ਫਿਲਮ 'ਤਬਾਹ' 'ਚ ਮੁੜ ਨਜ਼ਰ ਆਵੇਗੀ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਜੋੜੀ, ਜਾਣੋ ਰਿਲੀਜ਼ ਡੇਟ
ਫਿਲਮ 'ਤਬਾਹ' 'ਚ ਮੁੜ ਨਜ਼ਰ ਆਵੇਗੀ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਜੋੜੀ, ਜਾਣੋ ਰਿਲੀਜ਼ ਡੇਟ
Parmish Verma and Wamik Gabbi FilmTabaah: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਅਕਸਰ ਆਪਣੇ ਗੀਤਾਂ ਤੇ ਫਿਲਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਨੇ ਆਪਣੀ ਨਵੀਂ ਫਿਲਮ 'ਤਬਾਹ' (Film Tabaah) ਦਾ ਐਲਾਨ ਕੀਤਾ ਹੈ। ਪਰਮੀਸ਼ ਨੇ ਪੋਸਟ ਸਾਂਝੀ ਕਰਦੇ ਹੋਏ ਫੈਨਜ਼ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪਰਮੀਸ਼ ਵਰਮਾ (Parmish Verma) ਅਤੇ ਵਾਮਿਕਾ ਗੱਬੀ (Wamik Gabbi) ਦੀ ਜੋੜੀ ਮੁੜ ਇੱਕ ਵਾਰ ਫਿਲਮੀ ਪਰਦੇ 'ਤੇ ਨਜ਼ਰ ਆਵੇਗੀ। ਇਸ ਦੀ ਜਾਣਕਾਰੀ ਖ਼ੁਦ ਪਰਮੀਸ਼ ਵਰਮਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀ ਕੀਤੀ ਹੈ। ਦੱਸ ਦਈਏ ਕਿ ਪਰਮੀਸ਼ ਵਰਮਾ ਆਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਪਰਮੀਸ਼ ਵਰਮਾ ਨੇ ਆਪਣੀ ਨਵੀਂ ਫਿਲਮ ਤਬਾਹ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਵੀ ਪੋਸਟ ਸ਼ੇਅਰ ਕੀਤੀ ਹੈ।
ਪਰਮੀਸ਼ ਵਰਮਾ ਨੇ ਫਿਲਮ 'ਤਬਾਹ' ਦਾ ਕੀਤਾ ਐਲਾਨ
ਇਸ ਪੋਸਟ ਵਿੱਚ ਪਰਮੀਸ਼ ਨੇ ਆਪਣੀ ਆਉਣ ਵਾਲੀ ਫਿਲਮ 'ਤਬਾਹ' ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਸ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ। ਅਦਾਕਾਰ ਨੇ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ, 'ਇਹ ਉਹੀ ਤਾਰੀਖ ਹੈ ਜੋ ਅਸੀਂ 'ਦਿਲ ਦੀਆਂ ਗਲਾਂ' ਨੂੰ ਰਿਲੀਜ਼ ਕਰਨ ਲਈ ਕੀਤਾ ਸੀ। ਇੱਕ ਵਾਰ ਫਿਰ “3rd May” 2024 watch #Tabaah - ਵਾਮਿਕਾ ਨਾਲ ਵੱਡੇ ਪਰਦੇ ਨੂੰ ਸਾਂਝਾ ਕਰਨਾ - ਪਰ ਇਸ ਵਾਰ ਕਿਸਮਤ ਦੀਆਂ ਕੁਝ ਹੋਰ ਯੋਜਨਾਵਾਂ ਸਨ।ਤੁਹਾਡੇ ਨੇੜਲੇ ਸਿਨੇਮਾਘਰਾਂ ਵਿੱਚ।'ਦੱਸਣਯੋਗ ਹੈ ਕਿ ਇਸ ਫਿਲਮ ਦੇ ਵਿੱਚ ਪਰਮੀਸ਼ ਵਰਮਾ ਦੇ ਨਾਲ-ਨਾਲ ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਵੀ ਮੁਖ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ। ਫਿਲਮ ਦੇ ਵਿੱਚ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਵੀ ਨਜ਼ਰ ਆਉਣਗੇ ਪਰ ਇਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।ਇਸ ਫਿਲਮ ਨੂੰ ਗੁਰਜਿੰਦ ਮਾਨ ਨੇ ਲਿਖਿਆ ਹੈ ਤੇ ਇਸ ਨੂੰ ਨਿਰਮਾਤਾ ਤੇ ਨਿਰਦੇਸ਼ਕ ਵੀ ਖ਼ੁਦ ਪਰਮੀਸ਼ ਵਰਮਾ ਹਨ।
ਹੋਰ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਪੰਜਾਬੀ ਗਾਇਕ ਸਰਬਜੀਤ ਚੀਮਾ
ਕਿਸ ਦਿਨ ਰਿਲੀਜ਼ ਹੋਵੇਗੀ ਫਿਲਮ
ਦੱਸ ਦਈਏ ਕਿ ਇਸ ਫਿਲਮ ਤੋਂ ਪਹਿਲਾਂ ਪਰਮੀਸ਼ ਵਰਮਾ ਤੇ ਵਾਮਿਕਾ ਫਿਲਮ 'ਦਿਲ ਦੀਆਂ ਗੱਲਾਂ' ਵਿੱਚ ਇੱਕਠੇ ਨਜ਼ਰ ਆ ਚੁੱਕੇ ਹਨ। ਇਸ ਫਿਲਮ ਵਿੱਚ ਦੋਹਾਂ ਦੀ ਇਸ ਆਨ ਸਕ੍ਰੀਨ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ, ਮੁੜ ਇੱਕ ਵਾਰ ਫਿਰ ਫਿਲਮ ਤਬਾਹ ਰਾਹੀਂ ਇਹ ਜੋੜੀ ਦਰਸ਼ਕਾਂ ਦਾ ਮਨੋਰੰਜ਼ਨ ਕਰਦੀ ਹੋਈ ਨਜ਼ਰ ਆਵੇਗੀ। ਫੈਨਜ਼ ਇਨ੍ਹਾਂ ਕਲਾਕਾਰਾਂ ਮੁੜ ਇੱਕਠੇ ਵੇਖਣ ਲਈ ਕਾਫੀ ਉਤਸ਼ਾਹਿਤ ਹਨ, ਵੱਡੀ ਗਿਣਤੀ ਵਿੱਚ ਫੈਨਜ਼ ਪਰਮੀਸ਼ ਵਰਮਾ ਨੂੰ ਨਵੀਂ ਫਿਲਮ ਲਈ ਵਧਾਈਆਂ ਦੇ ਰਹੇ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
