ਕੌਰ ਬੀ ਨੇ ਆਪਣੇ ਪਿਤਾ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ, ਵੇਖੋ ਪਿਉ ਧੀ ਦਾ ਅੰਦਾਜ਼

ਕੌਰ ਬੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਸਾਈਕਲ ਤੋਂ ਐੱਲ ਸੀ ਤੱਕ ਆਲਾ ਸਫਰ ਸਾਡੇ ਆਲਿਆਂ ਲਈ ਸੇਮ ਈ ਆ, ਇਹ ਨਹੀਂ ਬਦਲਦੇ। ਨਰਮ ਬੰਦੇ ਸੌ ਫੀਸਦੀ।

Written by  Shaminder   |  May 05th 2024 08:00 AM  |  Updated: May 05th 2024 08:00 AM

ਕੌਰ ਬੀ ਨੇ ਆਪਣੇ ਪਿਤਾ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ, ਵੇਖੋ ਪਿਉ ਧੀ ਦਾ ਅੰਦਾਜ਼

ਕੌਰ ਬੀ (Kaur B) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕਾ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।ਇਸ ਵੀਡੀਓ ਦੀ ਬੈਕਗਰਾਊਂਡ ‘ਚ ਗਾਇਕਾ ਦਾ ਆਰ ਨੇਤ ਦੇ ਨਾਲ ਗਾਇਆ ਗੀਤ ਚੱਲ ਰਿਹਾ ਹੈ।   ਕੌਰ ਬੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਸਾਈਕਲ ਤੋਂ ਐੱਲ ਸੀ ਤੱਕ ਆਲਾ ਸਫਰ ਸਾਡੇ ਆਲਿਆਂ ਲਈ ਸੇਮ ਈ ਆ, ਇਹ ਨਹੀਂ ਬਦਲਦੇ। ਨਰਮ ਬੰਦੇ ਸੌ ਫੀਸਦੀ।

ਹੋਰ ਪੜ੍ਹੋ :  ਨਿੱਕੇ ਸਿੱਧੂ ਮੂਸੇਵਾਲਾ ਦੀ ਨਵੀਂ ਤਸਵੀਰ ਆਈ ਸਾਹਮਣੇ, ਵੇਖੋ ਕਿਊਟ ਤਸਵੀਰ

ਡੈਡੀ ਕਹਿੰਦੇ ਕੱਪੜੇ ਨਹੀਂ ਸੋਹਣੇ ਮੇਰੇ ਘਰ ਵਾਲੇ ਆ ਗੰਦੇ ਹੋਏ, ਵੀਡੀਓ ਨਾ ਬਣਾ।ਮੈਂ ਕਿਹਾ ਲੁਕੋ ਲੈਂਦੀ ਆਂ। ਸਾਡੀ ਐੱਲ ਸੀ ਵਾਲੀ ਗੇੜੀ ਬੱਸ ਇਵੇਂ ਦੀ ਹੀ ਆ’। ਇੱਦਾਂ ਹੀ ਸੰਭਾਲ ਕੇ ਰੱਖਦਾ ਰਿਹਾ ਬਾਪੂ ਮੇਰਾ, ਜਦੋਂ ਅਸੀਂ ਬੱਸਾਂ ‘ਤੇ ਸਫ਼ਰ ਕਰਦੇ ਸੀ।ਰੱਬ ਲੰਮੀਆਂ ਉਮਰਾਂ ਕਰੇ ਮੇਰੀ ਜਾਨੇ’। ਪਿਉ ਧੀ ਦੀ ਇਸ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। 

ਕੌਰ ਬੀ ਦਾ ਵਰਕ ਫ੍ਰੰਟ 

ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।ਜਿਸ ‘ਚ ਬਜਟ, ਮਿੱਤਰਾਂ ਦੇ ਬੂਟ, ਪੀਜ਼ਾ ਹੱਟ ਸਣੇ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ‘ਚ ਆਰ ਨੇਤ ਦੇ ਨਾਲ ਗਾਇਕਾ ਦਾ ਗੀਤ ਆਇਆ ਹੈ । ਜਿਸ ਨੂੰ ਫੈਨਸ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network