ਜੈਨੀ ਜੌਹਲ ਨੇ ਮਾਪਿਆਂ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ‘ਕਿਸੇ ਨੂੰ ਮਾੜੇ ਲੱਗਦੇ, ਪਰ ਬੇਬੇ ਬਾਪੂ ਲਈ…’

ਤਿੰਨ ਰੰਗ ਨਹੀਂ ਲੱਭਣੇ ਬੀਬਾ…ਹੁਸਨ, ਜਵਾਨੀ ਤੇ ਮਾਪੇ। ਜੀ ਹਾਂ ਮਾਪਿਆਂ ਦੀ ਜ਼ਿੰਦਗੀ ‘ਚ ਬੜੀ ਹੀ ਜ਼ਿਆਦਾ ਅਹਿਮੀਅਤ ਹੁੰਦੀ ਹੈ । ਆਪਾਂ ਕਿੰਨੇ ਵੀ ਵੱਡੇ ਰੁਤਬੇ ਹਾਸਲ ਕਿਉਂ ਨਾ ਕਰ ਲਈਏ ਆਪਣੇ ਮਾਤਾ ਪਿਤਾ ਲਈ ਅਸੀਂ ਬੱਚੇ ਹੀ ਹੁੰਦੇ ਹਾਂ। ਜੈਨੀ ਜੌਹਲ ਵੀ ਆਪਣੇ ਮਾਪਿਆਂ ਦੇ ਨਾਲ ਮਸਤੀ ਕਰਦੀ ਦਿਖਾਈ ਦਿੱਤੀ ।

Reported by: PTC Punjabi Desk | Edited by: Shaminder  |  March 29th 2023 06:00 PM |  Updated: March 29th 2023 06:00 PM

ਜੈਨੀ ਜੌਹਲ ਨੇ ਮਾਪਿਆਂ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ‘ਕਿਸੇ ਨੂੰ ਮਾੜੇ ਲੱਗਦੇ, ਪਰ ਬੇਬੇ ਬਾਪੂ ਲਈ…’

ਮਾਪੇ ਸਿਰਫ਼ ਸਾਡੇ ਜਨਮ ਦਾ ਜ਼ਰੀਆ ਹੀ ਨਹੀਂ ਬਣਦੇ, ਬਲਕਿ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡੇ ਸਾਡੇ ਲਈ ਆਸਾਨ ਕਰਨ ਦੇ ਲਈ ਆਪਣੀ ਪੂਰੀ ਜਾਨ ਲਾ ਦਿੰਦੇ ਹਨ । ਜਨਮ ਤੋਂ ਬਾਅਦ ਬੱਚੇ ਦੇ ਮਾਪੇ ਹੀ ਉਸ ਦਾ ਪਹਿਲਾ ਗੁਰੂ ਹੁੰਦੇ ਹਨ । ਜੈਨੀ ਜੌਹਲ (Jenny Johal) ਆਪਣੇ ਮਾਪਿਆਂ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ ।

ਹੋਰ ਪੜ੍ਹੋ : 39 ਦਿਨਾਂ ਦੀ ਜ਼ਿੰਦਗੀ ਭੋਗ ਕੇ ਦੁਨੀਆ ਤੋਂ ਰੁਖਸਤ ਹੋਈ ਧੀ ਜਾਂਦੇ-ਜਾਂਦੇ ਦੇ ਗਈ ਪਟਿਆਲਾ ਦੇ ਇੱਕ ਸ਼ਖਸ ਨੂੰ ਜ਼ਿੰਦਗੀ, ਜਾਣੋ ਪੂਰੀ ਖ਼ਬਰ

ਉਸ ਨੇ ਆਪਣੇ ਮਾਪਿਆਂ ਦੇ ਨਾਲ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਮਾਪਿਆਂ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਕਿਸੇ ਨੂੰ ਮਾੜੇ ਲੱਗਦੇ ਕੋਈ ਨਾ ਬੇਬੇ ਬਾਪੂ ਲਈ ਤਾਂ ਹੀਰੇ ਆਂ। ਕਿਸੇ ਤੀਜੇ ਕੋਲੋਂ ਵਾਧੂ ਸਰਟੀਫਿਕੇਟ ਦੀ ਲੋੜ ਨਹੀਂ’। 

ਜੈਨੀ ਜੌਹਲ ਕਈ ਵਾਰ ਵਿਵਾਦਾਂ ‘ਚ ਘਿਰੀ

ਪਿਛਲੇ ਕੁਝ ਦਿਨਾਂ ਤੋਂ ਜੈਨੀ ਜੌਹਲ ਵਿਵਾਦਾਂ ‘ਚ ਰਹੀ ਹੈ । ਉਸ ਨੇ ਸਿੱਧੂ ਮੂਸੇਵਾਲਾ ‘ਤੇ ਬਿਆਨ ਦਿੱਤਾ ਸੀ । ਜਿਸ ਤੋਂ ਬਾਅਦ ਜੈਨੀ ਜੌਹਲ ਨੇ ਅਰਜਨ ਢਿੱਲੋਂ ਤੋਂ ਮੁਆਫ਼ੀ ਵੀ ਮੰਗੀ ਸੀ ।

ਦਰਅਸਲ ਗਾਇਕਾ ਨੇ ਅਰਜਨ ਢਿੱਲੋਂ ਦੇ ਗੀਤ ‘ਪੱਚੀ ਪੱਚੀ ਪੰਜਾਹ, ਕੋਈ ਸਾਥੋਂ ਉੱਤੇ ਵਿਖਾ’ ‘ਤੇ ਆਪਣੇ ਇੱਕ ਲਾਈਵ ਸ਼ੋਅ ਦੇ ਦੌਰਾਨ ਕਿਹਾ ਸੀ ਕਿ ‘ਤੁਹਾਡਾ ਬਾਪ ਸਿੱਧੂ ਮੂਸੇਵਾਲਾ ਸਭ ਤੋਂ ਉੱਤੇ ਹੈ ਅਤੇ ਉੱਤੇ ਹੀ ਰਹੇਗਾ’। ਜਿਸ ਤੋਂ ਬਾਅਦ ਕਈ ਗਾਇਕਾ ਨੇ ਇਸ ‘ਤੇ ਕਰੜਾ ਪ੍ਰਤੀਕਰਮ ਦਿੱਤਾ ਸੀ । 

- PTC PUNJABI


Popular Posts