ਪਿਤਾ ਨਾਲ ਹੋਏ ਹਾਦਸੇ ਤੋਂ ਬਾਅਦ ਮਨਜੀਤ ਕੌਰ ਨੇ ਸੰਭਾਲੀ ਭਰਾ ਦੇ ਨਾਲ ਦੁਕਾਨ, ਮੋਗਾ ਦੀ ਮਨਜੀਤ ਕੌਰ ਦੀ ਜਾਣੋ ਪ੍ਰੇਰਣਾਦਾਇਕ ਕਹਾਣੀ
ਮੋਗਾ ਦੀ ਰਹਿਣ ਵਾਲੀ ਮਨਜੀਤ ਕੌਰ ਦਾ ਵਿਆਹ ਹੋ ਚੁੱਕਿਆ ਹੈ। ਵਿਆਹ ਤੋਂ ਬਾਅਦ ਮਨਜੀਤ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਜਿਸ ਦੇ ਲਈ ਹਰ ਕੋਈ ਉਸ ਨੂੰ ਵਧਾਈ ਦੇ ਰਿਹਾ ਹੈ।
ਪਿਤਾ ਨਾਲ ਹੋਏ ਹਾਦਸੇ ਤੋਂ ਬਾਅਦ ਮਨਜੀਤ ਕੌਰ ਨੇ ਸੰਭਾਲੀ ਭਰਾ ਦੇ ਨਾਲ ਦੁਕਾਨ, ਮੋਗਾ ਦੀ ਮਨਜੀਤ ਕੌਰ ਦੀ ਜਾਣੋ ਪ੍ਰੇਰਣਾਦਾਇਕ ਕਹਾਣੀ
ਮੋਗਾ ਦੀ ਰਹਿਣ ਵਾਲੀ ਮਨਜੀਤ ਕੌਰ (Manjit Kaur) ਦਾ ਵਿਆਹ ਹੋ ਚੁੱਕਿਆ ਹੈ। ਵਿਆਹ ਤੋਂ ਬਾਅਦ ਮਨਜੀਤ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਜਿਸ ਦੇ ਲਈ ਹਰ ਕੋਈ ਉਸ ਨੂੰ ਵਧਾਈ ਦੇ ਰਿਹਾ ਹੈ। ਕੁਝ ਦਿਨ ਪਹਿਲਾਂ ਪਰੀ ਮੇਕਅੱਪ ਸਟੂਡੀਓ ਦੇ ਵੱਲੋਂ ਮਨਜੀਤ ਕੌਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ।ਮਨਜੀਤ ਕੌਰ ਦੀ ਕਹਾਣੀ ਹਰ ਕਿਸੇ ਨੂੰ ਪ੍ਰੇਰਿਤ ਕਰਦੀ ਹੈ। ਕਿਉਂਕਿ ਉਹ ਦਸ ਬਾਰਾਂ ਸਾਲਾਂ ਦੀ ਜਦੋਂ ਉਸ ਦੇ ਪਿਤਾ ਨਾਲ ਹਾਦਸਾ ਹੋ ਗਿਆ । ਮਨਜੀਤ ਕੌਰ ਹੋਰੀਂ ਪੰਜ ਭੈਣਾਂ ਤੇ ਇੱਕ ਭਰਾ ਹਨ । ਚਾਰਾਂ ਭੈਣਾਂ ਦਾ ਵਿਆਹ ਹੋ ਚੁੱਕਿਆ ਹੈ। ਜਦੋਂਕਿ ਮਨਜੀਤ ਕੌਰ ਦਾ ਵਿਆਹ ਬੀਤੇ ਦਿਨੀਂ ਹੋਇਆ ਹੈ।
ਪਿਤਾ ਨਾਲ ਹੋਏ ਹਾਦਸੇ ਤੋਂ ਬਾਅਦ ਮਨਜੀਤ ਨੇ ਦੁਕਾਨ ‘ਤੇ ਜਾਣਾ ਸ਼ੁਰੂ ਕਰ ਦਿੱਤਾ ਤੇ ਦੁਕਾਨ ਦਾ ਸਾਰਾ ਕੰਮ ਸਾਂਭਿਆ । ਜਿਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।ਉਸ ਦੀਆਂ ਬਣਾਈਆਂ ਟਿੱਕੀਆਂ ਪੂਰੇ ਮੋਗੇ ਸ਼ਹਿਰ ‘ਚ ਮਸ਼ਹੂਰ ਹਨ । ਦਸ ਬਾਰਾਂ ਸਾਲਾਂ ਦੀ ਸੀ ਜਦੋਂ ਉਸ ਨੇ ਆਪਣੇ ਪਿਤਾ ਦਾ ਕੰਮ ਕਾਜ ਸੰਭਾਲ ਲਿਆ ਸੀ ।
ਮਨਜੀਤ ਕੌਰ ਦੀ ਕਹਾਣੀ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਸਰੋਤ ਹੈ ਜੋ ਕਿ ਅਕਸਰ ਹਾਲਾਤਾਂ ਦੇ ਸਾਹਮਣੇ ਹਾਰ ਮੰਨ ਲੈਂਦੇ ਹਨ । ਮਨਜੀਤ ਕੌਰ ਨੇ ਸਾਬਿਤ ਕਰ ਦਿੱਤਾ ਹੈ ਕਿ ਕੁਝ ਕਰ ਗੁਜ਼ਰਨ ਦਾ ਜਜ਼ਬਾ ਦਿਲ ‘ਚ ਹੋਵੇ ਤਾਂ ਦੁਨੀਆ ‘ਤੇ ਕੋਈ ਵੀ ਅਜਿਹਾ ਕੰਮ ਨਹੀਂ ਹੈ ਜੋ ਕੁੜੀਆਂ ਨਹੀਂ ਕਰ ਸਕਦੀਆਂ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :