ਡਾਂਸਰ ਸਿਮਰ ਸੰਧੂ ਦੇ ਹੱਕ ‘ਚ ਅੱਗੇ ਆਏ ਰੇਸ਼ਮ ਸਿੰਘ ਅਨਮੋਲ

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਸਿਮਰ ਸੰਧੂ ਦਾ ਮੁੱਦਾ ਛਾਇਆ ਹੋਇਆ ਹੈ। ਜਿਸ ਦੇ ਨਾਲ ਕੁਝ ਲੋਕਾਂ ਨੇ ਗਾਲੀ ਗਲੋਚ ਕੀਤਾ ਹੈ। ਹੁਣ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਉਸ ਦੇ ਹੱਕ ‘ਚ ਅੱਗੇ ਆਏ ਹਨ।

Reported by: PTC Punjabi Desk | Edited by: Shaminder  |  April 06th 2024 10:32 AM |  Updated: April 06th 2024 10:44 AM

ਡਾਂਸਰ ਸਿਮਰ ਸੰਧੂ ਦੇ ਹੱਕ ‘ਚ ਅੱਗੇ ਆਏ ਰੇਸ਼ਮ ਸਿੰਘ ਅਨਮੋਲ

  ਡਾਂਸਰ ਸਿਮਰ ਸੰਧੂ (Simar Sandhu)  ਜੋ ਕਿ ਪਿਛਲੇ ਕਈ ਦਿਨਾਂ ਤੋਂ ਚਰਚਾ ‘ਚ ਉਸ ਦੇ ਹੱਕ ‘ਚ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਅੱਗੇ ਆਏ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ‘ਕੁਝ ਲੋਕਾਂ ਲਈ ਉਹ ਕੰਜਰੀ ਹੈ ਤੇ ਕੁਝ ਲੋਕਾਂ ਲਈ ਨਚਾਰ ਹੈ। ਕੁਝ ਲੋਕਾਂ ਲਈ ਉਹ ਇੱਕ ਡਾਂਸਰ ਹੈ।

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਪਰ ਅਜਿਹੀ ਮਾਨਸਿਕਤਾ ਰੱਖਣ ਵਾਲੇ ਲੋਕਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਵੱਡੇ ਪਰਦੇ ‘ਤੇ ਕਰੀਨਾ ਕਪੂਰ, ਸੋਨਮ ਬਾਜਵਾ ਸਣੇ ਹੋਰ ਅਭਿਨੇਤੀਆਂ ਲੋਕਾਂ ਦਾ ਮਨੋਰੰਜਨ ਕਰਦੀਆਂ ਹਨ ।ਉਸੇ ਤਰ੍ਹਾਂ ਵਿਆਹਾਂ ‘ਚ ਨੱਚਣ ਵਾਲੀਆਂ ਇਹ ਕੁੜੀਆਂ ਸਾਡੀਆਂ ਖੁਸ਼ੀਆਂ ‘ਚ ਚਾਰ ਚੰਨ ਲਗਾਉਂਦੀਆਂ ਹਨ। ਇਸ ਦੇ ਨਾਲ ਹੀ ਗਾਇਕ ਨੇ ਲੋਕਾਂ ਨੁੰ ਆਪਣੀ ਮਾਨਸਿਕਤਾ ਬਦਲਣ ਦੇ ਲਈ ਵੀ ਆਖਿਆ ਹੈ। 

ਸਿਮਰ ਸੰਧੂ ਦਾ ਵਿਆਹ ਦੌਰਾਨ ਹੋਇਆ ਸੀ ਝਗੜਾ 

ਦੱਸ ਦਈਏ ਕਿ ਸਿਮਰ ਸੰਧੂ ਦਾ ਬੀਤੇ ਦਿਨ ਵਿਆਹ ਦੇ ਦੌਰਾਨ ਬਰਾਤੀਆਂ ਦੇ ਨਾਲ ਝਗੜਾ ਹੋ ਰਿਹਾ ਸੀ । ਸਿਮਰ ਸੰਧੂ ਸਟੇਜ ‘ਤੇ ਡਾਂਸ ਕਰ ਰਹੀ ਸੀ । ਇਸੇ ਦੌਰਾਨ ਕੁਝ ਲੋਕਾਂ ਨੇ ਉਸ ਨੂੰ ਸਟੇਜ ਤੋਂ ਥੱਲੇ ਆ ਕੇ ਨੱਚਣ ਦੇ ਲਈ ਕਿਹਾ ਸੀ । ਅਜਿਹਾ ਨਾ ਕਰਨ ‘ਤੇ ਸਿਮਰ ਦੇ ਨਾਲ ਗਾਲੀ ਗਲੋਚ ਵੀ ਹੋਈ ਸੀ । ਜਿਸ ਤੋਂ ਬਾਅਦ ਕਈ ਲੋਕ ਸਿਮਰ ਦੇ ਹੱਕ ‘ਚ ਨਿੱਤਰੇ ਅਤੇ ਕਈਆਂ ਨੇ ਉਸ ਦੇ ਵਿਰੋਧ ‘ਚ ਆਵਾਜ਼ ਬੁਲੰਦ ਕੀਤੀ ਸੀ । ਜਿਸ ਤੋਂ ਬਾਅਦ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਡਾਂਸਰ ਸਿਮਰ ਸੰਧੁ ਦੇ ਹੱਕ ‘ਚ ਅੱਗੇ ਆਏ ਹਨ । 

- PTC PUNJABI


Popular Posts