ਕੀ ਦਿਲਜੀਤ ਦੋਸਾਂਝ ਇਲੂਮਿਨਾਟੀ ਨੂੰ ਕਰ ਰਹੇ ਨੇ ਪ੍ਰਮੋਟ, ਗਾਇਕ ਨੇ ਵੀਡੀਓ ਸਾਂਝੀ ਕਰ ਦੱਸੀ ਸੱਚਾਈ
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਏ ਹਨ।ਦਿਲਜੀਤ ਦੋਸਾਂਝ 'ਤੇ ਇਹ ਇਲਜ਼ਾਮ ਲੱਗ ਰਹੇ ਹਨ ਕਿ ਉਹ ਸ਼ੈਤਾਨ ਦੀ ਪੂਜਾ ਕਰ ਰਹੇ ਹਨ ਤੇ ਇਲੂਮਿਨਾਟੀ ਨੂੰ ਪ੍ਰਮੋਟ ਕਰ ਰਹੇ ਨੇ ਜਿਸ ਦੇ ਕਾਰਨ ਉਨ੍ਹਾਂ ਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ, ਹੁਣ ਗਾਇਕ ਨੇ ਉਨ੍ਹਾਂ 'ਤੇ ਇਲਜ਼ਾਮ ਲਾਉਣ ਵਾਲਿਆਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ।
ਕੀ ਦਿਲਜੀਤ ਦੋਸਾਂਝ ਇਲੂਮਿਨਾਟੀ ਨੂੰ ਕਰ ਰਹੇ ਨੇ ਪ੍ਰਮੋਟ, ਗਾਇਕ ਨੇ ਵੀਡੀਓ ਸਾਂਝੀ ਕਰ ਦੱਸੀ ਸੱਚਾਈ
Diljit Dosanjh: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਏ ਹਨ।ਦਿਲਜੀਤ ਦੋਸਾਂਝ 'ਤੇ ਇਹ ਇਲਜ਼ਾਮ ਲੱਗ ਰਹੇ ਹਨ ਕਿ ਉਹ ਸ਼ੈਤਾਨ ਦੀ ਪੂਜਾ ਕਰ ਰਹੇ ਹਨ ਤੇ ਇਲੂਮਿਨਾਟੀ ਨੂੰ ਪ੍ਰਮੋਟ ਕਰ ਰਹੇ ਨੇ ਜਿਸ ਦੇ ਕਾਰਨ ਉਨ੍ਹਾਂ ਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ, ਹੁਣ ਗਾਇਕ ਨੇ ਉਨ੍ਹਾਂ 'ਤੇ ਇਲਜ਼ਾਮ ਲਾਉਣ ਵਾਲਿਆਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ।
ਦੱਸ ਦਈਏ ਕਿ ਗਾਇਕ ਦਿਲਜੀਤ ਦੋਸਾਂਝ ਲਈ ਸਾਲ 2023 ਬੇਹੱਦ ਚੰਗਾ ਰਿਹਾ ਹੈ। ਇਸ ਸਾਲ ਗਾਇਕ ਨੇ ਕਈ ਉਪਲਬਧੀਆਂ ਹਾਸਿਲ ਕੀਤੀਆਂ ਹਨ। ਦਿਲਜੀਤ ਨੂੰ ਅੰਤਰ ਰਾਸ਼ਟਰੀ ਸੰਗੀਤਕ ਸਮਾਗਮ ਕੈਚੋਲਾ 'ਚ ਪਰਫਾਰਮ ਕਰਨ ਦਾ ਮੌਕਾ ਮਿਲਿਆ। ਕੈਚੋਲਾ ਵਿੱਚ ਪਰਫਾਰਮ ਕਰਨ ਮਗਰੋਂ ਦਿਲਜੀਤ ਦੋਸਾਂਝ ਇੱਕ ਗਲੋਬਲ ਆਈਕਨ ਬਣ ਚੁੱਕੇ ਹਨ।
ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ ਇਸ ਸਾਲ ਕਈ ਹਾਲੀਵੁੱਡ ਸੈਲਬਸ ਨਾਲ ਕੋਲੈਬ ਕੀਤਾ ਤੇ ਉਨ੍ਹਾਂ ਦੇ ਗੀਤ ਵੀ ਕਾਫੀ ਹਿੱਟ ਰਹੇ। ਗਾਇਕ ਦੇ ਮਿਊਜ਼ਿਕਲ ਟੂਰ ਬੌਰਨ ਟੂ ਸ਼ਾਈਨ-2 ਵੀ ਕਾਫੀ ਚਰਚਾ ਵਿੱਚ ਚਰਚਾ 'ਚ ਰਿਹਾ ਹੈ। ਇਸ ਦੇ ਨਾਲ-ਨਾਲ ਦਿਲਜੀਤ ਦੋਸਾਂਝ ਦੀ ਫਿਲਮ ਜੋੜੀ ਵੀ ਸੁਪਰਹਿੱਟ ਰਹੀ ਹੈ।
ਦਿਲਜੀਤ ਦੋਸਾਂਝ ਇਸ ਸਾਲ ਲਗਾਤਾਰ ਸੁਰਖੀਆਂ 'ਚ ਰਹੇ ਤੇ ਇਹ ਸਾਲ ਉਨ੍ਹਾਂ ਲਈ ਕਾਫੀ ਫਾਇਦੇਮੰਦ ਰਿਹਾ, ਪਰ ਇਸ ਦੇ ਨਾਲ-ਨਾਲ ਗਾਇਕ ਨੂੰ ਲਗਾਤਾਰ ਟ੍ਰੋਲ ਵੀ ਹੋਣਾ ਪੈ ਰਿਹਾ ਹੈ, ਕੁਝ ਲੋਕਾਂ ਦਾ ਕਹਿਣਾ ਹੈ ਕਿ ਦਿਲਜੀਤ ਦੋਸਾਂਝ ਇਲੂਮਿਨਾਟੀ ਨੂੰ ਪ੍ਰਮੋਟ ਕਰ ਰਹੇ ਹਨ ਤੇ ਉਹ ਸ਼ੈਤਾਨ ਦੀ ਪੂਜਾ ਕਰਨ ਲੱਗ ਪਏ ਹਨ। ਜਿਸ ਦੇ ਚੱਲਦੇ ਉਨ੍ਹਾਂ ਭਾਰੀ ਸਫਲਤਾ ਮਿਲ ਰਹੀ ਹੈ।
ਗਾਇਕ ਨੇ ਹੁਣ ਟ੍ਰੋਲਰਸ ਨੂੰ ਕਰੜਾ ਜਵਾਬ ਦਿੰਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਨੇ ਕਿਹਾ ਕਿ ਉਹ ਸ਼ੈਤਾਨ ਦੀ ਪੂਜਾ ਨਹੀਂ ਕਰਦੇ ਤੇ ਨਾਂ ਹੀ ਉਹ ਕਿਸੇ ਵੀ ਤਰੀਕੇ ਇਲੂਮਿਨਾਟੀ ਨੂੰ ਪ੍ਰਮੋਟ ਕਰ ਰਹੇ ਹਨ। ਉਹ ਇਨ੍ਹਾਂ ਬੇਤੂਕੀ ਗੱਲਾਂ ਉੱਤੇ ਵਿਸ਼ਵਾਸ ਨਹੀਂ ਕਰਦੇ। ਗਾਇਕ ਨੇ ਅੱਗੇ ਕਿਹਾ ਕਿ ਉਹ ਹਰ ਸਾਲ ਕਈ ਨਵੇਂ ਪ੍ਰੋਜੈਕਟਸ 'ਤੇ ਕੰਮ ਕਰਦੇ ਹਨ, ਕੁਝ ਦਰਸ਼ਕਾਂ ਨੂੰ ਪਸੰਦ ਆਉਂਦੇ ਹਨ ਤੇ ਕੁਝ ਨਹੀਂ ਪਸੰਦ ਆਉਂਦੇ।
