ਪਰਨਾਜ਼ ਰੰਧਾਵਾ ਨੇ ਵੀਡੀਓ ‘ਚ ਨਜ਼ਰ ਆਉਣ ਵਾਲੀ ਕੁੜੀ ਦੇ ਬਾਰੇ ਕੀਤਾ ਖੁਲਾਸਾ, ਲੋਕ ਮਾਰਦੇ ਸੀ ਮਿਹਣੇ ‘ਕਾਲੀ ਕਲੂਟੀ, ਦੋ ਕੌਡੀ ਦੀ ਕੁੜੀ ਨਾਲ ਤੈਨੂੰ ਸ਼ਰਮ…’
ਸੋਸ਼ਲ ਮੀਡੀਆ ‘ਤੇ ਅਕਸਰ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ ।ਅੱਜ ਕੱਲ੍ਹ ਸੋਸ਼ਲ ਮੀਡੀਆ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ ਦੇ ਜ਼ਰੀਏ ਪਲਾਂ ਛਿਨਾਂ ‘ਚ ਹੀ ਜਾਣਕਾਰੀ ਦੇਸ਼ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚ ਜਾਂਦੀ ਹੈ । ਇਸ ਦੇ ਨਾਲ ਹੀ ਕਈ ਲੋਕ ਅਜਿਹੇ ਵੀ ਹਨ । ਜਿਨ੍ਹਾਂ ਨੁੰ ਸੋਸ਼ਲ ਮੀਡੀਆ ਨੇ ਏਨਾਂ ਕੁ ਮਸ਼ਹੂਰ ਕਰ ਦਿੱਤਾ ਹੈ ਕਿ ਉਹ ਸਟਾਰ ਬਣ ਚੁੱਕੇ ਹਨ । ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਪਰਨਾਜ ਰੰਧਾਵਾ (Parnaj Randhawa)ਦੇ ਬਾਰੇ । ਜਿਸ ਦੇ ਵੀਡੀਓ ਵੀ ਤੁਸੀਂ ਸੋਸ਼ਲ ਮੀਡੀਆ ‘ਤੇ ਵੇਖੇ ਹੋਣਗੇ । ਹਾਲ ਹੀ ਪਰਨਾਜ਼ ਨੇ ਇੱਕ ਯੂਟਿਊਬ ਚੈਨਲ ਨੂੰ ਇੰਟਰਵਿਊ ਦਿੱਤਾ ਹੈ ਜਿਸ ‘ਚ ਉਸ ਨੇ ਵੀਡੀਓ ‘ਚ ਦਿਖਾਈ ਦੇਣ ਵਾਲੀ ਰਾਜੂ ਬਾਰੇ ਦੱਸਿਆ ਹੈ।
ਲੋਕ ਮਾਰਦੇ ਸੀ ਮਿਹਣੇ
ਰਾਜੂ ਦੇ ਨਾਲ ਪਰਨਾਜ਼ ਰੰਧਾਵਾ ਨੇ ਵੀਡੀਓ ਬਨਾਉਣੇ ਸ਼ੁਰੂ ਕੀਤੇ ਤਾਂ ਦੋਸਤਾਂ ਮਿੱਤਰਾਂ ‘ਤੇ ਰਿਸ਼ਤੇਦਾਰਾਂ ਨੇ ਤਾਅਨੇ ਦੇਣੇ ਸ਼ੁਰੂ ਕਰ ਦਿੱਤੇ ਕਿ ਤੂੰ ਕਾਲੀ ਕਲੂਟੀ ਦੋ ਕੌਡੀ ਦੀ ਕੁੜੀ ਦੇ ਨਾਲ ਵੀਡੀਓ ਬਣਾਉਂਦਾ ਹੈਂ ਤੈਨੂੰ ਸ਼ਰਮ ਨਹੀਂ ਆਉਂਦੀ’। ਪਰ ਪਰਨਾਜ਼ ਨੇ ਕਦੇ ਵੀ ਕਿਸੇ ਦੀਆਂ ਗੱਲਾਂ ਦਾ ਗੁੱਸਾ ਨਹੀਂ ਕੀਤਾ ਅਤੇ ਨਾ ਹੀ ਇਸ ਕੁੜੀ ਨੂੰ ਆਪਣੇ ਘਰੋਂ ਜਾਣ ਦਿੱਤਾ ਅਤੇ ਨਾ ਹੀ ਆਪਣੀ ਜ਼ਿੰਦਗੀ ਚੋਂ ਜਾਣ ਦਿੱਤਾ ।
ਪਰਨਾਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ‘ਚ ਕਾਫੀ ਡਾਊਨਫਾਲ ਚੱਲ ਰਿਹਾ ਸੀ ਅਤੇ ਸਾਡਾ ਸਾਰਾ ਪਰਿਵਾਰ ਦੁਖੀ ਤੇ ਟੈਨਸ਼ਨ ‘ਚ ਰਹਿੰਦਾ ਸੀ ਪਰ ਜਦੋਂ ਰਾਜੂ ਸਾਡੇ ਘਰ ਰਹਿਣ ਲੱਗ ਪਈ ਤਾਂ ਸਭ ਕੁਝ ਠੀਕ ਹੋ ਗਿਆ ਅਤੇ ਆਰਥਿਕ ਤੌਰ ਤੇ ਵੀ ਪਰਿਵਾਰ ਠੀਕ ਹੋ ਗਿਆ ਸਾਰਾ ਪਰਿਵਾਰ ਖੁਸ਼ ਰਹਿਣ ਲੱਗ ਪਿਆ ।
ਰਾਜੂ ਦਾ 15 ਸਾਲ ਦੀ ਉਮਰ ‘ਚ ਵਿਆਹ
ਰਾਜੂ ਦਾ ਪੰਦਰਾਂ ਸਾਲ ਦੀ ਉਮਰ ‘ਚ ਵਿਆਹ ਹੋ ਗਿਆ ਸੀ ਅਤੇ ਉਸ ਦੇ ਤਿੰਨ ਬੱਚੇ ਹਨ । ਜੋ ਕਿ ਪਰਨਾਜ਼ ਦੇ ਪਰਿਵਾਰ ਵਾਲੇ ਹੀ ਉਨ੍ਹਾਂ ਨੂੰ ਖਰਚਾ ਅਤੇ ਕੱਪੜੇ ਲੱਤੇ ਲੈ ਕੇ ਦਿੰਦੇ ਹਨ ।
ਪਰਨਾਜ਼ ਦੇ ਘਰ ਬਚਪਨ ਤੋਂ ਹੀ ਰਾਜੂ ਆਉਂਦੀ ਸੀ ਪਰ ਉਸ ਦੀ ਮਾਂ ਤੇ ਭਰਾ ਸਿੱਧਰੇ ਹਨ ਜਿਨ੍ਹਾਂ ਨੂੰ ਰਹਿਣ ਸਹਿਣ ਦਾ ਕੁਝ ਪਤਾ ਨਹੀਂ ਹੈ। ਪਰਨਾਜ਼ ਦਾ ਕਹਿਣਾ ਹੈ ਕਿ ਉਹ ਇਸੇ ਤਰ੍ਹਾਂ ਰਾਜੂ ਦੀਦੀ ਦੇ ਨਾਲ ਹਮੇਸ਼ਾ ਰਹਿਣਗੇ ਅਤੇ ਜਲਦ ਹੀ ਕੈਨੇਡਾ ਜਾ ਕੇ ਰਾਜੂ ਨੂੰ ਵੀ ਆਪਣੇ ਕੋੋਲ ਬੁਲਾ ਲਵੇਗਾ।
- PTC PUNJABI