ਪੰਜਾਬੀ ਫ਼ਿਲਮ ਅਦਾਕਾਰ ਅਸ਼ੋਕ ਖੋਸਲਾ ਦਾ ਦਿਹਾਂਤ, ਫ਼ਿਲਮ ‘ਰਾਂਝਣ ਮੇਰਾ ਯਾਰ’ ਸਣੇ ਕਈ ਟੀਵੀ ਸੀਰੀਅਲ ‘ਚ ਕੀਤਾ ਸੀ ਕੰਮ

ਆਪਣੇ ਸਮੇਂ ‘ਚ ਮਸ਼ਹੂਰ ਅਦਾਕਾਰ ਰਹੇ ਅਸ਼ੋਕ ਖੋਸਲਾ ਦਾ ਲੁਧਿਆਣਾ ‘ਚ ਦਿਹਾਂਤ ਹੋ ਗਿਆ ਹੈ । ਉਨ੍ਹਾਂ ਨੇ ਫ਼ਿਲਮ 'ਰਾਂਝਣ ਮੇਰਾ ਯਾਰ' ਸਣੇ ਕਈ ਦੂਰਦਰਸ਼ਨ ਦੇ ਸੀਰੀਅਲ ‘ਚ ਕੰਮ ਕੀਤਾ ਸੀ । ਇਸ ਤੋਂ ਇਲਾਵਾ ਦੂਰਦਰਸ਼ਨ ਦੇ ਲਈ ਉਹ ਪ੍ਰੋਡਕਸ਼ਨ ਦਾ ਕੰਮ ਵੀ ਕਰਦੇ ਹੁੰਦੇ ਸਨ ।

Written by  Shaminder   |  October 28th 2023 02:22 PM  |  Updated: October 28th 2023 02:22 PM

ਪੰਜਾਬੀ ਫ਼ਿਲਮ ਅਦਾਕਾਰ ਅਸ਼ੋਕ ਖੋਸਲਾ ਦਾ ਦਿਹਾਂਤ, ਫ਼ਿਲਮ ‘ਰਾਂਝਣ ਮੇਰਾ ਯਾਰ’ ਸਣੇ ਕਈ ਟੀਵੀ ਸੀਰੀਅਲ ‘ਚ ਕੀਤਾ ਸੀ ਕੰਮ

 ਆਪਣੇ ਸਮੇਂ ‘ਚ ਮਸ਼ਹੂਰ ਅਦਾਕਾਰ ਰਹੇ ਅਸ਼ੋਕ ਖੋਸਲਾ (Ashok khosla) ਦਾ ਲੁਧਿਆਣਾ ‘ਚ ਦਿਹਾਂਤ ਹੋ ਗਿਆ ਹੈ । ਉਨ੍ਹਾਂ ਨੇ ਫ਼ਿਲਮ 'ਰਾਂਝਣ ਮੇਰਾ ਯਾਰ' ਸਣੇ  ਕਈ ਦੂਰਦਰਸ਼ਨ ਦੇ ਸੀਰੀਅਲ ‘ਚ ਕੰਮ ਕੀਤਾ ਸੀ । ਇਸ ਤੋਂ ਇਲਾਵਾ ਦੂਰਦਰਸ਼ਨ ਦੇ ਲਈ ਉਹ ਪ੍ਰੋਡਕਸ਼ਨ ਦਾ ਕੰਮ ਵੀ ਕਰਦੇ ਹੁੰਦੇ ਸਨ । ‘ਰਾਂਝਣ ਮੇਰਾ ਯਾਰ’ ‘ਚ ਉਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ ਸੀ ।

ਹੋਰ ਪੜ੍ਹੋ :  ਮਲਕੀਤ ਰੌਣੀ ਅਦਾਕਾਰੀ ਦੇ ਨਾਲ ਨਾਲ ਖੇਤਾਂ ‘ਚ ਵੀ ਕਰਦੇ ਹਨ ਕੰਮ, ਵੇਖੋ ਵੀਡੀਓ

ਉਨ੍ਹਾਂ ਦੇ ਦਿਹਾਂਤ ‘ਤੇ ਕਈ ਪੰਜਾਬੀ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਅਸ਼ੋਕ ਖੋਸਲਾ ਨੇ ਇਸ ਤੋਂ ਇਲਾਵਾ ਨਵੀਨ ਨਿਸ਼ਚਲ ਅਤੇ ਰੇਖਾ ਦੇ ਨਾਲ ਦੋ ਹਿੰਦੀ ਫ਼ਿਲਮਾਂ ‘ਜਾਨ ਸੇ ਪਿਆਰਾ’ ਅਤੇ ‘ਗੁਲ ਏ ਬਕਵਾਲੀ’ ‘ਚ ਵੀ ਕੰਮ ਕੀਤਾ ਸੀ ਅਤੇ ਕਿਸੇ ਕਾਰਨ ਇਹ ਦੋਵੇਂ ਫ਼ਿਲਮਾਂ ਅਧੂਰੀਆਂ ਰਹਿ ਗਈਆਂ ।

ਇਸੇ ਦੌਰਾਨ ਉਨ੍ਹਾਂ ਨੇ ਟੀਵੀ ‘ਤੇ ਕੰਮ ਕਰਨਾ ਜਾਰੀ ਰੱਖਿਆ ਅਤੇ ਇਸ ਤੋਂ ਬਾਅਦ ਕੈਨੇਡਾ ਚਲੇ ਗਏ ਸਨ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network