ਗਾਇਕ ਨੇ ਅੱਗੇ ਕਿਹਾ ਕਿ ਇਲੂਮਿਨਾਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਥੇ ਸਾਡਾ ਤੇ ਸਾਡੀ ਪੂਰੀ ਟੀਮ ਦਾ ਜੋਰ ਲੱਗ ਗਿਆ ਤੇ ਤੁਸੀਂ ਇਲੂਮਿਨਾਟੀ ਇਲੂਮਿਨਾਟੀ ਕਰੀ ਜਾ ਰਹੇ ਹੋ। ਜਦੋਂ ਕਿ ਅਸੀਂ ਜੋ ਵੀ ਸਫਲਤਾ ਹਾਸਿਲ ਕੀਤੀ ਹੈ ਇਹ ਮੇਰੀ ਤੇ ਮੇਰੀ ਪੂਰੀ ਟੀਮ ਦੀ ਦਿਨ ਰਾਤ ਦੀ ਮਿਹਨਤ ਦਾ ਫਲ ਹੈ।
ਬੇਸ਼ਕ ਦਿਲਜੀਤ ਦੋਸਾਂਝ ਇਹ ਕਲੀਅਰ ਕਰ ਚੁੱਕੇ ਹਨ ਕਿ ਉਹ ਇਲੂਮਿਨਾਟੀ ਨੂੰ ਪ੍ਰਮੋਟ ਨਹੀਂ ਕਰ ਰਹੇ ਪਰ ਕੁਝ ਲੋਕ ਅਜੇ ਵੀ ਇਹ ਮੰਨ ਰਹੇ ਹਨ ਕਿ ਦਿਲਜੀਤ ਪੂਰੀ ਤਰ੍ਹਾਂ ਨਾਲ ਸ਼ੈਤਾਨ ਦੇ ਰੰਗ 'ਚ ਰੰਗੇ ਹੋਏ ਨਜ਼ਰ ਆ ਰਹੇ ਹਨ। ਕਿਉਂਕਿ ਉਨ੍ਹਾਂ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਉਹ ਦਿਲੂ-ਮਿਨਾਟੀ ਟੂਰ ਕਰਨ ਜਾ ਰਹੇ ਹਨ। ਦਿਲਜੀਤ ਨੇ ਆਪਣੇ ਟੂਰ ਦਾ ਨਾਮ ਦਿਲੂਮਿਨਾਟੀ ਤਾਂ ਰੱਖਿਆ ਹੀ, ਤੇ ਨਾਲ ਹੀ ਉਨ੍ਹਾਂ ਨੇ ਇੰਗਲਸ਼ ਦੇ ਲੈਟਰ ਡੀ ਨੂੰ ਟਰਾਇੰਗਲ ਦਾ ਰੂਪ ਦਿੱਤਾ ਹੈ ਜੋ ਕਿ ਇਲੂਮਿਨਾਟੀ ਨਾਲ ਦਿਲਜੀਤ ਦੇ ਰਿਸ਼ਤੇ ਦਾ ਇਸ਼ਾਰਾ ਕਰਦੀ ਹੈ।
ਹੋਰ ਪੜ੍ਹੋ: ਦੀਪਿਕਾ ਪਾਦੁਕੋਣ ਨੇ ਤਿਰੂਮਲਾ ਮੰਦਰ 'ਚ ਭੈਣ ਅਨੀਸ਼ਾ ਨਾਲ ਭਗਵਾਨ ਵੈਂਕਟੇਸ਼ਵਰ ਦਾ ਆਸ਼ੀਰਵਾਦ ਲਿਆ
ਲੋਕਾਂ ਵੱਲੋਂ ਗਾਇਕ ਦੇ ਕੰਸਰਟ ਦੌਰਾਨ ਸ਼ੈਤਾਨੀ ਨੰਬਰ 666 ਦੀ ਬਜਾਏ 66 ਅੰਕ ਤੇ ਸ਼ੈਤਾਨੀ ਚਿੰਨ੍ਹਾਂ ਵਾਲੀ ਟੀ-ਸ਼ਰਟ ਪਾਉਣ 'ਤੇ ਅਤੇ ਐਲਬਮ 11:11 ਦਾ ਨਾਮ ਬਦਲ ਕੇ 'Ghost' ਰੱਖਣ 'ਤੇ ਵੀ ਸਵਾਲ ਚੁੱਕੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
