ਰਾਣਾ ਰਣਬੀਰ ਨੇ ਆਪਣੇ ਦੋਸਤ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ,ਕਿਹਾ ‘ਯਾਰ ਹੋਵੇ ਤਾਂ ਹਰਪਿੰਦਰ ਵਰਗਾ’
ਰਾਣਾ ਰਣਬੀਰ ਨੇ ਸੋਸ਼ਲ ਮੀਡੀਆ ‘ਤੇ ਆਪਣੇ ਦੋਸਤ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਬਹੁਤ ਹੀ ਖੂਬਸੂਰਤ ਕੈਪਸ਼ਨ ਵੀ ਲਿਖਿਆ।
ਰਾਣਾ ਰਣਬੀਰ ਨੇ ਆਪਣੇ ਦੋਸਤ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ,ਕਿਹਾ ‘ਯਾਰ ਹੋਵੇ ਤਾਂ ਹਰਪਿੰਦਰ ਵਰਗਾ’
ਰਾਣਾ ਰਣਬੀਰ (Rana Ranbir) ਨੇ ਸੋਸ਼ਲ ਮੀਡੀਆ ‘ਤੇ ਆਪਣੇ ਦੋਸਤ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਬਹੁਤ ਹੀ ਖੂਬਸੂਰਤ ਕੈਪਸ਼ਨ ਵੀ ਲਿਖਿਆ ‘ਮਿੱਤਰਾਂ ਦਾ ਜੱਸੋਵਾਲ। ਯਾਰੀ ਦਾ ਸਰਪੰਚ। ਪਿਆਰ ਦਾ ਸਿਰਨਾਵਾਂ। ਹਰਪਿੰਦਰ ਗਿੱਲ। ਮਿੱਤਰ ਚਾਹੇ ਦੋ ਚਾਰ ਈ ਹੋਣ ਪਰ ਹੋਣ ਹਰਪਿੰਦਰ ਬਾਈ ਅਰਗੇ!! ਲਵ ਯੂ ਡਾਰਲਿੰਗ ਵੀਰੇ’। ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਫੈਨਸ ਵੀ ਦੋਵਾਂ ਦੋਸਤਾਂ ਦੀ ਤਾਰੀਫ ਕਰ ਰਹੇ ਹਨ ।
_a46b38a74fe1ae475a9c4c7092edbbf4_1280X720.webp)
ਹੋਰ ਪੜ੍ਹੋ : ਨਿਰਮਲ ਰਿਸ਼ੀ ਨੇ ਆਪਣੇ ਬਰਥਡੇ ‘ਤੇ ਇੰਝ ਕੀਤੀ ਮਸਤੀ, ਫੈਨਸ ਨੂੰ ਪਸੰਦ ਆ ਰਿਹਾ ਅਦਾਕਾਰਾ ਦਾ ਅੰਦਾਜ਼
ਰਾਣਾ ਰਣਬੀਰ ਦਾ ਵਰਕ ਫ੍ਰੰਟ
ਰਾਣਾ ਰਣਬੀਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
_7917eca0ac86c1b23ea5899be76ae665_1280X720.webp)
ਉਨ੍ਹਾਂ ਨੇ ਜਿੱਥੇ ਫ਼ਿਲਮਾਂ ‘ਚ ਕਾਮੇਡੀ ਕਿਰਦਾਰ ਨਿਭਾਏ ਹਨ, ਉੱਥੇ ਹੀ ਕਈ ਸੰਜੀਦਾ ਕਿਰਦਾਰ ਨਿਭਾ ਕੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਨੇ ਕਈ ਫ਼ਿਲਮਾਂ ਦੀ ਕਹਾਣੀ ਵੀ ਲਿਖੀ ਹੈ। ਜਿਸ ‘ਚ ਅਰਦਾਸ, ਆਸੀਸ, ਪੋਸਤੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਹ ਜਿੱਥੇ ਵਧੀਆ ਅਦਾਕਾਰ, ਲੇਖਕ ਹਨ ਉੱਥੇ ਹੀ ਉਨ੍ਹਾਂ ਨੇ ਕਈ ਫ਼ਿਲਮਾਂ ਵੀ ਬਣਾਈਆਂ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
