ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਪਿੰਕਾ ਜਰਗ, ਬਿਨ੍ਹਾਂ ਲੱਤ ਦੇ ਸ਼ਖਸ ਨੂੰ ਲਾਇਆ ਦੌੜਣ

ਪੰਜਾਬ ਦਾ ਇੱਕ ਨੌਜਵਾਨ ਪਿੰਕਾ ਜਰਗ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ ਅਤੇ ਉਸ ਦੇ ਵੀਡੀਓ ਵੇਖ ਕੇ ਪੰਜਾਬ ਦੇ ਨੌਜਵਾਨ ਵੀ ਨਸ਼ਿਆਂ ਨੂੰ ਛੱਡ ਕੇ ਖੇਡਾਂ ਦੇ ਵੱਲ ਧਿਆਨ ਦੇਣ ਲੱਗ ਪਏ ਹਨ ਪਏ ਹਨ ।ਪਿੰਕਾ ਜਰਗ ਦੇ ਨਾਲ ਹੁਣ ਛੋਟੇ ਛੋਟੇ ਬੱਚੇ ਵੀ ਜੁੜਨ ਲੱਗ ਪਏ ਹਨ।

Reported by: PTC Punjabi Desk | Edited by: Shaminder  |  June 06th 2024 04:57 PM |  Updated: June 06th 2024 04:57 PM

ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਪਿੰਕਾ ਜਰਗ, ਬਿਨ੍ਹਾਂ ਲੱਤ ਦੇ ਸ਼ਖਸ ਨੂੰ ਲਾਇਆ ਦੌੜਣ

ਪੰਜਾਬ ਦਾ ਇੱਕ ਨੌਜਵਾਨ ਪਿੰਕਾ ਜਰਗ (Pinka Jarg) ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ ਅਤੇ ਉਸ ਦੇ ਵੀਡੀਓ ਵੇਖ ਕੇ ਪੰਜਾਬ ਦੇ ਨੌਜਵਾਨ ਵੀ ਨਸ਼ਿਆਂ ਨੂੰ ਛੱਡ ਕੇ ਖੇਡਾਂ ਦੇ ਵੱਲ ਧਿਆਨ ਦੇਣ ਲੱਗ ਪਏ ਹਨ ਪਏ ਹਨ ।ਪਿੰਕਾ ਜਰਗ ਦੇ ਨਾਲ ਹੁਣ ਛੋਟੇ ਛੋਟੇ ਬੱਚੇ ਵੀ ਜੁੜਨ ਲੱਗ ਪਏ ਹਨ ਅਤੇ ਪਿੰਕਾ ਉਨ੍ਹਾਂ ਨੁੰ ਵੀ ਵਾਣਾਂ ‘ਚ ਦੌੜਾਉਂਦਾ ਹੈ।

ਹੋਰ ਪੜ੍ਹੋ : ਜੌਨ ਅਬ੍ਰਾਹਮ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਫੈਨਸ ਦੇ ਰਹੇ ਵਧਾਈ

ਅਪੰਗ ਸ਼ਖਸ ਨੂੰ ਦੌੜਾਉਣ ਲਾਇਆ 

ਪਿੰਕਾ ਜਰਗ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਇੱਕ ਸ਼ਖਸ ਨੂੰ ਭਜਾਉਂਦਾ ਹੈ। ਇਸ ਸ਼ਖਸ ਦੀ ਇੱਕ ਲੱਤ ਨਹੀਂ ਹੈ।ਕਿਸੇ ਕਾਰਨ ਇਸ ਸ਼ਖਸ ਦੀ ਲੱਤ ਕੱਟਣੀ ਪਈ ਸੀ ।ਜਿਸ ਕਾਰਨ ਇਹ ਸ਼ਖਸ ਫਹੁੜੀਆਂ ਦੇ ਸਹਾਰੇ ਤੁਰਦਾ ਸੀ । ਪਰ ਪਿੰਕਾ ਜਰਗ ਦੇ ਹੌਸਲੇ ਨੇ ਉਸ ਦੇ ਅੰਦਰ ਏਨਾਂ ਕੁ ਜੋਸ਼ ਭਰ ਦਿੱਤਾ ਕਿ ਉਹ ਬਿਨ੍ਹਾਂ ਸਹਾਰੇ ਤੋਂ ਹੀ ਵਾਹਣ ‘ਚ ਦੌੜਨ ਲੱਗ ਪਿਆ ।

ਕਰਣ ਕਾਲਾ ਨਾਂਅ ਦੇ ਇਸ  ਸ਼ਖਸ ਦਾ ਕੁਝ ਸਮਾਂ ਪਹਿਲਾਂ ਐਕਸੀਡੈਂਟ ਵੀ ਹੋਇਆ ਸੀ ਪਰ ਉਸ ਨੇ ਜ਼ਿੰਦਗੀ ‘ਚ ਹਾਰ ਨਹੀਂ ਮੰਨੀ ਅਤੇ ਹੁਣ ਠੀਕ ਹੋਣ ਤੋਂ ਬਾਅਦ ਉਹ ਮੁੜ ਤੋਂ ਪਿੰਕਾ ਜਰਗ ਤੋਂ ਟ੍ਰੇਨਿੰਗ ਲੈ ਕੇ ਦੌੜਨਾ ਸ਼ੁਰੂ ਕਰ ਚੁੱਕਿਆ ਹੈ। 

ਦੌੜ ‘ਚ ਘੋੜੇ ਨੂੰ ਛੱਡਦਾ ਪਿੱਛੇ 

ਪਿੰਕਾ ਜਰਗ ਦੌੜ ‘ਚ ਘੋੜੇ ਨੂੰ ਵੀ ਪਿੱਛੇ ਛੱਡ ਜਾਂਦਾ ਹੈ ਅਤੇ ਹਵਾ ਨਾਲ ਗੱਲਾਂ ਕਰਦਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਵੀਡੀਓ ਸਾਂਝੇ ਕੀਤੇ ਹਨ ।ਜਿਸ ‘ਚ ਉਸ ਨੂੰ ਘੋੜੇ ਦੇ ਨਾਲ ਦੌੜਦੇ ਵੇਖਿਆ ਜਾ ਸਕਦਾ ਹੈ। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network