ਰੱਖੜੀ ‘ਤੇ ਸੁਣੋ ਵੀਰ ਦੀ ਰੱਖਿਆ ਲਈ ਕਿਵੇਂ ਭੈਣਾਂ ਲੋਕ ਗੀਤਾਂ ‘ਚ ਕਰਦੀਆਂ ਨੇ ਜ਼ਿਕਰ

ਪੰਜਾਬ ‘ਚ ਕੋਈ ਵੀ ਮਹੀਨਾ ਅਜਿਹਾ ਨਹੀਂ ਆਉਂਦਾ ਜਦੋਂ ਕੋਈ ਤਿਉਹਾਰ ਨਾ ਆਉਂਦਾ ਹੋਵੇ । ਸਾਉਣ ਮਹੀਨੇ ‘ਚ ਜਿੱਥੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ । ਉੱਥੇ ਹੀ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਵੀ ਆਉਂਦਾ ਹੈ । ਪੂਰੇ ਭਾਰਤ ‘ਚ ਇਸ ਤਿਉਹਾਰ ਨੂੰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ ।

Reported by: PTC Punjabi Desk | Edited by: Shaminder  |  August 24th 2023 11:07 AM |  Updated: August 25th 2023 04:18 PM

ਰੱਖੜੀ ‘ਤੇ ਸੁਣੋ ਵੀਰ ਦੀ ਰੱਖਿਆ ਲਈ ਕਿਵੇਂ ਭੈਣਾਂ ਲੋਕ ਗੀਤਾਂ ‘ਚ ਕਰਦੀਆਂ ਨੇ ਜ਼ਿਕਰ

ਪੰਜਾਬ ‘ਚ ਕੋਈ ਵੀ ਮਹੀਨਾ ਅਜਿਹਾ ਨਹੀਂ ਆਉਂਦਾ ਜਦੋਂ ਕੋਈ ਤਿਉਹਾਰ  ਨਾ ਆਉਂਦਾ ਹੋਵੇ । ਸਾਉਣ ਮਹੀਨੇ ‘ਚ ਜਿੱਥੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ । ਉੱਥੇ ਹੀ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਰੱਖੜੀ (raksha bandhan 2023) ਦਾ ਤਿਉਹਾਰ ਵੀ ਆਉਂਦਾ ਹੈ । ਪੂਰੇ ਭਾਰਤ ‘ਚ ਇਸ ਤਿਉਹਾਰ ਨੂੰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ ।

ਹੋਰ ਪੜ੍ਹੋ  : ਮਾਸਟਰ ਸਲੀਮ ਨੇ ਪੱਗ ਵਾਲੀ ਤਸਵੀਰ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ

ਭੈਣਾਂ ਸਾਰਾ ਸਾਲ ਇਸ ਦਿਹਾੜੇ ਦਾ ਇੰਤਜ਼ਾਰ ਕਰਦੀਆਂ ਹਨ । ਰੱਖੜੀ ਵਾਲੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਪ੍ਰੇਮ ਰੂਪੀ ਧਾਗਾ ਬੰਨਦੀਆਂ ਹਨ ਅਤੇ ਉਨ੍ਹਾਂ ਦੀ ਲੰਮੀ ਉਮਰ ਦੇ ਲਈ ਦੁਆ ਕਰਦੀਆਂ ਨੇ । ਭਰਾ ਵੀ ਆਪਣੀਆਂ ਭੈਣਾਂ ਦੀ ਰੱਖਿਆ ਦਾ ਵਚਨ ਦਿੰਦੇ ਹਨ ਤੇ ਰੱਖੜੀ ‘ਤੇ ਕੋਈ ਨਾ ਕੋਈ ਤੋਹਫ਼ਾ ਭੈਣਾਂ ਨੂੰ ਦਿੰਦੇ ਹਨ । ਲੋਕ ਗੀਤਾਂ ‘ਚ ਵੀ ਭੈਣ ਭਰਾ ਦਾ ਜ਼ਿਕਰ ਆਉਂਦਾ ਹੈ ਅਤੇ ਭੈਣਾਂ ਆਪਣੇ ਘਰ ਇੱਕ ਭਰਾ ਹੋਣ ਦੀ ਦੁਆ ਕੁਝ ਇਸ ਤਰ੍ਹਾਂ ਕਰਦੀਆਂ ਹਨ …

ਇੱਕ ਵੀਰ ਦੇਈਂ ਵੇ ਰੱਬਾ 

ਸਹੁੰ ਖਾਣ ਨੂੰ ਬੜਾ ਹੀ ਚਿੱਤ ਕਰਦਾ 

ਭੈਣ ਆਪਣੇ ਭਰਾਵਾਂ ਦੀ ਤਾਰੀਫ ਵੀ ਆਪਣੀਆਂ ਦੁਆਵਾਂ ‘ਚ ਕਰਦੀ ਹੈ । 

ਮੇਰਾ ਵੀਰ ਧਨੀਏ ਦਾ ਬੂਟਾ

ਆਉਂਦੇ ਜਾਂਦੇ ਲੈਣ ਵਾਸ਼ਨਾ  

ਇਸ ਤੋਂ ਇਲਾਵਾ ਭੈਣਾਂ ਇਹ ਵੀ ਕਹਿੰਦੀਆਂ ਹਨ 

ਇੱਕ ਵੀਰ ਦੇਈਂ ਵੇ ਰੱਬਾ 

ਮੇਰੀ ਸਾਰੀ ਉਮਰ ਦੇ ਮਾਪੇ 

ਤੇ ਇਹ ਗੱਲ ਸੋਲਾਂ ਆਨੇ ਸੱਚ ਹੈ । ਕਿਉਂਕਿ ਮਾਪਿਆਂ ਤੋਂ ਬਾਅਦ ਭਰਾ ਹੀ ਹੁੰਦੇ ਹਨ ਜੋ ਭੈਣਾਂ ਦੀਆਂ ਰੀਝਾਂ ਪਗਾਉਂਦੇ ਹਨ ਅਤੇ ਧੀਆਂ ਦੇ ਮਾਪੇ ਬਣ ਕੇ ਉਨ੍ਹਾਂ ਦੇ ਨਾਲ ਮਿਲਦੇ ਵਰਤਦੇ ਨੇ । ਰੱਖੜੀ ਦੇ ਪਵਿੱਤਰ ਦਿਹਾੜੇ ‘ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ।

- PTC PUNJABI


Popular Posts