ਵਿਦੇਸ਼ ‘ਚ ਆਪਣੇ ਪਰਿਵਾਰ ਦੇ ਨਾਲ ਮਸਤੀ ਕਰਦੇ ਨਜ਼ਰ ਆਏ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ, ਵੀਡੀਓ ਕੀਤਾ ਸਾਂਝਾ
ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਇਨ੍ਹੀਂ ਦਿਨੀਂ ਵਿਦੇਸ਼ ‘ਚ ਆਪਣੇ ਪਰਿਵਾਰ ਦੇ ਨਾਲ ਮੌਜੂਦ ਹਨ ।ਜਿੱਥੇ ਦੋਵੇਂ ਜਣੇ ਵਿਦੇਸ਼ ‘ਚ ਵੱਖ ਵੱਖ ਥਾਂਵਾਂ ‘ਤੇ ਪਰਫਾਰਮ ਕਰ ਰਹੇ ਹਨ । ਉੱਥੇ ਹੀ ਇਹ ਜੋੜੀ ਆਪਣੇ ਪਰਿਵਾਰ ਦੇ ਨਾਲ ਮਸਤੀ ਦਾ ਸਮਾਂ ਵੀ ਕੱਢ ਲੈਂਦੀ ਹੈ।
ਵਿਦੇਸ਼ ‘ਚ ਆਪਣੇ ਪਰਿਵਾਰ ਦੇ ਨਾਲ ਮਸਤੀ ਕਰਦੇ ਨਜ਼ਰ ਆਏ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ, ਵੀਡੀਓ ਕੀਤਾ ਸਾਂਝਾ
ਕੁਲਵਿੰਦਰ ਕੈਲੀ (Kulwinder Kally) ਅਤੇ ਗੁਰਲੇਜ਼ ਅਖਤਰ (Gurlej Akhtar) ਇਨ੍ਹੀਂ ਦਿਨੀਂ ਵਿਦੇਸ਼ ‘ਚ ਆਪਣੇ ਪਰਿਵਾਰ ਦੇ ਨਾਲ ਮੌਜੂਦ ਹਨ ।ਜਿੱਥੇ ਦੋਵੇਂ ਜਣੇ ਵਿਦੇਸ਼ ‘ਚ ਵੱਖ ਵੱਖ ਥਾਂਵਾਂ ‘ਤੇ ਪਰਫਾਰਮ ਕਰ ਰਹੇ ਹਨ । ਉੱਥੇ ਹੀ ਇਹ ਜੋੜੀ ਆਪਣੇ ਪਰਿਵਾਰ ਦੇ ਨਾਲ ਮਸਤੀ ਦਾ ਸਮਾਂ ਵੀ ਕੱਢ ਲੈਂਦੀ ਹੈ। ਗਾਇਕਾ ਗੁਰਲੇਜ਼ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਬੱਚਿਆਂ ਤੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਆਪਣੇ ਪਿਆਰ ਨੂੰ ਪਾਉਣ ਦੇ ਲਈ ਆਮਿਰ ਖ਼ਾਨ ਨੇ ਪਾਰ ਕੀਤੀਆਂ ਸਨ ਸਾਰੀਆਂ ਹੱਦਾਂ, ਜਾਣੋ ਅਦਾਕਾਰ ਦੀ ਲਵ ਸਟੋਰੀ ਬਾਰੇ
ਇਸ ਮੌਕੇ ਗਾਇਕਾ ਪ੍ਰਸਿੱਧ ਗੀਤ ‘ਸਾਡੀ ਜੋੜੀ ਸਭ ਤੋਂ ਸੋਹਣੀ’ ਗਾਉਂਦੀ ਹੋਈ ਦਿਖਾਈ ਦੇ ਰਹੀ ਹੈ। ਕੁਲਵਿੰਦਰ ਕੈਲੀ ਵੀ ਪਤਨੀ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਲੋਕ ਕਲਾਕਾਰ ਪਾਲ ਸਿੰਘ ਸਮਾਓਂ ਵੀ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਫੈਨਸ ਦੇ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ।

ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੀ ਨਿੱਜੀ ਜ਼ਿੰਦਗੀ
ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਇਸ ਜੋੜੀ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ । ਜਿਸ ਤੋਂ ਬਾਅਦ ਜੋੜੀ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ । ਜਿਸ ਦਾ ਨਾਮ ਦਾਨਵੀਰ ਸਿੰਘ ਹੈ। ਜਦੋਂਕਿ ਕਈ ਸਾਲਾਂ ਬਾਅਦ ਹੁਣ ਇਸ ਜੋੜੀ ਦੇ ਘਰ ਸਾਲ ਕੁ ਪਹਿਲਾਂ ਧੀ ਹਰਗੁਨਵੀਰ ਕੌਰ ਦਾ ਜਨਮ ਹੋਇਆ ਹੈ।ਇਸ ਜੋੜੀ ਨੇ ਇੱਕਠਿਆਂ ਕਈ ਹਿੱਟ ਗੀਤ ਦਿੱਤੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
