Thursday, 28th of May 2026

ਆਪਣੇ ਪਿਆਰ ਨੂੰ ਪਾਉਣ ਦੇ ਲਈ ਆਮਿਰ ਖ਼ਾਨ ਨੇ ਪਾਰ ਕੀਤੀਆਂ ਸਨ ਸਾਰੀਆਂ ਹੱਦਾਂ, ਜਾਣੋ ਅਦਾਕਾਰ ਦੀ ਲਵ ਸਟੋਰੀ ਬਾਰੇ

ਆਮਿਰ ਖ਼ਾਨ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਅਦਾਕਾਰਾਂ ‘ਚ ਆਉਂਦੇ ਹਨ । ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ । ਅੱਜ ਅਸੀਂ ਤੁਹਾਨੂੰ ਅਦਾਕਾਰ ਦੀ ਲਵ ਸਟੋਰੀ ਦੇ ਬਾਰੇ ਦੱਸਾਂਗੇ ।

Reported by: PTC Punjabi Desk | Edited by: Shaminder  |  July 20th 2024 04:00 PM |  Updated: July 20th 2024 04:00 PM

ਆਪਣੇ ਪਿਆਰ ਨੂੰ ਪਾਉਣ ਦੇ ਲਈ ਆਮਿਰ ਖ਼ਾਨ ਨੇ ਪਾਰ ਕੀਤੀਆਂ ਸਨ ਸਾਰੀਆਂ ਹੱਦਾਂ, ਜਾਣੋ ਅਦਾਕਾਰ ਦੀ ਲਵ ਸਟੋਰੀ ਬਾਰੇ

ਆਮਿਰ ਖ਼ਾਨ ਬਾਲੀਵੁੱਡ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਹਨ । ਉਨ੍ਹਾਂ ਨੇ ਬਾਲੀਵੁੱਡ ਨੂੰ ਗਜ਼ਨੀ, ਲਗਾਨ, ਥ੍ਰੀ ਇਡੀਅਟਸ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਅੱਜ ਅਸੀਂ ਤੁਹਾਨੂੰ ਆਮਿਰ ਖ਼ਾਨ ਦੀ ਲਵ ਸਟੋਰੀ ਦੇ ਬਾਰੇ ਦੱਸਾਂਗੇ । ਉਨ੍ਹਾਂ ਨੇ ਆਪਣੇ ਪਹਿਲੇ ਪਿਆਰ ਯਾਨੀ ਕਿ ਰੀਨਾ ਦੱਤਾ ਨੂੰ ਪਾਉਣ ਦੇ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ।ਰੀਨਾ ਦੱਤਾ ਨੂੰ ਖੁਸ਼ ਕਰਨ ਦੇ ਲਈ ਉਨ੍ਹਾਂ ਨੇ ਆਪਣੇ ਖੁਨ ਦੇ ਨਾਲ ਚਿੱਠੀ ਲਿਖੀ ਸੀ । ਪਰ ਰੀਨਾ ਖੁਸ਼ ਹੋਣ ਦੀ ਬਜਾਏ ਇਹ ਸਭ ਵੇਖ ਕੇ ਪ੍ਰੇਸ਼ਾਨ ਹੋ ਗਈ ਸੀ। ਜਿਸ ਦਾ ਖੁਲਾਸਾ ਅਦਾਕਾਰ ਨੇ ਇੱਕ ਇੰਟਰਵਿਊ ਦੇ ਦੌਰਾਨ ਕੀਤਾ ਸੀ ਕਿ ਪਤਨੀ ਦੇ ਪਿਆਰ ਦੀ ਦੀਵਾਨਗੀ ‘ਚ ਉਨ੍ਹਾਂ ਨੇ ਹਰ ਹੱਦ ਪਾਰ ਕਰ ਦਿੱਤੀ ਸੀ। 

ਹੋਰ ਪੜ੍ਹੋ : ਹਾਰਦਿਕ ਦੇ ਨਾਲ ਤਲਾਕ ਤੋਂ ਬਾਅਦ ਨਤਾਸ਼ਾ ਦੀਆਂ ਤਸਵੀਰਾਂ ਆਈਆਂ ਸਾਹਮਣੇ, ਬੇਟੇ ਨਾਲ ਖੇਡਦੀ ਨਜ਼ਰ ਆਈ

ਘਰੋਂ ਭੱਜ ਕੇ ਕਰਵਾਇਆ ਵਿਆਹ

ਰੀਨਾ ਦੱਤਾ ਦੇ ਨਾਲ ਅਦਾਕਾਰ ਦਾ ਏਨਾਂ ਜ਼ਿਆਦਾ ਪਿਆਰ ਸੀ ਕਿ ਅਦਾਕਾਰ ਨੇ ਮਹਿਜ਼ ੧੯ ਸਾਲਾਂ ਦੀ ਉਮਰ ‘ਚ ਉਸ ਦੇ ਨਾਲ ਵਿਆਹ ਕਰਵਾ ਲਿਆ ਸੀ ।ਰੀਨਾ ਦੱਤਾ ਉਸ ਵੇਲੇ ਆਮਿਰ ਤੋਂ ਦੋ ਸਾਲ ਵੱਡੀ ਸੀ । ਪਰ ਆਮਿਰ ਖ਼ਾਨ ਉਸ ਦੇ ਪਿੱਛੇ ਏਨੇ ਕੁ ਦੀਵਾਨੇ ਸਨ ਕਿ ਹਰ ਹੱਦ ਦੀਵਾਨਗੀ ਦੀ ਪਾਰ ਕਰ ਚੁੱਕੇ ਸਨ।ਰੀਨਾ ਦੇ ਨਾਲ ਕਾਨੂੰਨੀ ਤੌਰ ‘ਤੇ ਵਿਆਹ ਕਰਵਾਉਣ ਦੇ ਲਈ ਉਨ੍ਹਾਂ ਨੂੰ ਕਈ ਮਹੀਨੇ ਦੀ ਉਡੀਕ ਕਰਨੀ ਪਈ ਸੀ । 

ਆਮਿਰ ਖ਼ਾਨ ਦਾ ਵਰਕ ਫ੍ਰੰਟ 

ਆਮਿਰ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਇੰਡਸਟਰੀ ਨੂੰ ਉਨ੍ਹਾਂ ਨੇ ਦੰਗਲ, ਗਜ਼ਨੀ, ਥ੍ਰੀ ਇਡੀਅਟਸ, ਲਗਾਨ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀ ਕੁਝ ਸਮਾਂ ਪਹਿਲਾਂ ਲਾਲ ਸਿੰਘ ਚੱਢਾ ਫ਼ਿਲਮ ਰਿਲੀਜ਼ ਹੋਈ ਸੀ । ਪਰ ਇਹ ਫ਼ਿਲਮ ਬਾਕਸ ਆਫਿਸ ‘ਤੇ ਕੁਝ ਜ਼ਿਆਦਾ ਕਮਾਲ ਨਹੀਂ ਸੀ ਕਰ ਪਾਈ ।

- PTC PUNJABI


Popular Posts