ਜਸਵਿੰਦਰ ਭੱਲਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਉਂ ਕਿਸੇ ਦੇ ਦਿਹਾਂਤ ‘ਤੇ ਸੋਗ ਪ੍ਰਗਟ ਨਹੀਂ ਜਾਂਦੇ ਭੱਲਾ
ਜਸਵਿੰਦਰ ਭੱਲਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
ਜਸਵਿੰਦਰ ਭੱਲਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਉਂ ਕਿਸੇ ਦੇ ਦਿਹਾਂਤ ‘ਤੇ ਸੋਗ ਪ੍ਰਗਟ ਨਹੀਂ ਜਾਂਦੇ ਭੱਲਾ
ਜਸਵਿੰਦਰ ਭੱਲਾ (Jaswinder Bhalla)ਦਾ ਅੱਜ ਜਨਮ ਦਿਨ (Birthday)ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਜਸਵਿੰਦਰ ਭੱਲਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ‘ਚ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾ ਚੁੱਕੇ ਹਨ।ਇਨ੍ਹੀਂ ਦਿਨੀਂ ਉਹ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਂਦੇ ਹਨ ।
ਨੱਬੇ ਦੇ ਦਹਾਕੇ ‘ਚ ਜਸਵਿੰਦਰ ਭੱਲਾ ਦਾ ‘ਛਣਕਾਟਾ’ ਕਾਫੀ ਮਸ਼ਹੂਰ ਹੋਇਆ ਸੀ । ਜਸਵਿੰਦਰ ਭੱਲਾ ‘ਛਣਕਾਟੇ’ ਦੀਆਂ ਆਡੀਓ ਕੈਸੇਟਾਂ ਕੱਢਦੇ ਹੁੰਦੇ ਸਨ ਜੋ ਕਾਫੀ ਮਕਬੂਲ ਸਨ । ਜਿਸ ਤੋਂ ਬਾਅਦ ਉਹ ਫ਼ਿਲਮਾਂ ‘ਚ ਵੀ ਸਰਗਰਮ ਹੋਏ । ਅੱਜ ਕੱਲ੍ਹ ਉਹ ਹਰ ਦੂਜੀ ਫ਼ਿਲਮ ‘ਚ ਅਦਾਕਾਰੀ ਕਰਦੇ ਨਜ਼ਰ ਆਉਂਦੇ ਹਨ ।
ਕਿਸੇ ਵੀ ਮਰਗ ‘ਚ ਸ਼ਾਮਿਲ ਨਹੀਂ ਹੁੰਦੇ ਭੱਲਾ
ਜਸਵਿੰਦਰ ਭੱਲਾ ਕਿਸੇ ਦੀ ਵੀ ਮੌਤ ‘ਤੇ ਦਿਹਾਂਤ ਪ੍ਰਗਟ ਕਰਨ ਦੇ ਲਈ ਨਹੀਂ ਜਾਂਦੇ । ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਮੇਡੀ ਕਰਦੇ ਹਨ ਅਤੇ ਉਨ੍ਹਾਂ ਤੋਂ ਅਜਿਹੇ ਘਰ ਜਾ ਕੇ ਜਿੱਥੇ ਕਿਸੇ ਦਾ ਦਿਹਾਂਤ ਹੋਇਆ ਹੋਵੇ ਸੀਰੀਅਸ ਨਹੀਂ ਰਿਹਾ ਜਾਂਦਾ। ਜਿਸ ਕਾਰਨ ਉਹ ਕਿਸੇ ਦੀ ਵੀ ਮੌਤ ‘ਤੇ ਦੁੱਖ ਪ੍ਰਗਟ ਕਰਨ ਦੇ ਲਈ ਨਹੀਂ ਜਾਂਦੇ ।
_ed1c1d47e19a137ec9c651731feef14c_1280X720.webp)
ਪੁੱਤਰ ਵੀ ਵਧੀਆ ਅਦਾਕਾਰ
ਜਸਵਿੰਦਰ ਭੱਲਾ ਦਾ ਪੁੱਤਰ ਪੁਖਰਾਜ ਭੱਲਾ ਵੀ ਵਧੀਆ ਅਦਾਕਾਰ ਹੈ ਤੇ ਉਸ ਨੇ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ‘ਯਾਰ ਜਿਗਰੀ ਕਸੂਤੀ ਡਿਗਰੀ’ ‘ਚ ਵੀ ਉਹ ਨਜ਼ਰ ਆ ਚੁੱਕੇ ਹਨ । ਇਸ ਸੀਰੀਜ਼ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :