ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਇੱਕ ਪਿਤਾ ਵੱਲੋਂ ਆਪਣੇ 3 ਸਾਲਾ ਬੇਟੇ ਦਾ ਕਤਲ ਮਾਮਲੇ 'ਤੇ ਸ਼ਾਂਝੀ ਕੀਤੀ ਦਰਦ ਭਰੀ ਪੋਸਟ, ਆਖੀ ਇਹ ਗੱਲ
ਇਨ੍ਹੀਂ ਦਿਨੀਂ ਪੰਜਾਬ ਵਿੱਚ ਇੱਕ ਖੌਫਨਾਕ ਵਾਰਦਾਤ ਸੁਰਖੀਆਂ ਵਿੱਚ ਬਣੀ ਹੋਈ ਹੈ। ਇਹ ਮਾਮਲਾ ਇੱਕ ਪਿਤਾ ਵੱਲੋਂ ਆਪਣੇ ਹੀ 3 ਸਾਲਾ ਪੁੱਤਰ ਦਾ ਕਤਲ ਕੀਤੇ ਜਾਣ ਦਾ ਹੈ। ਇਸ ਖ਼ਬਰ ਨੇ ਹਰ ਕਿਸੇ ਦੇ ਦਿਲ ਨੂੰ ਵਲੁੰਧਰ ਕੇ ਰੱਖ ਦਿੱਤਾ ਹੈ, ਇਸ ਤੋਂ ਪੰਜਾਬੀ ਕਲਾਕਾਰ ਵੀ ਅਛੂਤੇ ਨਹੀਂ ਹਨ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਵੀ ਇਸ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਇੱਕ ਪਿਤਾ ਵੱਲੋਂ ਆਪਣੇ 3 ਸਾਲਾ ਬੇਟੇ ਦਾ ਕਤਲ ਮਾਮਲੇ 'ਤੇ ਸ਼ਾਂਝੀ ਕੀਤੀ ਦਰਦ ਭਰੀ ਪੋਸਟ, ਆਖੀ ਇਹ ਗੱਲ
Preet Harpal new post: ਇਨ੍ਹੀਂ ਦਿਨੀਂ ਪੰਜਾਬ ਵਿੱਚ ਇੱਕ ਖੌਫਨਾਕ ਵਾਰਦਾਤ ਸੁਰਖੀਆਂ ਵਿੱਚ ਬਣੀ ਹੋਈ ਹੈ। ਇਹ ਮਾਮਲਾ ਇੱਕ ਪਿਤਾ ਵੱਲੋਂ ਆਪਣੇ ਹੀ 3 ਸਾਲਾ ਪੁੱਤਰ ਦਾ ਕਤਲ ਕੀਤੇ ਜਾਣ ਦਾ ਹੈ। ਇਸ ਖ਼ਬਰ ਨੇ ਹਰ ਕਿਸੇ ਦੇ ਦਿਲ ਨੂੰ ਵਲੁੰਧਰ ਕੇ ਰੱਖ ਦਿੱਤਾ ਹੈ, ਇਸ ਤੋਂ ਪੰਜਾਬੀ ਕਲਾਕਾਰ ਵੀ ਅਛੂਤੇ ਨਹੀਂ ਹਨ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਵੀ ਇਸ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
_21a76d8e05f297a9327d4b7fb844873f_1280X720.webp)
ਇਸ ਘਟਨਾ ਨੇ ਇੱਕ ਪਿਤਾ ਤੇ ਪੁੱਤਰ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦਰਅਸਲ, ਅੰਗਰੇਜ਼ ਸਿੰਘ ਪੁੱਤਰ ਦਾਰਾ ਵਾਸੀ ਪਿੰਡ ਰੈਸ਼ੀਆਣਾ ਨੇ ਆਪਣੇ ਤਿੰਨ ਸਾਲਾਂ ਪੁੱਤਰ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ, ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਖੁਦ ਪੁਲਿਸ ਕੋਲ ਜਾ ਪੁੱਤਰ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪਰ ਜਦੋਂ ਪੂਰਾ ਮਾਮਲਾ ਸਾਹਮਣੇ ਆਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ।
ਇਸ ਹਾਦਸੇ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਵਿਚਾਲੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਵੱਲੋਂ ਵੀ ਇਸ ਖੌਫਨਾਕ ਵਾਰਦਾਤ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ।
ਦਰਅਸਲ, ਪੰਜਾਬੀ ਗਾਇਕ ਨੇ ਤਿੰਨ ਸਾਲਾਂ ਬੱਚੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਇਹ ਤਸਵੀਰ ਡਰਾਉਣ ਵਾਲੀ ਹੈ... ਗੰਨਾਂ ਚ ਗੱਡੀਆਂ ਦੇ ਗਾਣਿਆ ਚ ਗੱਡੀਆਂ ਦੇ ਚੌੜੇ ਟਾਈਰ ਹੱਥਾਂ ਚ ਹਥਿਆਰ ਮਹਿੰਗੇ ਕੱਪੜਿਆਂ ਦੀ ਗੱਲ ਅਕਸਰ ਸੁਨਣ ਨੂੰ ਮਿਲਦੀ ਹੈ। ਚੰਗੇ ਸ਼ਾਇਰ ਲੱਭੋ ਪੰਜਾਬੀਓ ਉਨ੍ਹਾਂ ਨੂੰ ਹੱਲ੍ਹਾਸ਼ੇਰੀ ਦਿਓ, ਤਾਂ ਜੋ ਸੋਸਾਇਟੀ ਕਿਸੇ ਚੰਗੇ ਕਲਮਕਾਰ ਨੂੰ ਸੁਣ ਕੇ ਹੀ ਸਿੱਧੇ ਰਾਹ ਪੈ ਜਾਵੇ... ਬਾਬਾ ਸਭ ਨੂੰ ਸੁਮੱਤ ਬਖਸ਼ੇ...।

ਪ੍ਰੀਤ ਹਰਪਾਲ ਦੀ ਗੱਲ ਕਰਿਏ ਤਾਂ ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਕਲਾਕਾਰ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦਾ ਹੈ। ਹਾਲ ਹੀ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਦੇਖਦੇ ਹੋਏ ਕਲਾਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਜਾ ਅਰਦਾਸ ਮੰਗੀ ਸੀ। ਇਸ ਤੋਂ ਬਾਅਦ ਉਹ ਲਗਾਤਾਰ ਚਰਚਾ ਵਿੱਚ ਬਣੇ ਹੋਏ ਹਨ। ਇਸ ਵਿਚਾਲੇ ਕਲਾਕਾਰ ਆਪਣੇ ਬਾਪੂ ਨਾਲ ਖਾਸ ਪਲਾਂ ਦਾ ਆਨੰਦ ਮਾਣਦੇ ਹੋਏ ਦਿਖਾਈ ਦਿੱਤੇ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
