੋਇਆ ਹੈ। ਜਿਸ ਦਾ ਨਾਮ ਗਾਇਕਾ ਨੇ ਹਰਗੁਨਵੀਰ ਕੌਰ ਰੱਖਿਆ ਹੈ। ਗਾਇਕਾ ਨੇ ਬੇਟੀ ਹਰਗੁਨਵੀਰ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

ਗੁਰਲੇਜ਼ ਅਖਤਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਦੀ ਇੱਕ ਕਿਊਟ ਜਿਹੀ ਵੀਡੀਓ ਸ਼ੇਅਰ ਕੀਤੀ ਹੈ। ਜਿਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, "ਵਾਹਿਗੁਰੂ ਜੀ ਦੀ ਕਿਰਪਾ ਨਾਲ ਹਰਗੁਨਵੀਰ ਕੌਰ ਅੱਜ 13 ਦਿਨ ਦੀ ਹੋ ਗਈ ਹੈ। ਬਾਬਾ ਜੀ ਦਾ ਲੱਖ -ਲੱਖ ਸ਼ੂਕਰ ਐ ਕਿ ਤੂਸੀ ਸਾਨੂੰ ਧੀ ਦੀ ਦਾਤ ਬਕਸ਼ੀ ਹੈ। ਸ਼ੁਕਰ ਵਾਹਿਗੁਰੂ ਜੀ ਦਾ ????????...।
ਗਾਇਕਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ 'ਤੇ ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਵੱਡੀ ਗਿਣਤੀ 'ਚ ਫੈਨਜ਼ ਇਸ ਗਾਇਕ ਜੋੜੀ ਨੂੰ ਧੀ ਦੇ ਜਨਮ ਦੀਆਂ ਵਧਾਈਆਂ ਦੇ ਰਹੇ ਹਨ। ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰਦੇ ਹੋਏ ਲਿਖਿਆ, ਵਹਿਗੁਰੂ ਜੀ ਗੁਰਸਿੱਖੀ ਬਖਸ਼ਿਸ਼ ਕਰਨ ਜੀ , ????????...ਧੀ ਨੂੰ ਅਸ਼ੀਰਵਾਦ'

ਹੋਰ ਪੜ੍ਹੋ: Holi 2023: ਜਾਣੋ ਕਦੋਂ ਮਨਾਇਆ ਜਾਵੇਗਾ ਰੰਗਾਂ ਦਾ ਤਿਉਹਾਰ ਹੋਲੀ ? ਇਸ ਦਿਨ ਦਾ ਇਤਿਹਾਸ
ਦੱਸ ਦੇਈਏ ਕਿ ਹਾਲ ਹੀ ਵਿੱਚ ਗਾਇਕਾ ਨੇ ਆਪਣਾ ਜਨਮਦਿਨ ਮਨਾਇਆ। ਇਸ ਸੈਲਿਬ੍ਰੇਸ਼ਨ ਦੀਆਂ ਸ਼ਾਨਦਾਰ ਤਸਵੀਰਾਂ ਗੁਰਲੇਜ਼ ਵੱਲੋਂ ਸਾਂਝੀਆਂ ਕੀਤੀਆਂ ਗਈਆਂ। ਇਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਦੀ ਧੀ ਹਰਗੁਨਵੀਰ ਕੌਰ ਵੀ ਨਜ਼ਰ ਆਈ। ਪੂਰਾ ਪਰਿਵਾਰ ਵੱਲੋਂ ਗਾਇਕਾ ਦੇ ਜਨਮਦਿਨ ਨੂੰ ਬੇਹੱਦ ਖਾਸ ਬਣਾਇਆ ਗਿਆ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
