ਸਵਾਸ ਸਵਾਸ ਗੁਰੁ ਰਾਮ ਦਾਸ ਜੀ ਦਾ ਗੁਣਗਾਣ ਕਰਦਾ ਅੰਮ੍ਰਿਤਸਰ ਦਾ ਨਿਰਵੈਰ ਸਿੰਘ ਕਰ ਰਿਹਾ ਜ਼ਰੂਰਤਮੰਦਾਂ ਦੀ ਸੇਵਾ, ਵੀਡੀਓ ਹੋ ਰਹੇ ਵਾਇਰਲ
ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ। ਪਰ ਜੋ ਦੂਜਿਆਂ ਦੇ ਲਈ ਜੀਵੇ ਅਜਿਹੇ ਸ਼ਖਸ ਇਸ ਦੁਨੀਆ ‘ਤੇ ਬਹੁਤ ਹੀ ਘੱਟ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਜਿਸ ਸ਼ਖਸ ਦੇ ਬਾਰੇ ਦੱਸਣ ਜਾ ਰਹੇ ਹਾਂ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ । ਇਸ ਸ਼ਖਸ ਦਾ ਨਾਮ ਨਿਰਵੈਰ ਸਿੰਘ ਹੈ ਅਤੇ ਸੋਸ਼ਲ ਮੀਡੀਆ ‘ਤੇ ਅਕਸਰ ਉਸ ਦੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ ।
ਸਵਾਸ ਸਵਾਸ ਗੁਰੁ ਰਾਮ ਦਾਸ ਜੀ ਦਾ ਗੁਣਗਾਣ ਕਰਦਾ ਅੰਮ੍ਰਿਤਸਰ ਦਾ ਨਿਰਵੈਰ ਸਿੰਘ ਕਰ ਰਿਹਾ ਜ਼ਰੂਰਤਮੰਦਾਂ ਦੀ ਸੇਵਾ, ਵੀਡੀਓ ਹੋ ਰਹੇ ਵਾਇਰਲ
ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ। ਪਰ ਜੋ ਦੂਜਿਆਂ ਦੇ ਲਈ ਜੀਵੇ ਅਜਿਹੇ ਸ਼ਖਸ ਇਸ ਦੁਨੀਆ ‘ਤੇ ਬਹੁਤ ਹੀ ਘੱਟ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਜਿਸ ਸ਼ਖਸ ਦੇ ਬਾਰੇ ਦੱਸਣ ਜਾ ਰਹੇ ਹਾਂ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ । ਇਸ ਸ਼ਖਸ ਦਾ ਨਾਮ ਨਿਰਵੈਰ ਸਿੰਘ ਹੈ ਅਤੇ ਸੋਸ਼ਲ ਮੀਡੀਆ ‘ਤੇ ਅਕਸਰ ਉਸ ਦੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ ।ਜਿਸ ‘ਚ ਉਹ ਦੀਨ ਦੁਖੀਆਂ ‘ਤੇ ਜ਼ਰੂਰਤਮੰਦਾਂ ਦੀ ਸੇਵਾ ਕਰਦਾ ਹੋਇਆ ਨਜ਼ਰ ਆਉਂਦਾ ਹੈ। ਨਿਰਵੈਰ ਸਿੰਘ (Nirvair Singh) ਸਿੱਖ ਬਜ਼ੁਰਗਾਂ ਦੀ ਮਦਦ ਦੇ ਨਾਲ-ਨਾਲ ਉਹਨਾਂ ਲੋਕਾਂ ਦੀ ਸੇਵਾ ਕਰਦਾ ਹੈ ਜੋ ਗਰੀਬੀ ਦੀ ਮਾਰ ਝੱਲ ਰਹੇ ਹਨ ਅਤੇ ਜਿਨ੍ਹਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ ।
ਹੋਰ ਪੜ੍ਹੋ : ਕਰਣ ਔਜਲਾ ਦੀਆਂ ਆਪਣੀਆਂ ਭੈਣਾਂ ਦੇ ਨਾਲ ਬਹੁਤ ਹੀ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ, ਫੈਨਸ ਨੂੰ ਪਸੰਦ ਆ ਰਹੀ ਭੈਣ ਭਰਾ ਦੀ ਜੋੜੀ
ਉਨ੍ਹਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਿਹਾ ਹੈ। ਕਿਸੇ ਦਾ ਰਿਕਸ਼ਾ ਟੁੱਟਿਆ ਹੈ ਤਾਂ ਉਸ ਨੂੰ ਨਵਾਂ ਰਿਕਸ਼ਾ ਲੈ ਕੇ ਦਿੰਦਾ ਹੈ ਅਤੇ ਜੇ ਕਿਸੇ ਦੇ ਕੋਲ ਘਰ ‘ਚ ਜ਼ਰੂਰਤ ਦਾ ਸਮਾਨ ਨਹੀਂ ਤਾਂ ਉਨ੍ਹਾਂ ਨੂੰ ਘਰ ‘ਚ ਇਸਤੇਮਾਲ ਹੋਣ ਵਾਲੀ ਹਰ ਚੀਜ਼ ਮੁੱਹਈਆ ਕਰਵਾਉਂਦਾ ਹੈ।
ਨਿਰਵੈਰ ਸਿੰਘ ਦੀ ਸੇਵਾ ਤੋਂ ਹਰ ਕੋਈ ਪ੍ਰਭਾਵਿਤ
ਨਿਰਵੈਰ ਸਿੰਘ ਦੀ ਸੇਵਾ ਤੋਂ ਹਰ ਕੋਈ ਪ੍ਰਭਾਵਿਤ ਹੈ ਅਤੇ ਲੱਖਾਂ ਲੋਕ ਉਸ ਦੇ ਸਮਾਜ ਪ੍ਰਤੀ ਕੀਤੇ ਜਾ ਰਹੇ ਇਸ ਕਾਰਜ ਦੀ ਸ਼ਲਾਘਾ ਕਰ ਰਹੇ ਹਨ । ਨਿਰਵੈਰ ਸਿੰਘ ਹਰ ਵੇਲੇ ਗੁਰੁ ਰਾਮ ਦਾਸ ਜੀ ਦਾ ਨਾਮ ਜਪਦਾ ਹੋਇਆ ਇਹ ਸੇਵਾ ਨਿਭਾਉਂਦਾ ਹੈ।
ਨਿਰਵੈਰ ਸਿੰਘ ਤਾਂ ਗੁਰੁ ਸਾਹਿਬਾਨ ਦੇ ਪਾਏ ਪੂਰਨਿਆਂ ‘ਤੇ ਚੱਲਦਾ ਹੋਇਆ ਹਰ ਸਿੱਖ ਤੇ ਜ਼ਰੂਰਤਮੰਦ ਦੀ ਮਦਦ ਕਰ ਰਿਹਾ ਹੈ ਤੇ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾ ਰਿਹਾ ਹੈ। ਸਾਨੂੰ ਸਭ ਨੂੰ ਵੀ ਲੋੜ ਹੈ ਅਸੀਂ ਆਪਣੀ ਨੇਕ ਕਮਾਈ ਚੋਂ ਦਸਵੰਧ ਕੱਢ ਕੇ ਅਜਿਹੇ ਲੋਕਾਂ ਦੀ ਮਦਦ ਲਈ ਅੱਗੇ ਆਈਏ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
