ਐਮੀ ਵਿਰਕ, ਜਸਵਿੰਦਰ ਭੱਲਾ ਅਤੇ ਬਿੰਨੂ ਢਿੱਲੋਂ ਸਟਾਰਰ ਫ਼ਿਲਮ ‘ਗੱਡੀ ਜਾਂਦੀ ਏ ਛਲਾਂਗਾ ਮਾਰਦੀ’ ਦਾ ਟੀਜ਼ਰ ਜਾਰੀ

ਐਮੀ ਵਿਰਕ, ਜਸਵਿੰਦਰ ਭੱਲਾ ਅਤੇ ਬਿੰਨੂ ਢਿੱਲੋਂ ਦੀ ਫ਼ਿਲਮ ‘ਗੱਡੀ ਜਾਂਦੀ ਏ ਛਲਾਂਗਾ ਮਾਰਦੀ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ‘ਚ ਐਮੀ ਵਿਰਕ ਅਤੇ ਬਿੰਨੂ ਢਿੱਲੋਂ ਦੇ ਨਾਲ ਨਾਲ ਅਦਾਕਾਰਾ ਸੀਮਾ ਕੌਸ਼ਲ, ਹਨੀ ਮੱਟੂ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ ਅਤੇ ਫ਼ਿਲਮ ਇਸੇ ਸਾਲ ਅਠਾਈ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

Reported by: PTC Punjabi Desk | Edited by: Shaminder  |  August 14th 2023 12:19 PM |  Updated: August 14th 2023 12:19 PM

ਐਮੀ ਵਿਰਕ, ਜਸਵਿੰਦਰ ਭੱਲਾ ਅਤੇ ਬਿੰਨੂ ਢਿੱਲੋਂ ਸਟਾਰਰ ਫ਼ਿਲਮ ‘ਗੱਡੀ ਜਾਂਦੀ ਏ ਛਲਾਂਗਾ ਮਾਰਦੀ’ ਦਾ ਟੀਜ਼ਰ ਜਾਰੀ

ਐਮੀ ਵਿਰਕ, (Ammy Virk) ਜਸਵਿੰਦਰ ਭੱਲਾ ਅਤੇ ਬਿੰਨੂ ਢਿੱਲੋਂ ਦੀ ਫ਼ਿਲਮ ‘ਗੱਡੀ ਜਾਂਦੀ ਏ ਛਲਾਂਗਾ ਮਾਰਦੀ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ‘ਚ ਐਮੀ ਵਿਰਕ ਅਤੇ ਬਿੰਨੂ ਢਿੱਲੋਂ ਦੇ ਨਾਲ ਨਾਲ ਅਦਾਕਾਰਾ ਸੀਮਾ ਕੌਸ਼ਲ, ਹਨੀ ਮੱਟੂ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ ਅਤੇ ਫ਼ਿਲਮ ਇਸੇ ਸਾਲ ਅਠਾਈ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਹੋਰ ਪੜ੍ਹੋ :  ਅਦਾਕਾਰਾ ਰੁਪਿੰਦਰ ਰੂਪੀ ਨੇ ਪਤੀ ਭੁਪਿੰਦਰ ਬਰਨਾਲਾ ਦੇ ਨਾਲ ਸਾਂਝਾ ਕੀਤਾ ਖੂਬਸੂਰਤ ਵੀਡੀਓ, ਫੈਨਸ ਨੂੰ ਪਸੰਦ ਆ ਰਿਹਾ ਜੋੜੀ ਦਾ ਅੰਦਾਜ਼

ਇਸ ਫ਼ਿਲਮ ਨੂੰ ਲੈ ਕੇ ਫੈਨਸ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ ਅਤੇ ਫ਼ਿਲਹਾਲ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾਉਂਦੇ ਹੋਏ ਫ਼ਿਲਮ ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ । ਇਸ ਫ਼ਿਲਮ ਦੇ ਟੀਜ਼ਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਜਸਵਿੰਦਰ ਭੱਲਾ ਟੀਜ਼ਰ ‘ਚ ਗੱਡੀ ਦੀ ਮੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਐਮੀ ਵਿਰਕ ਦਾ ਰੋਮਾਂਟਿਕ ਅੰਦਾਜ਼ ਵੀ ਦਿਖਾਈ ਦੇ ਰਿਹਾ ਹੈ ।

ਜਿਸ ਤੋਂ ਲੱਗਦਾ ਹੈ ਕਿ ਇਹ ਇੱਕ ਰੋਮਾਂਟਿਕ ਕਾਮੇਡੀ ਫ਼ਿਲਮ ਹੋਵੇਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਐਮੀ ਵਿਰਕ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਿਸ ‘ਚ ‘ਅਰਦਾਸ’, ‘ਕਿਸਮਤ’ ਅਤੇ ‘ਸੌਂਕਣ ਸੌਂਕਣੇ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਏ ਸਨ ।

ਇਨ੍ਹਾਂ ਫ਼ਿਲਮਾਂ ਨੂੰ ਵੀ ਬਾਕਸ ਆਫ਼ਿਸ ‘ਤੇ ਵਧੀਆ ਰਿਸਪਾਂਸ ਮਿਲਿਆ ਸੀ । ਹੁਣ ਵੇਖਣਾ ਇਹ ਹੋਵੇਗੀ ਕਿ ਐਮੀ ਵਿਰਕ ਦੀ ਇਹ ਫ਼ਿਲਮ ਦਰਸ਼ਕਾਂ ਨੂੰ ਕਿੰਨੀ ਕੁ ਪਸੰਦ ਆਉਂਦੀ ਹੈ । 

- PTC PUNJABI


Popular Posts