Thursday, 28th of May 2026

ਅੱਖਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਪਹਿਲੀ ਵਾਰ ਲੋਕਾਂ ਸਾਹਮਣੇ ਆਈ ਜੈਸਮੀਨ ਭਸੀਨ, ਕਾਂਟੈਕਟ ਲੈਂਜ਼ ਦਾ ਇਸਤੇਮਾਲ ਕਰਨ ਤੋਂ ਬਾਅਦ ਦਿੱਸਣਾ ਹੋਇਆ ਸੀ ਬੰਦ

ਅਦਾਕਾਰਾ ਜੈਸਮੀਨ ਭਸੀਨ ਅੱਖਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਮੀਡੀਆ ਦੇ ਨਾਲ ਮੁਖਾਤਿਬ ਹੋਈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਕਾਲਾ ਚਸ਼ਮਾ ਲਗਾਇਆ ਹੋਇਆ ਹੈ ਅਤੇ ਉਹ ਫੋਟੋਗ੍ਰਾਫਰਸ ਨੂੰ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ।

Reported by: PTC Punjabi Desk | Edited by: Shaminder  |  July 24th 2024 10:33 AM |  Updated: July 24th 2024 10:33 AM

ਅੱਖਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਪਹਿਲੀ ਵਾਰ ਲੋਕਾਂ ਸਾਹਮਣੇ ਆਈ ਜੈਸਮੀਨ ਭਸੀਨ, ਕਾਂਟੈਕਟ ਲੈਂਜ਼ ਦਾ ਇਸਤੇਮਾਲ ਕਰਨ ਤੋਂ ਬਾਅਦ ਦਿੱਸਣਾ ਹੋਇਆ ਸੀ ਬੰਦ

ਅਦਾਕਾਰਾ ਜੈਸਮੀਨ ਭਸੀਨ (Jasmin Bhasin) ਅੱਖਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਮੀਡੀਆ ਦੇ ਨਾਲ ਮੁਖਾਤਿਬ ਹੋਈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਕਾਲਾ ਚਸ਼ਮਾ ਲਗਾਇਆ ਹੋਇਆ ਹੈ ਅਤੇ ਉਹ ਫੋਟੋਗ੍ਰਾਫਰਸ ਨੂੰ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਸਭ ਨੂੰ ਤਸਵੀਰਾਂ ਕਲਿੱਕ ਕਰਨ ਲਈ ਫਲੈਸ਼ ਦਾ ਇਸਤੇਮਾਲ ਕਰਨ ਤੋਂ ਰੋਕ ਰਹੀ ਹੈ। 

ਹੋਰ ਪੜ੍ਹੋ : ਵਿਦੇਸ਼ ‘ਚ ਆਪਣੇ ਪਰਿਵਾਰ ਦੇ ਨਾਲ ਮਸਤੀ ਕਰਦੇ ਨਜ਼ਰ ਆਏ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ, ਵੀਡੀਓ ਕੀਤਾ ਸਾਂਝਾ

ਕਾਂਟੈਕਟ ਲੈਂਸ ਦਾ ਇਸਤੇਮਾਲ ਕਰਨ ਤੋਂ ਬਾਅਦ ਦਿੱਸਣਾ ਹੋਇਆ ਸੀ ਬੰਦ 

ਅਦਾਕਾਰਾ ਜੈਸਮੀਨ ਭਸੀਨ ਨੂੰ ਬੀਤੇ ਦਿਨੀਂ ਇੱਕ ਸਮਾਗਮ ਦੇ ਦੌਰਾਨ ਸ਼ਿਰਕਤ ਕਰਨ ਦੇ ਲਈ ਗਈ ਸੀ। ਇਸ ਲਈ ਉਸ ਨੇ ਕਾਂਟੈਕਟ ਲੈਂਸ ਦਾ ਇਸਤੇਮਾਲ ਕੀਤਾ ਸੀ ।ਜਿਸ ਤੋਂ ਬਾਅਦ ਉਸ ਦੀ ਕੋਰਨੀਆਂ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਉਸ ਨੂੰ ਦਿੱਸਣਾ ਬੰਦ ਹੋ ਗਿਆ ਸੀ । ਜਿਸ ਤੋਂ ਬਾਅਦ ਅਦਾਕਾਰਾ ਡਾਕਟਰ ਕੋਲ ਪਹੁੰਚੀ ਸੀ ਅਤੇ ਡਾਕਟਰ ਨੇ ਕਿਹਾ ਸੀ ਕਿ ਉਸ ਦੀ ਕੋਰਨੀਆ ਨੂੰ ਨੁਕਸਾਨ ਪੁੱਜਿਆ ਹੈ। 

ਜੈਸਮੀਨ ਭਸੀਨ ਦਾ ਵਰਕ ਫ੍ਰੰਟ 

ਜੈਸਮੀਨ ਭਸੀਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪ੍ਰੋਜੈਕਟਸ ‘ਚ ਕੰਮ ਕੀਤਾ ਹੈ। ਹਾਲ ਹੀ ‘ਚ ਉਹ ਕਈ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ ਅਤੇ ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣ ਵਾਲੀ ਹੈ।ਅਦਾਕਾਰਾ ਹਿੰਦੀ ਟੀਵੀ ਲੜੀਵਾਰ ਟਸ਼ਨ-ਏ-ਇਸ਼ਕ ‘ਚ ਟਵਿੰਕਲ ਤਨੇਜਾ ਦੇ ਕਿਰਦਾਰ ‘ਚ ਨਜ਼ਰ ਆਈ ।ਉਸ ਦੇ ਵੱਲੋਂ ਨਿਭਾਏ ਗਏ ਕਿਰਦਾਰ ਨੇ ਖੂਬ ਵਾਹਵਾਹੀ ਬਟੋਰੀ ਸੀ। ਉਹ ਸ਼ੋਅ ਦਿਲ ਸੇ ਦਿਲ ਤੱਕ ‘ਚ ਵੀ ਦਿਖਾਈ ਦਿੱਤੀ ਸੀ।ਇਸ ਤੋਂ ਇਲਾਵਾ ਉਹ ਕਲਰ ਟੀਵੀ ‘ਤੇ ਪ੍ਰਸਾਰਿਤ ਹੋਣ ਵਾਲ ਸ਼ੋਅ ਨਾਗਿਨ ‘ਚ ਨਯਨਤਾਰਾ ਦੇ ਕਿਰਦਾਰ ‘ਚ ਵੀ ਨਜ਼ਰ ਆ ਚੁੱਕੀ ਹੈ।ਜੈਸਮੀਨ ਬਿੱਗ ਬੌਸ ੧੪ ‘ਚ ਆਉਣ ਤੋਂ ਬਾਅਦ ਚਰਚਾ ‘ਚ ਆਈ ਸੀ ਅਤੇ ਇਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਕਈ ਪ੍ਰੋਜੈਕਟ ‘ਚ ਨਜ਼ਰ ਆਈ। 

- PTC PUNJABI


Popular Posts