ਮਸ਼ਹੂਰ ਪੰਜਾਬੀ ਗਾਇਕ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਮਨੋਰੰਜਨ ਜਗਤ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਲੁਧਿਆਣਾ ਦੇ ਖੰਨਾ ਇਲਾਕੇ ਦੇ ਪਿੰਡ ਇਕੋਲਾਹਾ ਦਾ ਹੈ । ਜਿੱਥੇ ਕਬੂਤਰ ਉਡਾਉਣ ਦੇ ਮੁਕਾਬਲੇ ਤੋਂ ਬਾਅਦ ਦੋ ਧਿਰਾਂ ਦਰਮਿਆਨ ਜੰਮ ਕੇ ਲੜਾਈ ਹੋਈ । ਜਿਸ ਤੋਂ ਬਾਅਦ 21 ਸਾਲਾਂ ਦੇ ਮੁੰਡੇ ਗੁਰਦੀਪ ਸਿੰਘ ਮਾਣਾ ‘ਤੇ ਲੋਹੇ ਦੀ ਰਾਡ ਦੇ ਨਾਲ ਹਮਲਾ ਕਰ ਦਿੱਤਾ ਗਿਆ।

Reported by: PTC Punjabi Desk | Edited by: Shaminder  |  July 30th 2024 03:27 PM |  Updated: July 30th 2024 03:27 PM

ਮਸ਼ਹੂਰ ਪੰਜਾਬੀ ਗਾਇਕ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਮਨੋਰੰਜਨ ਜਗਤ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਲੁਧਿਆਣਾ ਦੇ ਖੰਨਾ ਇਲਾਕੇ ਦੇ ਪਿੰਡ ਇਕੋਲਾਹਾ ਦਾ ਹੈ । ਜਿੱਥੇ ਕਬੂਤਰ ਉਡਾਉਣ ਦੇ ਮੁਕਾਬਲੇ ਤੋਂ ਬਾਅਦ ਦੋ ਧਿਰਾਂ ਦਰਮਿਆਨ ਜੰਮ ਕੇ ਲੜਾਈ ਹੋਈ । ਜਿਸ ਤੋਂ ਬਾਅਦ 21 ਸਾਲਾਂ ਦੇ ਮੁੰਡੇ ਗੁਰਦੀਪ ਸਿੰਘ ਮਾਣਾ ‘ਤੇ ਲੋਹੇ ਦੀ ਰਾਡ ਦੇ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਗੰਭੀਰ ਤੌਰ ਤੇ ਜ਼ਖਮੀ ਗੁਰਦੀਪ ਸਿੰਘ ਮਾਣਾ ਦੀ ਮੌਤ ਹੋ ਗਈ ਸੀ । ਇਸ ਮਾਮਲੇ ‘ਚ ਪੰਜਾਬੀ ਗਾਇਕ ਕੁਲਦੀਪ ਸਿੰਘ ਵਿੱਕੀ (Kuldeep Singh Vicky) ਉਰਫ਼ ਵੀ ਦੀਪ ਨੂੰ ਹਿਰਾਸਤ ‘ਚ ਲਿਆ ਸੀ ।

ਹੋਰ ਪੜ੍ਹੋ  : ਕ੍ਰਿਤਿਕਾ ਮਲਿਕ ਨੇ ਕੀਤਾ ਖੁਲਾਸਾ, ਅਰਮਾਨ ਦੇ ਨਾਲ ਵਿਆਹ ਤੋਂ ਬਾਅਦ ਸੂਸਾਈਡ ਦੀ ਕੀਤੀ ਸੀ ਕੋੋਸ਼ਿਸ਼

ਪਰ ਗਾਇਕ ਦਾ ਪੁੱਤਰ ਜੋ ਇਸ ਮਾਮਲੇ ‘ਚ ਨਾਮਜ਼ਦ ਹੈ ਉਹ ਹਾਲੇ ਤੱਕ ਫਰਾਰ ਦੱਸਿਆ ਜਾ ਰਿਹਾ ਹੈ। ਇਹ ਮਾਮਲਾ ੨੩ ਜੂਨ ਦਾ ਦੱਸਿਆ ਜਾ ਰਿਹਾ ਹੈ। ਜਿਸ ਦੌਰਾਨ ਕਬੂਤਰਬਾਜ਼ੀ ਦੇ ਮੁਕਾਬਲੇ ਦੌਰਾਨ ਦੋਨਾਂ ਧਿਰਾਂ ਦਰਮਿਆਨ ਝਗੜਾ ਹੋਇਆ ਸੀ। ਇਸ ਮਾਮਲੇ ‘ਚ ਮ੍ਰਿਤਕ ਦੇ ਪਰਿਵਾਰ ਵਾਲੇ ਹੋਰ ਕਈ ਲੋਕਾਂ ਦਾ ਵੀ ਨਾਮ ਲੈ ਰਹੇ ਹਨ ।ਜਿਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਵਾਲਿਆਂ ਨੇ ਸੋਮਵਾਰ ਨੂੰ ਪੁਲਿਸ ਅਧਿਕਾਰੀ ਦੇ ਦਫ਼ਤਰ ਦੇ ਬਾਹਰ ਧਰਨਾ ਵੀ ਦਿੱਤਾ ਸੀ। ਪੁਲਿਸ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਫਰਾਰ ਮੁਲਜ਼ਮਾਂ ਦੀ ਭਾਲ ਵੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। 

- PTC PUNJABI


Popular Posts