ਜਗਜੀਤ ਸੰਧੂ ਸੈਰ ਸਪਾਟੇ ਦਾ ਲੈ ਰਹੇ ਅਨੰਦ,ਪਰ ਨਾਲ ਪਰੋਂਠੇ ਲਿਜਾਣਾ ਨਹੀਂ ਭੁੱਲੇ, ਵੀਡੀਓ ਕੀਤਾ ਸਾਂਝਾ

ਜਗਜੀਤ ਸੰਧੂ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਇਨ੍ਹੀਂ ਦਿਨੀਂ ਉਹ ਆਪਣੇ ਕਈ ਫ਼ਿਲਮਾਂ ਅਤੇ ਵੈੱਬ ਸੀਰੀਜ਼ ਦੇ ਸ਼ੂਟ ‘ਚ ਰੁੱਝੇ ਹੋਏ ਹਨ ।ਪਰ ਉਹ ਆਪਣੀ ਮਸਤੀ ਦੇ ਲਈ ਇਸ ਰੁੱਝੇ ਹੋਏ ਸ਼ੈਡਿਊਲ ਚੋਂ ਕੁਝ ਸਮਾਂ ਕੱਢ ਹੀ ਲੈਂਦੇ ਨੇ ।

Reported by: PTC Punjabi Desk | Edited by: Shaminder  |  September 16th 2023 11:44 AM |  Updated: September 16th 2023 11:44 AM

ਜਗਜੀਤ ਸੰਧੂ ਸੈਰ ਸਪਾਟੇ ਦਾ ਲੈ ਰਹੇ ਅਨੰਦ,ਪਰ ਨਾਲ ਪਰੋਂਠੇ ਲਿਜਾਣਾ ਨਹੀਂ ਭੁੱਲੇ, ਵੀਡੀਓ ਕੀਤਾ ਸਾਂਝਾ

ਜਗਜੀਤ ਸੰਧੂ (Jagjeet Sandhu) ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਇਨ੍ਹੀਂ ਦਿਨੀਂ ਉਹ ਆਪਣੇ ਕਈ ਫ਼ਿਲਮਾਂ ਅਤੇ ਵੈੱਬ ਸੀਰੀਜ਼ ਦੇ ਸ਼ੂਟ ‘ਚ ਰੁੱਝੇ ਹੋਏ ਹਨ ।ਪਰ ਉਹ ਆਪਣੀ ਮਸਤੀ ਦੇ ਲਈ ਇਸ ਰੁੱਝੇ ਹੋਏ ਸ਼ੈਡਿਊਲ ਚੋਂ ਕੁਝ ਸਮਾਂ ਕੱਢ ਹੀ ਲੈਂਦੇ ਨੇ । ਇਨ੍ਹੀਂ ਦਿਨੀਂ ਉਹ ਸੈਰ ਸਪਾਟੇ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਵੀਡੀਓ ਸਾਂਝੇ ਕੀਤੇ ਹਨ ।

ਹੋਰ ਪੜ੍ਹੋ :  ਸਿਹਰੇ ‘ਚ ਸੱਜਿਆ ਇਹ ਹੈ ਪੰਜਾਬੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਸਟਾਰ, ਕੀ ਤੁਸੀਂ ਪਛਾਣਿਆ !

ਜਿਸ ‘ਚ ਉਹ ਬੋਟਿੰਗ ਦਾ ਲੁਤਫ ਲੈਂਦੇ ਹੋਏ ਨਜ਼ਰ ਆ ਰਹੇ ਹਨ । ਜਦੋਂਕਿ ਇੱਕ ਹੋਰ ਵੀਡੀਓ ‘ਚ ਉਹ ਬੋਟਿੰਗ ਦੇ ਨਾਲ ਨਾਲ ਪਰੋਂਠੇ ਦਾ ਅਨੰਦ ਲੈਂਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਵੀ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਉਨ੍ਹਾਂ ਦੇ ਇਸ ਵੀਡੀਓ ‘ਤੇ ਖੂਬ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । 

ਜਗਜੀਤ ਸਿੰਘ ਦਾ ਵਰਕ ਫ੍ਰੰਟ 

ਜਗਜੀਤ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਪ੍ਰੋਜੈਕਟ ‘ਚ ਨਜ਼ਰ ਆ ਰਹੇ ਹਨ ।ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ਰੁਪਿੰਦਰ ਗਾਂਧੀ ਦਾ ਗੈਂਗਸਟਰ,  ਉੱਨੀ ਇੱਕੀ, ਸੁਫ਼ਨਾ, ਪਲੀਜ਼ ਕਿੱਲ ਮੀ ਸਣੇ ਕਈ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ਤੂਫਾਂਗ ਰਿਲੀਜ਼ ਹੋਈ ਹੈ । ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਹੈ । 

- PTC PUNJABI


Popular Posts