ਗਾਇਕ ਸ਼ਮਸ਼ੇਰ ਚਮਕ 'ਤੇ ਟੁੱਟਿਆ ਦੁਖਾਂ ਦਾ ਪਹਾੜ, ਗਾਇਕ ਦੇ ਮਾਪਿਆਂ ਦਾ ਹੋਇਆ ਦਿਹਾਂਤ

Reported by: PTC Punjabi Desk | Edited by: Pushp Raj  |  December 29th 2023 05:07 PM |  Updated: December 29th 2023 05:07 PM

ਗਾਇਕ ਸ਼ਮਸ਼ੇਰ ਚਮਕ 'ਤੇ ਟੁੱਟਿਆ ਦੁਖਾਂ ਦਾ ਪਹਾੜ, ਗਾਇਕ ਦੇ ਮਾਪਿਆਂ ਦਾ ਹੋਇਆ ਦਿਹਾਂਤ

Samsher Chamkam Parents Death New: ਪੰਜਾਬੀ ਇੰਡਸਟਰੀ ਤੋਂ ਹਾਲ ਹੀ 'ਚ ਦੁਖਦ ਖਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਗਾਇਕ ਸ਼ਮਸ਼ੇਰ ਚਮਕ ਤੇ ਅਜਮੇਰ ਚਮਕ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਹੈ। 

ਦੱਸ ਦਈਏ ਕਿ ਗਾਇਕ ਦੇ ਪਿਤਾ ਹਰਸੂਰਤ ਸਿੰਘ ਤੇ ਮਾਤਾ ਕੁਲਵੰਤ ਕੌਰ ਜੀ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਸਨ। ਉਹ ਦੋਵੇਂ ਹੀ ਕਾਫੀ ਬਜ਼ੁਰਗ ਸਨ ਤੇ ਉਹ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸਨ। ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਗਾਇਕ ਦੇ ਮਾਤਾ-ਪਿਤਾ ਦਾ ਦਿਹਾਂਤ ਇੱਕੋ ਦਿਨ ਹੋਇਆ ਹੈ ਅਤੇ ਦੋਹਾਂ ਨੇ ਮਹਿਜ਼ ਕੁਝ ਹੀ ਘੰਟਿਆਂ ਦੇ ਫਰਕ ਨਾਲ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਿਹਾ। 

Samsher Chamkamਜਾਣਕਾਰੀ ਮੁਤਾਬਕ ਗਾਇਕ ਦੇ ਮਾਪਿਆਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਪਟਿਆਲਾ ਨੇੜੇ ਭੋਗਪੁਰ ਵਿਖੇ ਕੀਤਾ ਜਾਵੇਗਾ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਨ੍ਹਾਂ ਦੇ ਪੁੱਤਰ ਅਜਮੇਰ ਸਿੰਘ ਇਟਲੀ ਤੇ 3 ਧੀਆਂ ਵਿਦੇਸ਼ 'ਚ ਰਹਿੰਦੇ ਹਨ। ਉਨ੍ਹਾਂ ਦੇ ਵਿਦੇਸ਼ ਤੋਂ ਪੰਜਾਬ ਪਰਤਣ ਤੋਂ ਬਾਅਦ ਹੀ ਅੰਤਿਮ ਰਸਮਾਂ ਨੂੰ ਪੂਰਾ ਕੀਤਾ ਜਾਵੇਗਾ।                         ਹੋਰ ਪੜ੍ਹੋ: ਮਸ਼ਹੂਰ ਟੀਵੀ ਅਦਾਕਾਰ ਸ਼ੀਜ਼ਾਨ ਖਾਨ ਹਸਪਤਾਲ 'ਚ ਭਰਤੀ, ਅਦਾਕਾਰ ਨੇ ਹਸਪਤਾਲ ਤੋਂ ਸਾਂਝੀ ਕੀਤੀ ਤਸਵੀਰਦੱਸ ਦਈਏ ਕਿ ਸ਼ਮਸ਼ੇਰ ਸਿੰਘ ਚਮਕ ਨੂੰ '18 ਟਾਇਰ ਟਰਾਲਾ' ਤੇ 'ਅੱਲ੍ਹਾ ਨਾਲ ਯਾਰੀ' ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ। ਜਿਵੇਂ ਹੀ ਗਾਇਕ ਦੇ ਮਾਤਾ-ਪਿਤਾ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਛਾ ਗਈ। 

-


Popular Posts