ਅਰਜਨ ਵੈਲੀ ਗੀਤ ਗਾਉਣ ਵਾਲੇ ਭੁਪਿੰਦਰ ਬੱਬਲ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ, ਵੇਖੋ ਵੀਡੀਓ
ਮਸ਼ਹੂਰ ਪੰਜਾਬੀ ਗਾਇਕ ਭੁਪਿੰਦਰ ਬੱਬਲ ਇਨ੍ਹੀਂ ਦਿਨੀਂ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹਨ। ਬਾਲੀਵੁੱਡ ਫਿਲਮ ‘ਐਨੀਮਲ’ ਵਿੱਚ ‘ਅਰਜਨ ਵੈਲੀ’ ਗੀਤ ਗਾ ਕੇ ਮਕਬੂਲੀਅਤ ਬਟੋਰ ਰਹੇ ਭੁਪਿੰਦਰ ਬੱਬਲ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਫੈਨਜ਼ ਗਾਇਕ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।
ਅਰਜਨ ਵੈਲੀ ਗੀਤ ਗਾਉਣ ਵਾਲੇ ਭੁਪਿੰਦਰ ਬੱਬਲ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ, ਵੇਖੋ ਵੀਡੀਓ
Bhupinder Babbal Viral Video: ਮਸ਼ਹੂਰ ਪੰਜਾਬੀ ਗਾਇਕ ਭੁਪਿੰਦਰ ਬੱਬਲ ਇਨ੍ਹੀਂ ਦਿਨੀਂ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹਨ। ਬਾਲੀਵੁੱਡ ਫਿਲਮ ‘ਐਨੀਮਲ’ ਵਿੱਚ ‘ਅਰਜਨ ਵੈਲੀ’ ਗੀਤ ਗਾ ਕੇ ਮਕਬੂਲੀਅਤ ਬਟੋਰ ਰਹੇ ਭੁਪਿੰਦਰ ਬੱਬਲ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਫੈਨਜ਼ ਗਾਇਕ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਭੁਪਿੰਦਰ ਬੱਬਲ ਦੇ ਜਵਾਨੀ ਦੇ ਦਿਨਾਂ ਦੀ ਹੈ। ਇਸ ਵੀਡੀਓ ਦੇ ਵਿੱਚ ਭੁਪਿੰਦਰ ਬੱਬਲ ਇੱਕ ਸਮਾਗਮ ਵਿੱਚ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ, ਉਨ੍ਹਾਂ ਦੇ ਸਾਥੀ ਵੀ ਨਜ਼ਰ ਆ ਰਹੇ ਹਨ।
ਇਸ ਵੀਡੀਓ ਦੇ ਵਿੱਚ ਤੁਸੀਂ ਭੁਪਿੰਦਰ ਬੱਬਲ ਨੂੰ ਇੱਕ ਵਿਆਹ ਸਮਾਗਮ ਵਿੱਚ ਬੋਲੀਆਂ ਪਾਉਂਦੇ ਹੋਏ ਤੇ ਭੰਗੜਾ ਪਾਉਂਦੇ ਹੋਏ ਵੇਖ ਸਕਦੇ ਹੋ। ਬੇਸ਼ਕ ਇਹ ਵੀਡੀਓ ਕਾਫੀ ਪੁਰਾਣੀ ਹੈ ਪਰ ਗਾਇਕ ਦੇ ਫੈਨਜ਼ ਲਈ ਇਹ ਵੀਡੀਓ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ। ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਕਈ ਫੈਨਜ਼ ਨੇ ਗਾਇਕ ਦੀ ਗਾਇਕੀ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਦੀ ਗੱਲ ਆਖੀ।
ਇਸ ਤੋਂ ਪਹਿਲਾਂ ਗਾਇਕ ਦੀ ਕੁਝ ਤਸਵੀਰਾਂ ਤੇ ਵੀਡੀਓ ਗਿੱਪੀ ਗਰੇਵਾਲ ਨਾਲ ਵੀ ਵਾਇਰਲ ਹੋਈਆਂ ਸਨ। ਦੱਸ ਦਈਏ ਕਿ ਗਾਇਕ ਨੇ ਕਈ ਮਸ਼ਹੂਰ ਪੰਜਾਬੀ ਗੀਤ ਗਾਏ ਹਨ। ਇਨ੍ਹਾਂ ਚੋਂ ਹੀ ਇੱਕ ਗੀਤ ਸੀ ਅਰਜਨ ਵੈਲੀ। 1982 ’ਚ ਆਈ ਪੰਜਾਬੀ ਫ਼ਿਲਮ ‘ਪੁੱਤ ਜੱਟਾਂ ਦੇ’ ਵਿੱਚ ਇਕ ਗੀਤ ਵਿੱਚ ਅਰਜਨ ਵੈਲੀ ਦਾ ਜ਼ਿਕਰ ਹੋਇਆ ਸੀ, ਜਿਸ ਨੇ ਉਨ੍ਹਾਂ ਦਿਨਾਂ ਵਿਚ ਕਾਫੀ ਮਕਬੂਲੀਅਤ ਵੀ ਖੱਟੀ ਸੀ। ਬੱਬਲ ਨੇ ਦੱਸਿਆ ਕਿ ਅਰਜਨ ਵੈਲੀ ਕੋਈ ਇਕਲਾ ਵਿਅਕਤੀ ਨਹੀਂ ਸੀ, ਅਸਲ ਵਿੱਚ ਇਹ ਪੰਜਾਬ ਦੇ ਪਿੰਡਾਂ ਦੇ ਉਹ ਪਾਤਰ ਹਨ, ਜੋ ਕਿਸੇ ਵੀ ਜ਼ੁਲਮ ਖ਼ਿਲਾਫ਼ ਖੜ੍ਹੇ ਹੋ ਜਾਂਦੇ ਸਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
