Thursday, 28th of May 2026

ਅਦਾਕਾਰਾ ਗੁਰਲੀਨ ਚੋਪੜਾ ਨੇ ਇਸ ਤਰ੍ਹਾਂ ਦੀ ਡਾਈਟ ਅਪਣਾ ਕੇ ਬ੍ਰੇਨ ਟਿਊਮਰ ਵਰਗੀ ਬੀਮਾਰੀ ਨੂੰ ਪਾਈ ਮਾਤ, ਜਾਣੋ ਕਿਵੇਂ

ਬੱਬੂ ਮਾਨ ਦੇ ਨਾਲ ਫ਼ਿਲਮ ‘ਹਸ਼ਰ’ ‘ਚ ਨਜ਼ਰ ਆ ਚੁੱਕੀ ਅਦਾਕਾਰਾ ਗੁਰਲੀਨ ਚੋਪੜਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਆਪਣੀ ਫਿੱਟਨੈੱਸ ਦੇ ਵੀਡੀਓ ਅਕਸਰ ਫੈਨਸ ਦੇ ਨਾਲ ਸਾਂਝੀ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿੰਡ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।

Reported by: PTC Punjabi Desk | Edited by: Shaminder  |  July 11th 2024 02:13 PM |  Updated: July 11th 2024 02:13 PM

ਅਦਾਕਾਰਾ ਗੁਰਲੀਨ ਚੋਪੜਾ ਨੇ ਇਸ ਤਰ੍ਹਾਂ ਦੀ ਡਾਈਟ ਅਪਣਾ ਕੇ ਬ੍ਰੇਨ ਟਿਊਮਰ ਵਰਗੀ ਬੀਮਾਰੀ ਨੂੰ ਪਾਈ ਮਾਤ, ਜਾਣੋ ਕਿਵੇਂ

ਬੱਬੂ ਮਾਨ ਦੇ ਨਾਲ ਫ਼ਿਲਮ ‘ਹਸ਼ਰ’ ‘ਚ ਨਜ਼ਰ ਆ ਚੁੱਕੀ ਅਦਾਕਾਰਾ ਗੁਰਲੀਨ ਚੋਪੜਾ (Gurleen Chopra) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਆਪਣੀ ਫਿੱਟਨੈੱਸ ਦੇ ਵੀਡੀਓ ਅਕਸਰ ਫੈਨਸ ਦੇ ਨਾਲ ਸਾਂਝੀ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿੰਡ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।ਜਿਸ ‘ਚ ਉਹ ਗੋਭੀ ਦੀ ਸਬਜ਼ੀ ਨੂੰ ਨਿਹਾਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਇੱਕ ਹੋਰ ਤਸਵੀਰ ‘ਚ ਉਸ ਨੇ ਆਲੂ ਫੜ੍ਹਿਆ ਹੋਇਆ ਸੀ।

ਹੋਰ ਪੜ੍ਹੋ  :  ਗਾਇਕਾ ਸਤਵਿੰਦਰ ਬਿੱਟੀ ਨੇ ਇੰਗਲੈਂਡ ‘ਚ ਅੰਮ੍ਰਿਤਸਰੀ ਕੁਲਚਿਆਂ ਦਾ ਮਾਣਿਆ ਅਨੰਦ, ਵੇਖੋ ਵੀਡੀਓ

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਇਹ ਹੈ ਮੇਰੀ ਡਾਇਟ ।ਜਿਸ ਦੇ ਨਾਲ ਮੈਂ ਬ੍ਰੇਨ ਟਿਊਮਰ ਵਰਗੀ ਸਮੱਸਿਆ ਠੀਕ ਕੀਤੀ ਆ। ਨੈਚੂਰਲ ਘਰ ਦੀ ਡਾਈਟ ਨਾਲ’। ਇੱਕ ਹੋਰ ਕਮੈਂਟ ‘ਚ ਅਦਾਕਾਰਾ ਨੇ ਲਿਖਿਆ ‘ਮੈਂ ਦੁਨੀਆ ਦੀ ਹਰ ਸਮੱਸਿਆ ਨੂੰ ਆਪਣੀ ਘਰ ਦੀ ਨੈਚੂਰਲ ਡਾਇਟ ਨਾਲ ਠੀਕ ਕਰਦੀ ਹਾਂ। ਜਿਸ ‘ਚ ਅਨਿਯਮਿਤ ਪੀਰੀਅਡਸ, ਹਾਰਮੋਨਲ ਅਨਿਯਮਿਤਾ, ਚਿਹਰੇ ‘ਤੇ ਆਉਣ ਵਾਲੇ ਵਾਲ, ਪਿਗਮੀਟੇਸ਼ਨ, ਪ੍ਰੈਗਨੇਂਸੀ ਡਾਇਟ, ਡਾਈਬੀਟੀਜ਼, ਥਾਈਰਾਈਡ, ਬੈਕ ਪੇਨ, ਬ੍ਰੇਨ ਟਿਊਮਰ ਅਤੇ ਵਾਲਾਂ ਦਾ ਡਿੱਗਣਾ ਸਣੇ ਸਭ ਸਮੱਸਿਆਵਾਂ ਹੱਲ ਕੀਤੀਆਂ ਹਨ।ਰੱਬ ਨੇ ਸਾਨੂੰ ਸਭ ਕੁਝ ਦਿੱਤਾ ਜੋ ਸਾਡੇ ਘਰ ਹੀ ਹੈ ।

ਫਿਰ ਵੀ ਅਸੀਂ ਪਤਾ ਨਹੀਂ ਕਿਉਂ ਬਾਹਰ ਜਾਂਦੇ ਹਾਂ ਇਲਾਜ,ਸਰਜਰੀ ਅਪ੍ਰੇਸ਼ਨ ਕਰਵਾਉਣ ਦੇ ਲਈ।ਨਹੀਂ ਲੋੜ ਕਿਸੇ ਵੀ ਦਵਾਈ ਦੀ। ਘਰ ਦੀ ਦਾਲ ਰੋਟੀ ਨਾਲ ਹੀ ਠੀਕ ਹੋ ਜਾਣਾ ਸਭ’। ਅਦਾਕਾਰਾ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਇਸ ‘ਤੇ ਪ੍ਰਤੀਕਰਮ ਦੇ ਰਿਹਾ ਹੈ। 

- PTC PUNJABI


Popular Posts