Thursday, 28th of May 2026

ਜੈਸਮੀਨ ਭਸੀਨ ਨੇ ਅੱਖਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਸਾਂਝੀ ਕੀਤੀ ਨਵੀਂ ਤਸਵੀਰ

ਜੈਸਮੀਨ ਭਸੀਨ ਜਿਸ ਦੀਆਂ ਅੱਖਾਂ ‘ਚ ਬੀਤੇ ਦਿਨੀਂ ਕੁਝ ਸਮੱਸਿਆ ਹੋ ਗਈ ਸੀ । ਜਿਸ ਤੋਂ ਬਾਅਦ ਅਦਾਕਾਰਾ ਨੂੰ ਦਿੱਸਣਾ ਬੰਦ ਹੋ ਗਿਆ ਸੀ। ਪਰ ਹੁਣ ਅਦਾਕਾਰਾ ਦੀਆਂ ਅੱਖਾਂ ਠੀਕ ਹਨ । ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੀਆਂ ਅੱਖਾਂ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ।

Reported by: PTC Punjabi Desk | Edited by: Shaminder  |  July 30th 2024 12:18 PM |  Updated: July 30th 2024 12:18 PM

ਜੈਸਮੀਨ ਭਸੀਨ ਨੇ ਅੱਖਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਸਾਂਝੀ ਕੀਤੀ ਨਵੀਂ ਤਸਵੀਰ

ਜੈਸਮੀਨ ਭਸੀਨ (Jasmin Bhasin) ਜਿਸ ਦੀਆਂ ਅੱਖਾਂ ‘ਚ ਬੀਤੇ ਦਿਨੀਂ ਕੁਝ ਸਮੱਸਿਆ ਹੋ ਗਈ ਸੀ । ਜਿਸ ਤੋਂ ਬਾਅਦ ਅਦਾਕਾਰਾ ਨੂੰ ਦਿੱਸਣਾ ਬੰਦ ਹੋ ਗਿਆ ਸੀ। ਪਰ ਹੁਣ ਅਦਾਕਾਰਾ ਦੀਆਂ ਅੱਖਾਂ ਠੀਕ ਹਨ । ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੀਆਂ ਅੱਖਾਂ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ।ਅਦਾਕਾਰਾ ਨੇ ਇਲਾਜ ਤੋਂ ਦਸ ਦਿਨਾਂ ਬਾਅਦ ਨਵੀਂ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੈਂ ਅੱਖਾਂ ਦੇ ਪੈਚ ਤੋਂ ਮੁਕਤ ਹੋ ਗਈ ਹਾਂ।

ਹੋਰ ਪੜ੍ਹੋ  :  ਮਨਕਿਰਤ ਔਲਖ ਦੀਆਂ ਨਵ-ਜਨਮੀਆਂ ਧੀਆਂ ਦੀ ਨਵੀਂ ਤਸਵੀਰ ਆਈ ਸਾਹਮਣੇ, ਫੈਨਸ ਲੁਟਾ ਰਹੇ ਪਿਆਰ

ਦੱਸ ਦਈਏ ਕਿ ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਅੱਖਾਂ ‘ਚ ਲੈਂਜ਼ ਲਗਾਉਣ ਦੇ ਕਾਰਨ ਉਸ ਦੀਆਂ ਕੋਰਨੀਆਂ ਨੂੰ ਨੁਕਸਾਨ ਪਹੁੰਚਿਆ ਸੀ।ਜਿਸ ਕਾਰਨ ਉਸ ਨੂੰ ਦਿਖਾਈ ਦੇਣਾ ਬੰਦ ਹੋ ਗਿਆ ਸੀ।ਪਰ ਹੁਣ ਉਸ ਦੀਆਂ ਅੱਖਾਂ ਠੀਕ ਹੋ ਗਈਆਂ ਹਨ । 

ਜੈਸਮੀਨ ਭਸੀਨ ਦਾ ਵਰਕ ਫ੍ਰੰਟ 

ਜੈਸਮੀਨ ਭਸੀਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ। ਅਦਾਕਾਰਾ ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਰਗਰਮ ਹੈ ਅਤੇ ਜਲਦ ਹੀ ਉਹ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਅਦਾਕਾਰਾ ਹਨੀਮੂਨ ਫ਼ਿਲਮ ‘ਚ ਵੀ ਦਿਖਾਈ ਦਿੱਤੀ ਸੀ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਅਦਾਕਾਰ ਗਿੱਪੀ ਗਰੇਵਾਲ ਨਜ਼ਰ ਆਏ ਸਨ। 

- PTC PUNJABI


Popular Posts