ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਦੀ ਸੁਰੱਖਿਆ ‘ਚ ਤਾਇਨਾਤ ਹੈ ਇਹ ਸਰਦਾਰ, ਵੇਖੋ ਵੀਡੀਓ
ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ (Radhika Merchant) ਦਾ ਹਾਲ ਹੀ ‘ਚ ਵਿਆਹ ਹੋਇਆ ਹੈ। ਇਸ ਵਿਆਹ ‘ਚ ਦੇਸ਼ ਵਿਦੇਸ਼ ਤੋਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਪਰ ਅੱਜ ਅਸੀਂ ਤੁਹਾਨੂੰ ਅਨੰਤ ਅੰਬਾਨੀ ਜਾਂ ਰਾਧਿਕਾ ਦੇ ਬਾਰੇ ਨਹੀਂ ਬਲਕਿ ਉਨ੍ਹਾਂ ਦੇ ਇੱਕ ਸਿੱਖ ਸਿਕਓਰਿਟੀ ਗਾਰਡ ਦੇ ਬਾਰੇ ਦੱਸਾਂਗੇ ।ਜੋ ਰਾਧਿਕਾ ਮਾਰਚੈਂਟ ਦੇ ਨਾਲ ਪਰਛਾਵੇਂ ਵਾਂਗ ਰਹਿੰਦਾ ਹੈ। ਪਰ ਅੱਜ ਕੱਲ੍ਹ ਉਹ ਅਨੰਤ ਅੰਬਾਨੀ ਤੇ ਰਾਧਿਕਾ ਦੋਵਾਂ ਦੇ ਨਾਲ ਦਿਖਾਈ ਦਿੰਦਾ ਹੈ ।
ਹੋਰ ਪੜ੍ਹੋ : ਪ੍ਰਸਿੱਧ ਗਾਇਕ ਤੇ ਸੰਗੀਤ ਨਿਰਦੇਸ਼ਕ ਮੋਹਿੰਦਰਜੀਤ ਸਿੰਘ ਦਾ ਦਿਹਾਂਤ
ਇਹ ਦੋਵੇਂ ਜਣੇ ਦੁਨੀਆਂ ਦੇ ਕਿਸੇ ਵੀ ਕੋਨੇ ‘ਚ ਚਲੇ ਜਾਣ ਉਹ ਹਮੇਸ਼ਾ ਹੀ ਦੋਵਾਂ ਦੇ ਨਾਲ ਨਜ਼ਰ ਆਉਂਦਾ ਹੈ। ਸੋਸ਼ਲ ਮੀਡੀਆ ‘ਤੇ ਇਸ ਸਰਦਾਰ ਸਿਕਓਰਿਟੀ ਗਾਰਡ ਦੇ ਨਾਲ ਦੋਵਾਂ ਦੀਆਂ ਅਕਸਰ ਹੀ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਹਾਲ ਹੀ ‘ਚ ਜਦੋਂ ਦੋਵਾਂ ਨੂੰ ਵਿਦੇਸ਼ ‘ਚ ਸਪਾਟ ਕੀਤਾ ਗਿਆ ਤਾਂ ਉੱਥੇ ਵੀ ਇਹ ਸਰਦਾਰ ਅਨੰਤ ਰਾਧਿਕਾ ਦੇ ਨਾਲ-ਨਾਲ ਘੁੰਮਦਾ ਨਜ਼ਰ ਆਇਆ ।
ਇਸ ਤੋਂ ਪਹਿਲਾਂ ਜਦੋਂ ਅਨੰਤ ਰਾਧਿਕਾ ਦੇ ਵੱਲੋਂ ਜਾਮਨਗਰ ‘ਚ ਆਮ ਲੋਕਾਂ ਦੇ ਲਈ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਸੀ ਤਾਂ ਉਸ ਵੇਲੇ ਵੀ ਰਾਧਿਕਾ ਜਦੋਂ ਲੋਕਾਂ ਨੂੰ ਆਪਣੇ ਹੱਥੀਂ ਖਾਣਾ ਸਰਵ ਕਰ ਰਹੀ ਸੀ ਤਾਂ ਇਹ ਸਰਦਾਰ ਰਾਧਿਕਾ ਦੇ ਨਾਲ ਪਰਛਾਵੇਂ ਵਾਂਗ ਖੜ੍ਹਾ ਹੋਇਆ ਨਜ਼ਰ ਆਇਆ ਸੀ।
- PTC PUNJABI