ਜਸਵਿੰਦਰ ਭੱਲਾ ਆਪਣੇ ਪਰਿਵਾਰ ਦੇ ਨਾਲ ਨਿਕਲੇ ਟਰਿੱਪ ‘ਤੇ, ਵੀਡੀਓ ਕੀਤਾ ਸਾਂਝਾ

ਜਸਵਿੰਦਰ ਭੱਲਾ ਫ਼ਿਲਮਾਂ ਦੇ ਨਾਲ-ਨਾਲ ਆਪਣੇ ਪਰਿਵਾਰ ਦੇ ਲਈ ਵੀ ਸਮਾਂ ਕੱਢ ਲੈਂਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਪਰਿਵਾਰ ਦੇ ਨਾਲ ਕਿਤੇ ਜਾਣ ਦਾ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਘੁੰਮਣ ਦੇ ਲਈ ਨਿਕਲ ਜਾਂਦੇ ਹਨ । ਇੱਕ ਵਾਰ ਮੁੜ ਤੋਂ ਉਹ ਆਪਣੇ ਪਰਿਵਾਰ ਦੇ ਨਾਲ ਘੁੰਮਣ ਦੇ ਲਈ ਨਿਕਲ ਪਏ ਹਨ ।

Reported by: PTC Punjabi Desk | Edited by: Shaminder  |  July 05th 2024 06:22 PM |  Updated: July 05th 2024 06:22 PM

ਜਸਵਿੰਦਰ ਭੱਲਾ ਆਪਣੇ ਪਰਿਵਾਰ ਦੇ ਨਾਲ ਨਿਕਲੇ ਟਰਿੱਪ ‘ਤੇ, ਵੀਡੀਓ ਕੀਤਾ ਸਾਂਝਾ

ਜਸਵਿੰਦਰ ਭੱਲਾ(Jaswinder Bhalla)  ਫ਼ਿਲਮਾਂ ਦੇ ਨਾਲ-ਨਾਲ ਆਪਣੇ ਪਰਿਵਾਰ ਦੇ ਲਈ ਵੀ ਸਮਾਂ ਕੱਢ ਲੈਂਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਪਰਿਵਾਰ ਦੇ ਨਾਲ ਕਿਤੇ ਜਾਣ ਦਾ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਘੁੰਮਣ ਦੇ ਲਈ ਨਿਕਲ ਜਾਂਦੇ ਹਨ । ਇੱਕ ਵਾਰ ਮੁੜ ਤੋਂ ਉਹ ਆਪਣੇ ਪਰਿਵਾਰ ਦੇ ਨਾਲ ਘੁੰਮਣ ਦੇ ਲਈ ਨਿਕਲ ਪਏ ਹਨ । ਜਿਸ ਦਾ ਇੱਕ ਵੀਡੀਓ ਪੁਖਰਾਜ ਭੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ਮਧੂ ਸੰਧੂ ਨੇ ਓਏ ਭੋਲੇ ਭੋਲੇ ਓਏ, ਫੁਰਤੀਲਾ ਸਣੇ ਕਈ ਫ਼ਿਲਮਾਂ ‘ਚ ਕੀਤਾ ਕੰਮ, ਇਸ ਵਜ੍ਹਾ ਕਰਕੇ ਕੀਤਾ ਜਾਂਦਾ ਹੈ ਟ੍ਰੋਲ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਪੁਖਰਾਜ ਭੱਲਾ ਨੇ ਲਿਖਿਆ ‘ਫੈਮਿਲੀ ਟਾਈਮ’।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਵਿੰਦਰ ਭੱਲਾ ਕਾਰ ਡਰਾਈਵ ਕਰ ਰਹੇ ਹਨ ਅਤੇ ਪੁਖਰਾਜ ਭੱਲਾ ਬੈਠੇ ਹੋਏ ਹਨ । ਕਾਰ ਦੀ ਪਿਛਲੀ ਸੀਟ ‘ਤੇ ਜਸਵਿੰਦਰ ਭੱਲਾ ਦੀ ਪਤਨੀ ਤੇ ਉਨ੍ਹਾਂ ਦੀ ਨੂੰਹ ਬੈਠੇ ਹੋਏ ਹਨ ।

ਪੁਖਰਾਜ ਭੱਲਾ ਦਾ ਵਰਕ ਫ੍ਰੰਟ

ਪੁਖਰਾਜ ਭੱਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਵੀ ਆਪਣੇ ਪਿਤਾ ਵਾਂਗ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।ਪੁਖਰਾਜ ਭੱਲਾ ਦੇ ਪਿਤਾ ਜਸਵਿੰਦਰ ਭੱਲਾ ਵੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ। 

 

- PTC PUNJABI


Popular Posts