ਜੋਤੀ ਨੂਰਾਂ ਨੇ ਲਗਾਏ ਪਤੀ ‘ਤੇ ਇਲਜ਼ਾਮ, ਵੀਡੀਓ ਸਾਂਝਾ ਕਰ ਕਿਹਾ ‘ਕੁਨਾਲ ਪਾਸੀ ਤੋਂ ਹੈ ਜਾਨ ਦਾ ਖਤਰਾ’
ਦੱਸ ਦਈਏ ਕਿ ਕੁਨਾਲ ਪਾਸੀ ਅਤੇ ਜੋਤੀ ਨੂਰਾਂ ਵਿਚਾਲੇ ਕਈ ਮਹੀਨਿਆਂ ਤੋਂ ਵਿਵਾਦ ਚਲਿਆ ਆ ਰਿਹਾ ਹੈ । ਇਸ ਤੋਂ ਪਹਿਲਾਂ ਵੀ ਗਾਇਕਾ ਨੇ ਆਪਣੇ ਪਤੀ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਉਸ ਨੇ ਕਿਹਾ ਸੀ ਕਿ ਕੁਨਾਲ ਪਾਸੀ ਨਸ਼ੇ ਕਰਦਾ ਹੈ ਅਤੇ ਉਸ ਦੇ ਨਾਲ ਕੁੱਟਮਾਰ ਵੀ ਕਈ ਵਾਰ ਕੀਤੀ ਗਈ ਹੈ ।
ਜੋਤੀ ਨੂਰਾਂ ਨੇ ਲਗਾਏ ਪਤੀ ‘ਤੇ ਇਲਜ਼ਾਮ, ਵੀਡੀਓ ਸਾਂਝਾ ਕਰ ਕਿਹਾ ‘ਕੁਨਾਲ ਪਾਸੀ ਤੋਂ ਹੈ ਜਾਨ ਦਾ ਖਤਰਾ’
ਗਾਇਕਾ ਜੋਤੀ ਨੂਰਾਂ (Jyoti Nooran) ‘ਤੇ ਉਸ ਦੇ ਪਤੀ ਵਿਚਾਲੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ । ਜੋਤੀ ਨੂਰਾਂ ਨੇ ਮੁੜ ਤੋਂ ਆਪਣੇ ਪਤੀ ‘ਤੇ ਸੰਗੀਨ ਇਲਜ਼ਾਮ ਲਗਾਏ ਹਨ । ਗਾਇਕਾ ਨੇ ਇੱਕ ਵੀਡੀਓ ਸਾਂਝਾ ਕਰਕੇ ਆਪਣਾ ਹਾਲ ਬਿਆਨ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੋਤੀ ਖੁਲਾਸਾ ਕਰ ਰਹੀ ਹੈ ਕਿ ਉਸ ਦੇ ਘਰ ਦੇ ਬਾਹਰ ਕੁਝ ਲੋਕ ਘੁੰਮ ਰਹੇ ਹਨ । ਜੇ ਮੇਰੇ ਨਾਲ ਕੁਝ ਵੀ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੁਨਾਲ ਪਾਸੀ ਹੋਵੇਗਾ’।

ਹੋਰ ਪੜ੍ਹੋ : ਅਦਾਕਾਰ ਵਿਦਯੁਤ ਜਾਮਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ, ਭਾਂਡੇ ਮਾਂਜਣ ਦੀ ਸੇਵਾ ਕਰਦੇ ਨਜ਼ਰ ਆਇਆ ਅਦਾਕਾਰ,ਵੀਡੀਓ ਹੋਇਆ ਵਾਇਰਲ
ਪਤੀ ਪਤਨੀ ਵਿਚਾਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਵਿਵਾਦ
ਦੱਸ ਦਈਏ ਕਿ ਕੁਨਾਲ ਪਾਸੀ ਅਤੇ ਜੋਤੀ ਨੂਰਾਂ ਵਿਚਾਲੇ ਕਈ ਮਹੀਨਿਆਂ ਤੋਂ ਵਿਵਾਦ ਚਲਿਆ ਆ ਰਿਹਾ ਹੈ । ਇਸ ਤੋਂ ਪਹਿਲਾਂ ਵੀ ਗਾਇਕਾ ਨੇ ਆਪਣੇ ਪਤੀ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਉਸ ਨੇ ਕਿਹਾ ਸੀ ਕਿ ਕੁਨਾਲ ਪਾਸੀ ਨਸ਼ੇ ਕਰਦਾ ਹੈ ਅਤੇ ਉਸ ਦੇ ਨਾਲ ਕੁੱਟਮਾਰ ਵੀ ਕਈ ਵਾਰ ਕੀਤੀ ਗਈ ਹੈ ।

ਪਰ ਬਾਅਦ ‘ਚ ਦੋਵਾਂ ਨੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਦੋਨਾਂ ਦਾ ਪੈਚਅਪ ਹੋ ਗਿਆ ਹੈ । ਪਰ ਹੁਣ ਦੋਨਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ ਅਤੇ ਦੋਵੇਂ ਪੱਖ ਇੱਕ ਦੂਜੇ ‘ਤੇ ਕਈ ਗੰਭੀਰ ਇਲਜ਼ਾਮ ਲਗਾ ਰਹੇ ਹਨ ।

ਜੋਤੀ ਨੂਰਾਂ ਨੇ ਪਰਿਵਾਰ ‘ਤੇ ਵੀ ਲਾਏ ਸਨ ਇਲਜ਼ਾਮ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੋਤੀ ਨੂਰਾਂ ਨੇ ਵੀ ਆਪਣੇ ਪਰਿਵਾਰ ‘ਤੇ ਵੀ ਇਲਜ਼ਾਮ ਲਗਾਏ ਸਨ । ਜੋਤੀ ਦਾ ਕਹਿਣਾ ਸੀ ਕਿ ਮੇਰਾ ਕੁਨਾਲ ਪਾਸੀ ਦੇ ਨਾਲ ਵਿਵਾਦ ਚੱਲ ਰਿਹਾ ਹੈ । ਇਸ ਦੇ ਬਾਵਜੂਦ ਮੇਰੇ ਪਰਿਵਾਰ ਵਾਲੇ ਉਸ ਨੂੰ ਬੁਲਾ ਕੇ ਚਾਹਾਂ ਪਿਲਾਉਂਦੇ ਹਨ ਅਤੇ ਮੇਰੀ ਭੈਣ ਵੀ ਉਸ ਦਾ ਸਾਥ ਦੇ ਰਹੀ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112