Trending:
ਪੰਜਾਬੀ ਗਾਇਕ ਕਰਨ ਔਜਲਾ ਸ਼ੂਟਿੰਗ ਦੌਰਾਨ ਹੋਏ ਹਾਦਸੇ ਦਾ ਸ਼ਿਕਾਰ, ਦੱਸਿਆ ਕਿੰਝ ਬੱਚੀ ਜਾਨ
Karan Aujla accident : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਕਰਨ ਔਜਲਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਗਾਇਕ ਆਪਣੇ ਨਵੇਂ ਗੀਤ ਦੇ ਵੀਡੀਓ ਸ਼ੂਟ ਦੌਰਾਨ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ, ਪਰ ਸਮਾਂ ਰਹਿੰਦੇ ਬਚਾਅ ਹੋ ਗਿਆ।
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਨੇ ਆਪਣੇ ਨਾਲ ਹੋਏ ਹਾਦਸੇ ਬਾਰੇ ਫੈਨਜ਼ ਨਾਲ ਜਾਣਕਾਰੀ ਦਿੱਤੀ।
ਕਰਨ ਔਜਲਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਵੀਡੀਓ ਸਾਂਝੀ ਕਰਦਿਆਂ ਫੈਨਜ਼ ਨੂੰ ਦੱਸਿਆ ਕਿ ਉਨ੍ਹਾਂ ਨਾਲ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਆਪਣੇ ਆਉਣ ਵਾਲੇ ਨਵੇਂ ਗੀਤ ਦੀ ਵੀਡੀਓ ਸ਼ੂਟ ਕਰ ਰਹੇ ਸਨ।
ਗਾਇਕ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਇੱਕ ਰੇਸਿੰਗ ਸਪੋਰਟ ਕਾਰ ਵਿੱਚ ਬੈਠੇ ਹਨ। ਸ਼ੂਟਿੰਗ ਦੇ ਵਿਚਾਲੇ ਜਦੋਂ ਉਹ ਕਾਰ ਚਲਾ ਰਹੇ ਹਨ ਹੁੰਦੇ ਹਨ ਤਾਂ ਅੱਗੇ ਅਚਾਨਕ ਪਥਰੀਲੇ ਰਾਹ ਉੱਤੇ ਪਹੁੰਚ ਕੇ ਗਾਇਕ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਦੌਰਾਨ ਸਟੰਟ ਟੀਮ ਭੱਜ ਕੇ ਗਾਇਕ ਦੀ ਗੱਡੀ ਕੋਲ ਪਹੁੰਚੀ ਤੇ ਉਨ੍ਹਾਂ ਨੂੰ ਬਚਾ ਲਿਆ।
ਇਸ ਵੀਡੀਓ ਦੇ ਨਾਲ ਕਰਨ ਔਜਲਾ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਇਨ੍ਹੀਂ ਬੂਰ ਤਰ੍ਹਾਂ ਬੇਕਾਬੂ ਹੋ ਗਈ ਸੀ ਕਿ ਕਿ ਮੇਰੀ ਗਰਦਨ ਲਗਭਗ ਟੁੱਟ ਜਾਣੀ ਸੀ, ਪਰ ਇਹ ਮੇਰੀ ਖੁਸ਼ਕਿਸਮਤੀ ਹੈ ਤੇ ਰੱਬ ਦੀ ਮੇਹਰ ਹੈ ਕਿ ਮੈਂ ਬੱਚ ਗਿਆ।'
ਦੱਸ ਦਈਏ ਕਿ ਇਹ ਵੀਡੀਓ ਵੇਖ ਕੇ ਫੈਨਜ਼ ਥੋੜੇ ਘਬਰਾ ਗਏ। ਉਹ ਕਮੈਂਟ ਕਰਕੇ ਗਾਇਕ ਤੋਂ ਉਸ ਦਾ ਹਾਲ ਚਾਲ ਪੁੱਛ ਰਹੇ ਹਨ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਨਜ਼ਰ ਆਏ।
ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਕਰਨ ਔਜਲਾ ਨੂੰ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ।
- PTC PUNJABI