ਰਾਣਾ ਰਣਬੀਰ ਦੀ ਧੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਅਦਾਕਾਰ ਨੇ ਤਸਵੀਰਾਂ ਕੀਤੀਆਂ ਸਾਂਝੀਆਂ
ਅਦਾਕਾਰ ਨੇ ਆਪਣੀ ਧੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਰਾਣਾ ਰਣਬੀਰ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਸਾਡੀ ਲਾਡੋ, ਧੀ ਪਿਆਰੀ, ਮਿੱਤਰ, ਉਸਤਾਦ ਹੌਸਲਾ ਅਜ਼ਾਦੀ, ਖੁਸ਼ਹਾਲੀ, ਸ਼ਾਦ ਵਕਤ’ । ਇਸ ਦੇ ਨਾਲ ਹੀ ਰਾਣਾ ਰਣਬੀਰ ਨੇ ਹੈਸ਼ਟੈਗਸ ‘ਚ ਲਿਖਿਆ ਕਿ ‘ਕਰਣ ਦੀ ਸੀਰਤ’ । ਜਿਸ ਤੋਂ ਲੱਗਦਾ ਹੈ ਕਿ ਰਾਣਾ ਰਣਬੀਰ ਦੇ ਹੋਣ ਵਾਲੇ ਜਵਾਈ ਦਾ ਨਾਮ ਕਰਣ ਹੈ ।
ਰਾਣਾ ਰਣਬੀਰ ਦੀ ਧੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਅਦਾਕਾਰ ਨੇ ਤਸਵੀਰਾਂ ਕੀਤੀਆਂ ਸਾਂਝੀਆਂ
ਰਾਣਾ ਰਣਬੀਰ (Rana Ranbir)ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਸਰਗਰਮ ਹਨ । ਉਨ੍ਹਾਂ ਦੀ ਧੀ ਦਾ ਵਿਆਹ ਹੈ । ਜਿਸ ਨੂੰ ਲੈ ਕੇ ਅਦਾਕਾਰ ਪੱਬਾਂ ਭਾਰ ਹੈ । ਕੁਝ ਦਿਨ ਪਹਿਲਾਂ ਵੀ ਅਦਾਕਾਰ ਨੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ‘ਫੁੱਲਾਂ ਭਰੀ ਪਰਾਤ, ਇੱਕ ਫੁੱਲ ਖੁਸ਼ੀਆਂ ਦਾ’ । ਦੋਵਾਂ ਦੇ ਹੱਥ ‘ਚ ਸ਼ਗਨ ਵਾਲੀ ਟੋਕਰੀ ਫੜੀ ਹੋਈ ਸੀ । ਜਿਸ ਤੋਂ ਕਿਆਸ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਦੇ ਘਰ ਕੋਈ ਸ਼ੁਭ ਕਾਰਜ ਹੋਣ ਜਾ ਰਿਹਾ ਹੈ । ਹੁਣ ਇਨ੍ਹਾਂ ਕਿਆਸਾਂ ‘ਤੇ ਫੁਲ ਸਟਾਪ ਲੱਗਦਾ ਨਜ਼ਰ ਆ ਰਿਹਾ ਹੈ ।

ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਆਪਣੇ ਪੋਤੇ ਕਰਣ ਦਿਓਲ ਦੇ ਵਿਆਹ ‘ਚ ਨਹੀਂ ਹੋਣਗੇ ਸ਼ਾਮਿਲ, ਇਸ ਵਜ੍ਹਾ ਕਰਕੇ ਲਿਆ ਫ਼ੈਸਲਾ
ਕਿਉਂਕਿ ਅਦਾਕਾਰ ਨੇ ਆਪਣੀ ਧੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਰਾਣਾ ਰਣਬੀਰ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਸਾਡੀ ਲਾਡੋ, ਧੀ ਪਿਆਰੀ, ਮਿੱਤਰ, ਉਸਤਾਦ ਹੌਸਲਾ ਅਜ਼ਾਦੀ, ਖੁਸ਼ਹਾਲੀ, ਸ਼ਾਦ ਵਕਤ’ । ਇਸ ਦੇ ਨਾਲ ਹੀ ਰਾਣਾ ਰਣਬੀਰ ਨੇ ਹੈਸ਼ਟੈਗਸ ‘ਚ ਲਿਖਿਆ ਕਿ ‘ਕਰਣ ਦੀ ਸੀਰਤ’ । ਜਿਸ ਤੋਂ ਲੱਗਦਾ ਹੈ ਕਿ ਰਾਣਾ ਰਣਬੀਰ ਦੇ ਹੋਣ ਵਾਲੇ ਜਵਾਈ ਦਾ ਨਾਮ ਕਰਣ ਹੈ ।

ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਦਿੱਤੀ ਵਧਾਈ
ਜਿਉਂ ਹੀ ਰਾਣਾ ਰਣਬੀਰ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਫੈਨਸ ਦੇ ਵੱਲੋਂ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਅਦਾਕਾਰ ਰਘਬੀਰ ਬੋਲੀ ਨੇ ਰਾਣਾ ਰਣਬੀਰ ਨੂੰ ਵਧਾਈ ਦਿੰਦੇ ਹੋਏ ਲਿਖਿਆ ਕਿ ‘ਮੁਬਾਰਕਾਂ ਵੀਰੇ…ਬਹੁਤ ਪਿਆਰ ਸੀਰਤ ਨੂੰ। ਖੁਸ਼ੀਆਂ ਦੇਵੇ ਵਾਹਿਗੁਰੂ ਹਮੇਸ਼ਾ। ਇਸ ਤੋਂ ਇਲਾਵਾ ਅਦਾਕਾਰਾ ਰੁਪਿੰਦਰ ਰੂਪੀ ਨੇ ਲਿਖਿਆ ‘ਬਹੁਤ-ਬਹੁਤ ਦੁਆਵਾਂ ਧੀ ਰਾਣੀ ਨੂੰ’। ਇਸ ਤੋਂ ਇਲਾਵਾ ਹੋਰ ਵੀ ਕਈ ਸੈਲੀਬ੍ਰੇਟੀਜ਼ ਨੇ ਵਧਾਈਆਂ ਦਿੱਤੀਆਂ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
