Thursday, 28th of May 2026

ਕ੍ਰਿਤਿਕਾ ਮਲਿਕ ਨੇ ਕੀਤਾ ਖੁਲਾਸਾ, ਅਰਮਾਨ ਦੇ ਨਾਲ ਵਿਆਹ ਤੋਂ ਬਾਅਦ ਸੂਸਾਈਡ ਦੀ ਕੀਤੀ ਸੀ ਕੋੋਸ਼ਿਸ਼

ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨੇ ਵੀ ਖੁਲਾਸਾ ਕੀਤਾ ਹੈ ਕਿ ਅਰਮਾਨ ਦੇ ਨਾਲ ਵਿਆਹ ਤੋਂ ਬਾਅਦ ਉਸ ਨੇ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।ਦਰਅਸਲ ਕ੍ਰਿਤਿਕਾ ਤੋਂ ਇੱਕ ਸਵਾਲ ਪੁੱਛਿਆ ਗਿਆ ਸੀ ਕਿ ‘ਆਪਣੀ ਸਭ ਤੋਂ ਵਧੀਆ ਦੋਸਤ ਦੀ ਪਿੱਠ ‘ਚ ਛੁਰਾ ਖੋਭਦੇ ਹੋਏ ਸ਼ਰਮ ਆਉਂਦੀ ਹੈ ਤਾਂ ਕ੍ਰਿਤਿਕਾ ਨੇ ਜਵਾਬ ਦਿੱਤਾ ਸੀ । ਮੈਨੂੰ ਸ਼ੁਰੁ ‘ਚ ਗਿਲਟੀ ਹੋਈ ਅਤੇ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ ।

Reported by: PTC Punjabi Desk | Edited by: Shaminder  |  July 30th 2024 02:11 PM |  Updated: July 30th 2024 02:11 PM

ਕ੍ਰਿਤਿਕਾ ਮਲਿਕ ਨੇ ਕੀਤਾ ਖੁਲਾਸਾ, ਅਰਮਾਨ ਦੇ ਨਾਲ ਵਿਆਹ ਤੋਂ ਬਾਅਦ ਸੂਸਾਈਡ ਦੀ ਕੀਤੀ ਸੀ ਕੋੋਸ਼ਿਸ਼

ਅਰਮਾਨ ਮਲਿਕ (Armaan Malik)  ਅਤੇ ਕ੍ਰਿਤਿਕਾ ਮਲਿਕ ਬਿੱਗ ਬੌਸ ਓਟੀਟੀ-੩ ‘ਚ ਧਮਾਲ ਮਚਾ ਰਹੇ ਹਨ । ਇਹ ਜੋੜੀ ਖੂਬ ਸੁਰਖੀਆਂ ਵਟੋਰ ਰਹੀ ਹੈ। ਪਰ ਇਸ ਜੋੜੀ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ । ਕਿਉਂਕਿ ਇਸ ਜੋੜੀ ‘ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹ ਜੋੜੀ ਦੋ ਵਿਆਹਾਂ ਨੂੰ ਪ੍ਰਮੋਟ ਕਰ ਰਹੀ ਹੈ। ਬੀਤੇ ਦਿਨੀਂ ਪਾਇਲ ਮਲਿਕ ਨੇ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਕਈ ਖੁਲਾਸੇ ਕੀਤੇ ਸਨ । ਜਿਸ ਤੋਂ ਬਾਅਦ ਹੁਣ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨੇ ਵੀ ਖੁਲਾਸਾ ਕੀਤਾ ਹੈ ਕਿ ਅਰਮਾਨ ਦੇ ਨਾਲ ਵਿਆਹ ਤੋਂ ਬਾਅਦ ਉਸ ਨੇ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।

ਹੋਰ ਪੜ੍ਹੋ : ਜੈਸਮੀਨ ਭਸੀਨ ਨੇ ਅੱਖਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਸਾਂਝੀ ਕੀਤੀ ਨਵੀਂ ਤਸਵੀਰ

ਦਰਅਸਲ ਕ੍ਰਿਤਿਕਾ ਤੋਂ ਇੱਕ ਸਵਾਲ ਪੁੱਛਿਆ ਗਿਆ ਸੀ ਕਿ ‘ਆਪਣੀ ਸਭ ਤੋਂ ਵਧੀਆ ਦੋਸਤ ਦੀ ਪਿੱਠ ‘ਚ ਛੁਰਾ ਖੋਭਦੇ ਹੋਏ ਸ਼ਰਮ ਆਉਂਦੀ ਹੈ ਤਾਂ ਕ੍ਰਿਤਿਕਾ ਨੇ ਜਵਾਬ ਦਿੱਤਾ ਸੀ । ਮੈਨੂੰ ਸ਼ੁਰੁ ‘ਚ ਗਿਲਟੀ ਹੋਈ ਅਤੇ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ । ਅਸੀਂ ਤਿੰਨੋ ਵੱਖ ਵੀ ਹੋ ਗਏ ਸੀ ਅਤੇ ਮੈਂ ਇਸ ਦੌਰਾਨ ਸੂਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਮੈਨੂੰ ਲੱਗਿਆ ਕਿ ਮੈਂ ਅਰਮਾਨ ਦੇ ਨਾਲ ਨਹੀਂ ਰਹਿ ਸਕਦੀ । ਪਰ ਪਾਇਲ ਦੇ ਕਾਰਨ ਇਹ ਰਿਸ਼ਤਾ ਟਿਕ ਸਕਿਆ ਸੀ ।

ਅਰਮਾਨ ਮਲਿਕ ਨੇ ਕਰਵਾਏ ਦੋ ਵਿਆਹ 

ਯੂਟਿਊਬਰ ਅਰਮਾਨ ਮਲਿਕ ਨੇ ਦੋ ਵਿਆਹ ਕਰਵਾਏ ਹਨ । ਅਰਮਾਨ ਮਲਿਕ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਹੀ ਉਸ ਦੇ ਘਰ ਦੋਵਾਂ ਪਤਨੀਆਂ ਦੇ ਘਰ ਬੱਚਿਆਂ ਨੇ ਜਨਮ ਲਿਆ ਸੀ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ। 

  

- PTC PUNJABI


Popular Posts