ਰਾਖੀ ਸਾਵੰਤ ਹੁਣ ਪੰਜਾਬ ਦੇ ਮੁੰਡੇ ਦੇ ਨਾਲ ਕਰਵਾਉਣਾ ਚਾਹੁੰਦੀ ਵਿਆਹ, ਅਫਸਾਨਾ ਖ਼ਾਨ ਨੂੰ ਕਿਹਾ ‘ਮੇਰੇ ਲਈ ਲੱਭੋ ਪੰਜਾਬ ਦਾ ਮੁੰਡਾ’
ਰਾਖੀ ਸਾਵੰਤ ਇਨ੍ਹੀਂ ਦਿਨੀਂ ਪੰਜਾਬ ‘ਚ ਆਈ ਹੋਈ ਹੈ । ਜਿੱਥੇ ਉਹ ਅਫਸਾਨਾ ਖ਼ਾਨ ਦੇ ਨਾਲ ਕਿਸੇ ਗੀਤ ਦੀ ਸ਼ੂਟਿੰਗ ਕਰਨ ਦੇ ਲਈ ਪਹੁੰਚੀ ਹੈ । ਬੀਤੇ ਦਿਨੀਂ ਵੀ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ।
ਰਾਖੀ ਸਾਵੰਤ ਹੁਣ ਪੰਜਾਬ ਦੇ ਮੁੰਡੇ ਦੇ ਨਾਲ ਕਰਵਾਉਣਾ ਚਾਹੁੰਦੀ ਵਿਆਹ, ਅਫਸਾਨਾ ਖ਼ਾਨ ਨੂੰ ਕਿਹਾ ‘ਮੇਰੇ ਲਈ ਲੱਭੋ ਪੰਜਾਬ ਦਾ ਮੁੰਡਾ’
ਰਾਖੀ ਸਾਵੰਤ (Rakhi Sawant)ਇਨ੍ਹੀਂ ਦਿਨੀਂ ਪੰਜਾਬ ‘ਚ ਆਈ ਹੋਈ ਹੈ । ਜਿੱਥੇ ਉਹ ਅਫਸਾਨਾ ਖ਼ਾਨ ਦੇ ਨਾਲ ਕਿਸੇ ਗੀਤ ਦੀ ਸ਼ੂਟਿੰਗ ਕਰਨ ਦੇ ਲਈ ਪਹੁੰਚੀ ਹੈ । ਬੀਤੇ ਦਿਨੀਂ ਵੀ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਅਫਸਾਨਾ ਦੇ ਘਰ ‘ਚ ਨਜ਼ਰ ਆਈ ਸੀ । ਹੁਣ ਉਸ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਹੈ । ਜਿਸ ‘ਚ ਅਦਾਕਾਰਾ ਅਫਸਾਨਾ ਖ਼ਾਨ ਦੇ ਨਾਲ ਦਿਖਾਈ ਦੇ ਰਹੀ ਹੈ ਅਤੇ ਕਹਿ ਰਹੀ ਹੈ ਕਿ ਪੰਜਾਬ ਆ ਕੇ ਮੈਂ ਬਹੁਤ ਖੂਬਸੂਰਤ ਹੋ ਗਈ ਹਾਂ ।
ਹੁਣ ਮੈਂ ਪੰਜਾਬ ਦੇ ਮੁੰਡੇ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਅਤੇ ਪੰਜਾਬ ‘ਚ ਹੀ ਰਹਾਂਗੀ । ਅਦਾਕਾਰਾ ਅਫਸਾਨਾ ਖ਼ਾਨ ਨੂੰ ਕਹਿੰਦੀ ਹੈ ਕਿ ਉਸ ਦੇ ਲਈ ਪੰਜਾਬ ਤੋਂ ਹੀ ਮੁੰਡਾ ਲੱਭ ਦਿਓ ।
ਰਾਖੀ ਸਾਵੰਤ ਨੇ ਆਦਿਲ ਦੇ ਨਾਲ ਕਰਵਾਇਆ ਸੀ ਵਿਆਹ
ਇਸ ਤੋਂ ਪਹਿਲਾਂ ਰਾਖੀ ਸਾਵੰਤ ਨੇ ਆਦਿਲ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਰਾਖੀ ਸਾਵੰਤ ਨੇ ਆਦਿਲ ‘ਤੇ ਕਈ ਸੰਗੀਨ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਆਦਿਲ ਨੇ ਸ਼ੌਹਰਤ ਪਾਉਣ ਦੇ ਲਈ ਉਸ ਦਾ ਇਸਤੇਮਾਲ ਕੀਤਾ ਹੈ । ਜਿਸ ਤੋਂ ਬਾਅਦ ਆਦਿਲ ਕਈ ਮਹੀਨੇ ਜੇਲ੍ਹ ‘ਚ ਵੀ ਰਿਹਾ ਸੀ ।

ਰਾਖੀ ਸਾਵੰਤ ਬਾਲੀਵੁੱਡ ‘ਚ ਡਰਾਮਾ ਕੁਈਨ ਦੇ ਨਾਂਅ ਨਾਲ ਮਸ਼ਹੂਰ ਹੈ । ਉਹ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ ਅਤੇ ਹੁਣ ਅਫਸਾਨਾ ਖ਼ਾਨ ਦੇ ਨਾਲ ਗੀਤ ‘ਚ ਕੰਮ ਕਰਨ ਜਾ ਰਹੀ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਰਾਖੀ ਸਾਵੰਤ ਅਤੇ ਅਫਸਾਨਾ ਦੀ ਜੋੜੀ ਕੀ ਕਮਾਲ ਕਰਦੀ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :