ਹਿਮਾਂਸ਼ੀ ਖੁਰਾਣਾ ਲਾੜੀ ਦੇ ਲਿਬਾਸ ‘ਚ ਆਈ ਨਜ਼ਰ, ਵੀਡੀਓ ਵੇਖ ਫੈਨਸ ਨੇ ਕਿਹਾ ‘ਵਿਆਹ ਕਰਵਾ ਲਿਆ ਤੁਸੀਂ’

ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਦੁਲਹਨ ਦੇ ਲਿਬਾਸ ‘ਚ ਸੱਜੀ ਹੋਈ ਨਜ਼ਰ ਆ ਰਹੀ ਹੈ। ਹਿਮਾਂਸ਼ੀ ਖੁਰਾਣਾ ਨੇ ਬਾਂਹਵਾਂ ‘ਚ ਚੂੜਾ ਪਾਇਆ ਹੋਇਆ ਹੈ ਅਤੇ ਸਿਰ ‘ਤੇ ਫੁਲਕਾਰੀ ਲਈ ਹੋਈ ਹੈ ਅਤੇ ਕਲੀਰੇ ਵੀ ਪਹਿਨੇ ਹੋਏ ਹਨ ।

Reported by: PTC Punjabi Desk | Edited by: Shaminder  |  August 06th 2024 10:22 AM |  Updated: August 06th 2024 10:22 AM

ਹਿਮਾਂਸ਼ੀ ਖੁਰਾਣਾ ਲਾੜੀ ਦੇ ਲਿਬਾਸ ‘ਚ ਆਈ ਨਜ਼ਰ, ਵੀਡੀਓ ਵੇਖ ਫੈਨਸ ਨੇ ਕਿਹਾ ‘ਵਿਆਹ ਕਰਵਾ ਲਿਆ ਤੁਸੀਂ’

ਹਿਮਾਂਸ਼ੀ ਖੁਰਾਣਾ (Himanshi Khurana) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਦੁਲਹਨ ਦੇ ਲਿਬਾਸ ‘ਚ ਸੱਜੀ ਹੋਈ ਨਜ਼ਰ ਆ ਰਹੀ ਹੈ। ਹਿਮਾਂਸ਼ੀ ਖੁਰਾਣਾ ਨੇ ਬਾਂਹਵਾਂ ‘ਚ ਚੂੜਾ ਪਾਇਆ ਹੋਇਆ ਹੈ ਅਤੇ ਸਿਰ ‘ਤੇ ਫੁਲਕਾਰੀ ਲਈ ਹੋਈ ਹੈ ਅਤੇ ਕਲੀਰੇ ਵੀ ਪਹਿਨੇ ਹੋਏ ਹਨ । ਹਿਮਾਂਸ਼ੀ ਖੁਰਾਣਾ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।

 ਹੋਰ ਪੜ੍ਹੋ : ਇਸ ਗਾਣੇ ਦੇ ਵੀਡੀਓ ‘ਚ ਬਤੌਰ ਮਾਡਲ ਨਜ਼ਰ ਆਈ ਕੁੱਲ੍ਹੜ ਪੀਜ਼ਾ ਵਾਲੀ ਗੁਰਪ੍ਰੀਤ ਕੌਰ

ਕੋਈ ਕਹਿ ਰਿਹਾ ਹੈ ਕਿ ਹਿਮਾਂਸ਼ੀ ਖੁਰਾਣਾ ਨੇ ਵਿਆਹ ਕਰਵਾ ਲਿਆ । ਕੋਈ ਹਿਮਾਂਸ਼ੀ ਨੂੰ ਪੁੱਛ ਰਿਹਾ ਹੈ ਕਿ ਤੁਮ ਨੇ ਸ਼ਾਦੀ ਕਰ ਲੀ। ਕਿਸੇ ਨੇ ਹਿਮਾਂਸ਼ੀ ਖੁਰਾਣਾ ਦੇ ਇਸ ਵੀਡੀਓ ਨੂੰ ਲਾਈਕ ਕੀਤਾ ਅਤੇ ਕਈਆਂ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਿਮਾਂਸ਼ੀ ਕਿਸੇ ਦਰਿਆ ਜਾਂ ਨਦੀ ਦੇ ਕਿਨਾਰੇ ਖੜ੍ਹੀ ਹੋਈ ਹੈ। 

ਹਿਮਾਂਸ਼ੀ ਖੁਰਾਣਾ ਦਾ ਵਰਕ ਫ੍ਰੰਟ 

ਹਿਮਾਂਸ਼ੀ ਖੁਰਾਣਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ।ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਬਿੱਗ ਬੌਸ ‘ਚ ਵੀ ਉਹ ਦਿਖਾਈ ਦਿੱਤੇ ਸਨ। 

- PTC PUNJABI


Popular Posts