ਦੋਸਤ ਤੋਂ ਬਾਅਦ ਪ੍ਰੀਤ ਸਿਆਂ ਦੇ ਜੀਜੇ ਦਾ ਹੋਇਆ ਦਿਹਾਂਤ, ਭਾਵੁਕ ਪੋਸਟ ਕੀਤੀ ਸਾਂਝੀ
ਪ੍ਰੀਤ ਸਿਆਂ ਹਾਲੇ ਇਸ ਗਮ ਤੋਂ ਉੱਭਰਿਆ ਵੀ ਨਹੀਂ ਸੀ ਕਿ ਜ਼ਿੰਦਗੀ ਨੇ ਇੱਕ ਵਾਰ ਮੁੜ ਤੋਂ ਉਸ ਨੂੰ ਇੱਕ ਹੋਰ ਵੱਡਾ ਸਦਮਾ ਦੇ ਦਿੱਤਾ ਹੈ। ਜੀ ਹਾਂ ਦੋਸਤ ਦੇ ਦਿਹਾਂਤ ਤੋਂ ਬਾਅਦ ਪ੍ਰੀਤ ਸਿਆਂ ਦੇ ਜੀਜੇ ਦਾ ਵੀ ਦਿਹਾਂਤ ਹੋ ਗਿਆ ਹੈ।
ਦੋਸਤ ਤੋਂ ਬਾਅਦ ਪ੍ਰੀਤ ਸਿਆਂ ਦੇ ਜੀਜੇ ਦਾ ਹੋਇਆ ਦਿਹਾਂਤ, ਭਾਵੁਕ ਪੋਸਟ ਕੀਤੀ ਸਾਂਝੀ
ਪ੍ਰੀਤ ਸਿਆਂ (Preet syaan) ਦੇ ਖ਼ਾਸ ਦੋਸਤ ਗੁਰਪ੍ਰੀਤ ਸਿੰਘ ਸੋਨੀ ਨੇ ਕੁਝ ਦਿਨ ਪਹਿਲਾਂ ਹੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ ।ਪ੍ਰੀਤ ਸਿਆਂ ਹਾਲੇ ਇਸ ਗਮ ਤੋਂ ਉੱਭਰਿਆ ਵੀ ਨਹੀਂ ਸੀ ਕਿ ਜ਼ਿੰਦਗੀ ਨੇ ਇੱਕ ਵਾਰ ਮੁੜ ਤੋਂ ਉਸ ਨੂੰ ਇੱਕ ਹੋਰ ਵੱਡਾ ਸਦਮਾ ਦੇ ਦਿੱਤਾ ਹੈ। ਜੀ ਹਾਂ ਦੋਸਤ ਦੇ ਦਿਹਾਂਤ ਤੋਂ ਬਾਅਦ ਪ੍ਰੀਤ ਸਿਆਂ ਦੇ ਜੀਜੇ ਦਾ ਵੀ ਦਿਹਾਂਤ ਹੋ ਗਿਆ ਹੈ। ਜਿਸ ਦੀ ਇੱਕ ਤਸਵੀਰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।
ਹੋਰ ਪੜ੍ਹੋ : ਮਰਹੂਮ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਯਾਦ ‘ਚ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਪ੍ਰੀਤ ਸਿਆਂ ਨੇ ਲਿਖਿਆ ‘ਕੱਲ੍ਹ ਸਾਡਾ ਪ੍ਰਾਹੁਣਾ ਬਾਈ ਨਿਰਮਲ ਸਿੰਘ ਇਸ ਦੁਨਿਆਵੀ ਦੁਨੀਆਂ ਨੂੰ ਅਲਵਿਦਾ ਕਹਿ ਗਏ ।

ਵੀਡੀਓ ਵੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :
ਬਹੁਤ ਹੀ ਨੇਕ ਦਿਲ ਇਨਸਾਨ ਸੀ ਸਾਡਾ ਬਾਈ ਅਸੀਂ ਨਿੱਕੇ ਹੁੰਦੇ ਬਾਈ ਕੋਲੇ ਜਾ ਕੇ ਦੋ ਦੋ ਤਿੰਨ ਤਿੰਨ ਦਿਨ ਰਹਿਣਾ ਸਾਡੀ ਭੈਣ ਨੇ ਵੀ ਕਹਿਣਾ ਵੀਰੇ ਜਾਓ ਨਾ ਮੇਰਾ ਦਿਲ ਨਹੀਂ ਲੱਗਣਾ ਤੇ ਸਾਡੇ ਪ੍ਰਾਹੁਣੇ ਨੇ ਵੀ ਕਦੇ ਮੱਥੇ ਵੱਟ ਨਹੀਂ ਪਾਇਆ ਸੀ ।
ਵਾਹਿਗੁਰੂ ਚਰਨਾਂ ‘ਚ ਨਿਵਾਸ ਬਖਸ਼ਣ ਵਿਛੜੀ ਰੂਹ ਨੂੰ’। ਜਿਉਂ ਹੀ ਪ੍ਰੀਤ ਸਿਆਂ ਨੇ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਸ ਦੇ ਨਾਲ ਅਫਸੋਸ ਪ੍ਰਗਟ ਕਰਦੇ ਹੋਏ ਫੈਨਸ ਵੀ ਦੁੱਖ ਜਤਾ ਰਹੇ ਹਨ । ਦੱਸ ਦਈਏ ਕਿ ਪ੍ਰੀਤ ਸਿਆਂ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗੁਰਪ੍ਰੀਤ ਸੋਨੀ ਕਾਫੀ ਮਸ਼ਹੂਰ ਜੋੜੀ ਸੀ । ਇਨ੍ਹਾਂ ਨੇ ਸੋਨੀ ਕਰਿਊ ਨਾਂਅ ਦਾ ਗਰੁੱਪ ਵੀ ਬਣਾਇਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
