ਕੌਰ ਬੀ ਆਪਣੇ ਵੱਡੇ ਪਾਪਾ ਨੂੰ ਯਾਦ ਕਰਕੇ ਹੋਈ ਭਾਵੁਕ,ਕਿਹਾ ‘ਜੇ ਕੋਲ ਹੁੰਦੇ ਤਾਂ ਗੱਲ ਹੋਰ ਹੋਣੀ ਸੀ’
ਕੌਰ ਬੀ ਆਪਣੇ ਵੱਡੇ ਪਾਪਾ ਨੂੰ ਯਾਦ ਕਰਕੇ ਹੋਈ ਭਾਵੁਕ,ਕਿਹਾ ‘ਜੇ ਕੋਲ ਹੁੰਦੇ ਤਾਂ ਗੱਲ ਹੋਰ ਹੋਣੀ ਸੀ’
ਕੌਰ ਬੀ (Kaur B) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਆਉਣ ਵਾਲੇ ਪ੍ਰੋਜੈਕਟਸ ਅਤੇ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਆਪਣੇ ਵੱਡੇ ਪਾਪਾ (Vadde Daddy) ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਮਿਸ ਯੂ ਸੋ ਮੱਚ ਵੱਡੇ ਡੈਡੀ, ਮੈਂ ਹਰ ਦਿਨ ਤੁਹਾਨੂੰ ਯਾਦ ਕਰਦੀ ਹਾਂ। ਮੈਂ ਜਾਣਦੀ ਹਾਂ ਤੁਸੀਂ ਬਹੁਤ ਖੁਸ਼ ਹੁੰਦੇ ਹੋਣੇ ਆਪਣੀ ਧੀ ਨੂੰ ਵੇਖ ਕੇ ।ਪਰ ਜੇ ਕੋਲ ਹੁੰਦੇ ਤਾਂ ਗੱਲ ਹੋਰ ਹੋਣੀ ਸੀ’। ਕੌਰ ਬੀ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਟੁੱਟੇ ਦਿਲ ਵਾਲਾ ਇਮੋਜੀ ਪੋਸਟ ਕੀਤਾ ਹੈ।
/ptc-punjabi/media/media_files/p1vm2djJnlFlFIGQUMxN.jpg)
ਹੋਰ ਪੜ੍ਹੋ : ਅਬੂ ਧਾਬੀ ਸਥਿਤ ਮਸਜਿਦ ‘ਚ ਪੁੱਜੇ ਏ.ਪੀ. ਢਿੱਲੋਂ, ਤਸਵੀਰਾਂ ਕੀਤੀਆਂ ਸਾਂਝੀਆਂ
ਕੌਰ ਬੀ ਦਾ ਵਰਕ ਫ੍ਰੰਟ
ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਜਿਸ ‘ਚ ਕਲਾਸਮੇਟ, ਪੀਜ਼ਾ ਹੱਟ, ਫੁਲਕਾਰੀ,ਬਜਟ, ਮਿੱਤਰਾਂ ਦੇ ਬੂਟ ਸਣੇ ਕਈ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
/ptc-punjabi/media/media_files/fGFX12EUWXwMnXF82H2R.jpg)
ਕੌਰ ਬੀ ਦਾ ਅਸਲੀ ਨਾਂਅ ਬਲਜਿੰਦਰ ਕੌਰ ਹੈ। ਕੌਰ ਬੀ ਨਾਂਅ ਉਨ੍ਹਾਂ ਨੂੰ ਗੀਤਕਾਰ ਬੰਟੀ ਬੈਂਸ ਨੇ ਦਿੱਤਾ ਸੀ । ਉਨ੍ਹਾਂ ਨੇ ਪੀਟੀਸੀ ਪੰਜਾਬੀ ਦੇ ਸ਼ੋਅ ‘ਚ ਵਾਇਸ ਆਫ਼ ਪੰਜਾਬ ‘ਚ ਵੀ ਪਰਫਾਰਮ ਕੀਤਾ ਸੀ ।
/ptc-punjabi/media/media_files/iwCUtLnUc1X7DE3hYdnX.jpg)
ਹੋਰ ਪੜ੍ਹੋ : ਬੱਬੂ ਮਾਨ ਦਾ ਕਿਸਾਨ ਅੰਦੋਲਨ ਨੂੰ ਸਮਰਿਪਤ ਗੀਤ ‘ਧਰਨੇ ਵਾਲੇ’ ਰਿਲੀਜ਼, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ
ਕੌਰ ਬੀ ਦਾ ਸਬੰਧ ਨਵਾਂ ਗਾਓਂ ਦੇ ਨਾਲ ਹੈ, ਪਰ ਅੱਜਕੱਲ੍ਹ ਉਹ ਮੁਹਾਲੀ ‘ਚ ਹੀ ਰਹਿੰਦੇ ਹਨ । ਜਿੱਥੇ ਉਨ੍ਹਾਂ ਨੇ ਆਪਣਾ ਨਵਾਂ ਘਰ ਵੀ ਬਣਾਇਆ ਹੋਇਆ ਹੈ।
ਕੌਰ ਬੀ ਦਾ ਲਾਈਫ ਸਟਾਈਲ
ਕੌਰ ਬੀ ਦੇ ਲਾਈਫ ਸਟਾਈਲ ਦੀ ਗੱਲ ਕਰੀਏ ਤਾਂ ਉਸ ਨੂੰ ਸੂਟ ਬਹੁਤ ਜ਼ਿਆਦਾ ਪਸੰਦ ਹਨ ਅਤੇ ਵੈਸਟਨ ਆਊਟਫਿੱਟ ‘ਚ ਵੀ ਬਹੁਤ ਖੂਬਸੂਰਤ ਲੱਗਦੇ ਹਨ । ਉਸ ਦੇ ਕੋਲ ਸੂਟਾਂ ਦੀ ਵੱਡੀ ਕਲੈਕਸ਼ਨ ਹੈ । ਇਸ ਤੋਂ ਇਲਾਵਾ ਉਨ੍ਹਾਂ ਕੋਲ ਜੁੱਤੀਆਂ ਦੀ ਵੱਡੀ ਕਲੈਕਸ਼ਨ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
