ਸ਼ਹਿਨਾਜ਼ ਗਿੱਲ ਦੇ ਨਾਲ ਫ਼ਿਲਮ ਦੀ ਪ੍ਰਮੋਸ਼ਨ ਕਰਨ ਪਹੁੰਚੇ ਗੁਰੁ ਰੰਧਾਵਾ, ਸ਼ਹਿਨਾਜ਼ ਦੀ ਮੰਮੀ ਦੇ ਨਾਲ ਵੀ ਕੀਤੀ ਮੁਲਾਕਾਤ

ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਥੈਂਕ ਯੂ ਫਾਰ ਕਮਿੰਗ’ ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ । ਇਸ ਫ਼ਿਲਮ ਨੂੰ ਲੈ ਕੇ ਜਿੱਥੇ ਅਦਾਕਾਰਾ ਐਕਸਾਈਟਡ ਹੈ, ਉੱਥੇ ਹੀ ਉਸ ਦੇ ਫੈਨਸ ਵੀ ਬਹੁਤ ਉਤਸ਼ਾਹਿਤ ਹਨ । ਬੀਤੇ ਦਿਨੀਂ ਸ਼ਹਿਨਾਜ਼ ਗਿੱਲ ਦੇ ਨਾਲ ਦਿਲਜੀਤ ਦੋਸਾਂਝ ਨੇ ਵੀ ਗੱਲ ਕੀਤੀ ਸੀ ਅਤੇ ਹੁਣ ਸ਼ਹਿਨਾਜ਼ ਗਿੱਲ ਦੀ ਫ਼ਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਗਾਇਕ ਗੁਰੁ ਰੰਧਾਵਾ ਵੀ ਪਹੁੰਚੇ ।

Written by  Shaminder   |  October 05th 2023 10:43 AM  |  Updated: October 05th 2023 10:43 AM

ਸ਼ਹਿਨਾਜ਼ ਗਿੱਲ ਦੇ ਨਾਲ ਫ਼ਿਲਮ ਦੀ ਪ੍ਰਮੋਸ਼ਨ ਕਰਨ ਪਹੁੰਚੇ ਗੁਰੁ ਰੰਧਾਵਾ, ਸ਼ਹਿਨਾਜ਼ ਦੀ ਮੰਮੀ ਦੇ ਨਾਲ ਵੀ ਕੀਤੀ ਮੁਲਾਕਾਤ

ਸ਼ਹਿਨਾਜ਼ ਗਿੱਲ (Shehnaaz Gill) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਥੈਂਕ ਯੂ ਫਾਰ ਕਮਿੰਗ’ ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ । ਇਸ ਫ਼ਿਲਮ ਨੂੰ ਲੈ ਕੇ ਜਿੱਥੇ ਅਦਾਕਾਰਾ ਐਕਸਾਈਟਡ ਹੈ, ਉੱਥੇ ਹੀ ਉਸ ਦੇ ਫੈਨਸ ਵੀ ਬਹੁਤ ਉਤਸ਼ਾਹਿਤ ਹਨ । ਬੀਤੇ ਦਿਨੀਂ ਸ਼ਹਿਨਾਜ਼ ਗਿੱਲ ਦੇ ਨਾਲ ਦਿਲਜੀਤ ਦੋਸਾਂਝ ਨੇ ਵੀ ਗੱਲ ਕੀਤੀ ਸੀ ਅਤੇ ਹੁਣ ਸ਼ਹਿਨਾਜ਼ ਗਿੱਲ  ਦੀ ਫ਼ਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਗਾਇਕ ਗੁਰੁ ਰੰਧਾਵਾ ਵੀ ਪਹੁੰਚੇ । ਦੋਵੇਂ ਜਣੇ ਬਹੁਤ ਹੀ ਖੁਸ਼ ਨਜ਼ਰ ਆਏ ।

ਹੋਰ ਪੜ੍ਹੋ :  ਆਪਣੇ ਨਵ-ਜਨਮੇ ਪੁੱਤਰ ਦੇ ਨਾਲ ਅਦਾਕਾਰਾ ਸਨਾ ਖ਼ਾਨ ਉਮਰਾਹ ਕਰਨ ਪੁੱਜੀ, ਤਸਵੀਰਾਂ ਹੋ ਰਹੀਆਂ ਵਾਇਰਲ

ਇਸ ਦੌਰਾਨ ਸ਼ਹਿਨਾਜ਼ ਗਿੱਲ ਦੀ ਮਾਂ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਹੀ ਸੀ ।ਗੁਰੁ ਰੰਧਾਵਾ ਨੇ ਸ਼ਹਿਨਾਜ਼ ਗਿੱਲ ਦੀ ਮੰਮੀ ਦੇ ਨਾਲ ਵੀ ਗੱਲਬਾਤ ਕੀਤੀ । 

 

  ਸ਼ਹਿਨਾਜ਼ ਗਿੱਲ ਨੇ ਬਤੌਰ ਮਾਡਲ ਕੀਤੀ ਸੀ ਸ਼ੁਰੂਆਤ 

ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ । ਉਸ ਨੇ ਪੰਜਾਬੀ ਇੰਡਸਟਰੀ ‘ਚ ਅਨੇਕਾਂ ਹੀ ਗੀਤਾਂ ‘ਚ ਕੰਮ ਕੀਤਾ ਹੈ । ਜਿਸ ਤੋਂ ਬਾਅਦ ਉਹ ਰਿਆਲਟੀ ਸ਼ੋਅ ਬਿੱਗ ਬੌਸ ‘ਚ ਵੀ ਵਿਖਾਈ ਦਿੱਤੀ ਅਤੇ ਇਸੇ ਸ਼ੋਅ ਤੋਂ ਬਾਅਦ ਸ਼ਹਿਨਾਜ਼ ਚਰਚਾ ‘ਚ ਆਈ । ਸਿਧਾਰਥ ਸ਼ੁਕਲਾ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਇਸ ਸ਼ੋਅ ‘ਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਇਹ ਜੋੜੀ ਸਿਡਨਾਜ਼ ਦੇ ਨਾਂਅ ਨਾਲ ਮਸ਼ਹੂਰ ਹੋਈ ਅਤੇ ਇੱਕਠਿਆਂ ਕਈ ਪ੍ਰੋਜੈਕਟ ‘ਚ ਨਜ਼ਰ ਆਈ ਸੀ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network