ਕਮਲ ਖੰਗੂੜਾ ਨੇ ਆਪਣੀ ਭਾਬੀ ਦੇ ਨਾਲ ਸਾਂਝੀ ਕੀਤੀ ਤਸਵੀਰ,ਸੋਸ਼ਲ ਮੀਡੀਆ ‘ਤੇ ਪਸੰਦ ਕੀਤੀ ਜਾ ਰਹੀ ਨਨਾਣ ਭਾਬੀ ਦੀ ਜੋੜੀ

ਕਮਲ ਖੰਗੂੜਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਹੈ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਬਤੌਰ ਮਾਡਲ ਕੰਮ ਕਰ ਰਹੀ ਹੈ ਅਤੇ ਹਰ ਕੋਈ ਉਸ ਦੀ ਖੂਬਸੂਰਤੀ ਦਾ ਕਾਇਲ ਹੈ । ਸੋਸ਼ਲ ਮੀਡੀਆ ‘ਤੇ ਉਹ ਸਰਗਰਮ ਰਹਿੰਦੇ ਹਨ ।

Written by  Shaminder   |  October 09th 2023 05:44 PM  |  Updated: October 09th 2023 05:44 PM

ਕਮਲ ਖੰਗੂੜਾ ਨੇ ਆਪਣੀ ਭਾਬੀ ਦੇ ਨਾਲ ਸਾਂਝੀ ਕੀਤੀ ਤਸਵੀਰ,ਸੋਸ਼ਲ ਮੀਡੀਆ ‘ਤੇ ਪਸੰਦ ਕੀਤੀ ਜਾ ਰਹੀ ਨਨਾਣ ਭਾਬੀ ਦੀ ਜੋੜੀ

ਕਮਲ ਖੰਗੂੜਾ (Kamal Khangura)ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਹੈ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਬਤੌਰ ਮਾਡਲ ਕੰਮ ਕਰ ਰਹੀ ਹੈ ਅਤੇ ਹਰ ਕੋਈ ਉਸ ਦੀ ਖੂਬਸੂਰਤੀ ਦਾ ਕਾਇਲ ਹੈ । ਸੋਸ਼ਲ ਮੀਡੀਆ ‘ਤੇ ਉਹ ਸਰਗਰਮ ਰਹਿੰਦੇ ਹਨ । ਹੁਣ ਅਦਾਕਾਰਾ ਨੇ ਆਪਣੀ ਭਾਬੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਮੇਰੀ ਭਾਬੀ ਜਾਨ’ । ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟ ਕੀਤੇ ਹਨ ਅਤੇ ਹਰ ਕੋਈ ਕਮਲ ਖੰਗੂਰਾ ਦੀ ਖੂਬਸੂਰਤੀ ਦੀ ਤਾਰੀਫ ਕਰ ਰਿਹਾ ਹੈ । 

 ਕਮਲ ਖੰਗੂੜਾ ਦਾ ਵਰਕ ਫ੍ਰੰਟ 

ਕਮਲ ਖੰਗੂੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਹੁਤ ਛੋਟੀ ਜਿਹੀ ਉਮਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ ਵੀ ਅਧੂਰੀ ਰਹਿ ਗਈ ਸੀ । ਹੁਣ ਤੱਕ ਉਹ ਹਜ਼ਾਰਾਂ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆ ਚੁੱਕੇ ਹਨ ।

ਕਮਲ ਖੰਗੂੜਾ ਬਤੌਰ ਮਾਡਲ ਦੇ ਨਾਲ ਨਾਲ ਅਦਾਕਾਰਾ ਦੇ ਤੌਰ ‘ਤੇ ਵੀ ਕੰਮ ਕਰ ਚੁੱਕੇ ਹਨ ।ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । 

 

 

ਹੋਰ ਪੜ੍ਹੋ  

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network