ਅਦਾਕਾਰਾਂ ਦੀ ਨਕਲ ਕਰ-ਕਰ ਚੰਨੀ ਕਲਾਕਾਰ ਬਣਿਆ ਅਦਾਕਾਰ, ਜੈ ਰੰਧਾਵਾ ਨਾਲ ਫ਼ਿਲਮ ‘ਚ ਕੀਤਾ ਕੰਮ
ਚੰਨੀ ਕਲਾਕਾਰ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਸਾਂਝੇ ਕਰਦਾ ਰਹਿੰਦਾ ਹੈ।ਉਹ ਕਈ ਅਦਾਕਾਰਾਂ ਦੀ ਨਕਲ ਕਰਦਾ ਹੈ ਅਤੇ ਉਨ੍ਹਾਂ ਦੇ ਡਾਇਲੌਗਸ ‘ਤੇ ਲਿਪਸਿੰਗ ਕਰਦਾ ਹੋਇਆ ਨਜ਼ਰ ਆਉਂਦਾ ਹੈ।
ਅਦਾਕਾਰਾਂ ਦੀ ਨਕਲ ਕਰ-ਕਰ ਚੰਨੀ ਕਲਾਕਾਰ ਬਣਿਆ ਅਦਾਕਾਰ, ਜੈ ਰੰਧਾਵਾ ਨਾਲ ਫ਼ਿਲਮ ‘ਚ ਕੀਤਾ ਕੰਮ
ਚੰਨੀ ਕਲਾਕਾਰ (Channi Kalakaar)ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਸਾਂਝੇ ਕਰਦਾ ਰਹਿੰਦਾ ਹੈ।ਉਹ ਕਈ ਅਦਾਕਾਰਾਂ ਦੀ ਨਕਲ ਕਰਦਾ ਹੈ ਅਤੇ ਉਨ੍ਹਾਂ ਦੇ ਡਾਇਲੌਗਸ ‘ਤੇ ਲਿਪਸਿੰਗ ਕਰਦਾ ਹੋਇਆ ਨਜ਼ਰ ਆਉਂਦਾ ਹੈ। ਹਾਲ ਹੀ ‘ਚ ਉਹ ਜੈ ਰੰਧਾਵਾ ਦੇ ਨਾਲ ਫ਼ਿਲਮ ‘ਜੇ ਜੱਟ ਵਿਗੜ ਗਿਆ’ ‘ਚ ਅਦਾਕਾਰੀ ਕਰਦਾ ਹੋਇਆ ਵਿਖਾਈ ਦਿੱਤਾ ਹੈ।
ਗੱਲ ਕਰਦਾ-ਕਰਦਾ ਹੋਇਆ ਭਾਵੁਕ
ਬੀਤੇ ਦਿਨੀਂ ਚੰਨੀ ਕਲਾਕਾਰ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਪੈਸੇ ਦੇ ਨਾਲ ਸਭ ਤੋਂ ਪਹਿਲਾਂ ਇੱਕ ਘਰ ਬਨਾਉਣਾ ਚਾਹੁੰਦਾ ਹੈ।ਉਹ ਇਹ ਦੱਸਦਾ ਹੋਇਆ ਭਾਵੁਕ ਵੀ ਹੋ ਗਿਆ ਸੀ। ਕਿਉਂਕਿ ਉਸ ਦੇ ਕੋਲ ਵਧੀਆ ਘਰ ਨਹੀਂ ਹੈ ।
ਉਹ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਮਸ਼ਹੂਰ ਅਦਾਕਾਰਾਂ ਦੀ ਮਿਮਿਕਰੀ ਕਰਦੇ ਕਰਦੇ ਉਸ ਨੂੰ ਜੈ ਰੰਧਾਵਾ ਦੀ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਮਿਲਿਆ ਹੈ।

ਚੰਨੀ ਕਲਾਕਾਰ ਕਈ ਫ਼ਿਲਮ ਅਦਾਕਾਰਾਂ ਦੇ ਨਾਲ-ਨਾਲ ਕਈ ਗੀਤਾਂ ‘ਤੇ ਵੀ ਲਿਪਸਿੰਗ ਕਰਦਾ ਹੋਇਆ ਨਜ਼ਰ ਆਉਂਦਾ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਵੱਡੀ ਫੈਨ ਫਾਲੋਵਿੰਗ ਹੈ ।ਚੰਨੀ ਜ਼ਿਆਦਾ ਪੜ੍ਹਿਆ ਨਹੀਂ ਹੈ ਉਹ ਸਿਰਫ਼ ਬਾਰਾਂ ਜਮਾਤਾਂ ਪਾਸ ਹੈ। ਜਲਦ ਹੀ ਉਹ ਹੋਰ ਵੀ ਕਈ ਗੀਤਾਂ ਤੇ ਫ਼ਿਲਮਾਂ ‘ਚ ਕੰਮ ਕਰਦਾ ਹੋਇਆ ਨਜ਼ਰ ਆਏਗਾ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :