Thursday, 28th of May 2026

ਕੈਂਸਰ ਦਾ ਇਲਾਜ ਕਰਵਾ ਰਹੀ ਹਿਨਾ ਖ਼ਾਨ ਨੇ ਸਾਂਝਾ ਕੀਤਾ ਨਵਾਂ ਵੀਡੀਓ, ਦਿੱਤੀ ਜੁੰਮੇ ਦੀ ਮੁਬਾਰਕ, ਕਿਹਾ ‘ਮੇਰਾ ਅੱਲ੍ਹਾ ‘ਚ ਅਟੁੱਟ ਵਿਸਵਾਸ਼’

ਅਦਾਕਾਰਾ ਹਿਨਾ ਖ਼ਾਨ ਨੇ ਬ੍ਰੈਸਟ ਕੈਂਸਰ ਦਾ ਖੁਲਾਸਾ ਕੀਤਾ ਸੀ । ਜਿਸ ਤੋਂ ਬਾਅਦ ਅਦਾਕਾਰਾ ਹਸਤਪਾਲ ‘ਚ ਆਪਣੇ ਇਲਾਜ ਦੇ ਲਈ ਦਾਖਲ ਹੋ ਚੁੱਕੀ ਹੈ। ਬੀਤੇ ਕਈ ਦਿਨਾਂ ਤੋਂ ਹਸਪਤਾਲ ਤੋਂ ਲਗਾਤਾਰ ਆਪਣੇ ਵੀਡੀਓ ਸਾਂਝੇ ਕਰ ਰਹੀ ਹੈ।

Reported by: PTC Punjabi Desk | Edited by: Shaminder  |  July 13th 2024 10:35 AM |  Updated: July 13th 2024 10:35 AM

ਕੈਂਸਰ ਦਾ ਇਲਾਜ ਕਰਵਾ ਰਹੀ ਹਿਨਾ ਖ਼ਾਨ ਨੇ ਸਾਂਝਾ ਕੀਤਾ ਨਵਾਂ ਵੀਡੀਓ, ਦਿੱਤੀ ਜੁੰਮੇ ਦੀ ਮੁਬਾਰਕ, ਕਿਹਾ ‘ਮੇਰਾ ਅੱਲ੍ਹਾ ‘ਚ ਅਟੁੱਟ ਵਿਸਵਾਸ਼’

ਹਿਨਾ ਖ਼ਾਨ (Hina khan)  ਇਨ੍ਹੀਂ ਦਿਨੀਂ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਇਸੇ ਦੌਰਾਨ ਉਹ ਆਪਣੀ ਹੈਲਥ ਸਬੰਧੀ ਅਪਡੇਟ ਵੀ ਸ਼ੇਅਰ ਕਰ ਰਹੀ ਹੈ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਵਾਂ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਸ ਨੇ ਜੁੰਮੇ ਦੀ ਮੁਬਾਰਕ ਦਿੱਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੀ ਨਵੀਂ ਤਸਵੀਰ ਜੋ ਕਿ ਕੱਟੇ ਹੋਏ ਵਾਲਾਂ ‘ਚ ਅਤੇ ਇੱਕ ਪੁਰਾਣੀ ਤਸਵੀਰ ਜਿਸ ‘ਚ ਵਾਲਾਂ ‘ਚ ਨਜ਼ਰ ਆ ਰਹੀ ਹੈ ਸਾਂਝੀ ਕੀਤੀ ਹੈ। ਇਸ ਬਦਲਾਅ ਦੇ ਬਾਰੇ ਉਨ੍ਹਾਂ ਨੇ ਲਿਖਿਆ ‘ਇਹ ਤਬਦੀਲੀ ਮੇਰੀ ਸਥਿਤੀ ਦੇ ਅਨੁਕੂਲ ਹੈ।

ਹੋਰ ਪੜ੍ਹੋ : ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ‘ਚ ਸੰਜੇ ਦੱਤ ਨੇ ਖੂਬ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਤੁਸੀਂ ਆਪਣੇ ਵਾਲ ਕਿਉਂ ਕੱਟੇ ਬ੍ਰੋ,ਸੌਰੀ ਯਾਰ ਬ੍ਰੇਕਡਾਊਨ ਹੋ ਰਿਹਾ ਸੀ ਮੈਨੂੰ ਬ੍ਰੋ। ਕਿਰਪਾ ਕਰਕੇ ਹੋਰ ਹੱਸੀਏ।ਮੈਂ ਹਾਰ ਨਹੀਂ ਮੰਨ ਰਹੀ। ਮੇਰਾ ਅੱਲ੍ਹਾ ‘ਚ ਅਟੁੱਟ ਵਿਸ਼ਵਾਸ ਹੈ’। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । 

ਬੀਤੇ ਦਿਨੀਂ ਬ੍ਰੈਸਰ ਕੈਂਸਰ ਦਾ ਕੀਤਾ ਸੀ ਖੁਲਾਸਾ 

ਬੀਤੇ ਦਿਨੀਂ ਅਦਾਕਾਰਾ ਹਿਨਾ ਖ਼ਾਨ ਨੇ ਬ੍ਰੈਸਟ ਕੈਂਸਰ ਦਾ ਖੁਲਾਸਾ ਕੀਤਾ ਸੀ । ਜਿਸ ਤੋਂ ਬਾਅਦ ਅਦਾਕਾਰਾ ਹਸਤਪਾਲ ‘ਚ ਆਪਣੇ ਇਲਾਜ ਦੇ ਲਈ ਦਾਖਲ ਹੋ ਚੁੱਕੀ ਹੈ। ਬੀਤੇ ਕਈ ਦਿਨਾਂ ਤੋਂ ਹਸਪਤਾਲ ਤੋਂ ਲਗਾਤਾਰ ਆਪਣੇ ਵੀਡੀਓ ਸਾਂਝੇ ਕਰ ਰਹੀ ਹੈ। ਬੀਤੇ ਦਿਨੀਂ ਉਸ ਦੀ ਪਹਿਲੀ ਕੀਮੋਥੈਰੇਪੀ ਹੋਈ । ਜਿਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਵਾਲ ਕੱਟਵਾ ਦਿੱਤੇ ਸਨ । 

ਹਿਨਾ ਖ਼ਾਨ ਦਾ ਵਰਕ ਫ੍ਰੰਟ 

ਹਿਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ। ਪਰ ਉਨ੍ਹਾਂ ਦੇ ਵੱਲੋਂ ਅਕਸ਼ਰਾ ਨਾਂਅ ਦੇ ਕਿਰਦਾਰ ਨੇ ਇੰਡਸਟਰੀ ‘ਚ ਉਨ੍ਹਾਂ ਨੂੰ ਪਛਾਣ ਦਿਵਾਈ । ਹਾਲ ਹੀ ‘ਚ ਉਹ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਵੀ ਨਜ਼ਰ ਆਏ ਸਨ। 

- PTC PUNJABI


Popular Posts