ਸਰਗੁਨ ਮਹਿਤਾ ਦਾ ਡਾਂਸ ਜਿੱਤ ਰਿਹਾ ਦਰਸ਼ਕਾਂ ਦਾ ਦਿਲ, ਵੇਖੋ ਖੂਬਸੂਰਤ ਵੀਡੀਓ
ਸਰਗੁਨ ਮਹਿਤਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਕਰਣ ਔਜਲਾ ਦੇ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।
ਸਰਗੁਨ ਮਹਿਤਾ ਦਾ ਡਾਂਸ ਜਿੱਤ ਰਿਹਾ ਦਰਸ਼ਕਾਂ ਦਾ ਦਿਲ, ਵੇਖੋ ਖੂਬਸੂਰਤ ਵੀਡੀਓ
ਸਰਗੁਨ ਮਹਿਤਾ (Sargun Mehta)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਕਰਣ ਔਜਲਾ ਦੇ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ : ਫ਼ਿਲਮ ‘ਹਮ ਆਪਕੇ ਹੈ ਕੌਣ’ ਦੇ ਸੈੱਟ ‘ਤੇ ਅਦਾਕਾਰਾ ਰੇਣੁਕਾ ਸ਼ਹਾਣੇ ਨਹੀਂ ਪੀਂਦੀ ਸੀ ਪਾਣੀ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਹੈ ਅਤੇ ਉਸ ਦੇ ਡਾਂਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੈਂ ਇਸ ਕੋਰੀਓਗ੍ਰਾਫੀ ਨੂੰ ਇੰਸਟਾ ‘ਤੇ ਵੇਖਿਆ ਹੈ ਟੈਗ ਨਹੀਂ ਸੀ, ਪਰ ਕਿਰਪਾ ਕਰਕੇ ਮੈਨੂੰ ਟੈਗ ਕਰੋ ਜੇ ਤੁਸੀਂ ਉਸ ਨੂੰ ਜਾਣਦੇ ਹੋ’।
ਫੈਨਸ ਨੇ ਵੀ ਦਿੱਤੇ ਰਿਐਕਸ਼ਨ
ਅਦਾਕਾਰਾ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਵੀਡੀਓ ਨੂੰ ਹਾਰਟ ਵਾਲੇ ਇਮੋਜੀ ਦੇ ਨਾਲ ਪੋਸਟ ਕੀਤਾ ਹੈ ਅਤੇ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਰਿਐਕਸ਼ਨ ਦਿੱਤੇ ਹਨ । ਅਦਾਕਾਰ ਬਿੰਨੂ ਢਿੱਲੋਂ ਨੇ ਵੀ ਇਸ ਵੀਡੀਓ ਨੂੰ ਪਸੰਦ ਕੀਤਾ ਹੈ ।

ਦੱਸ ਦਈਏ ਕਿ ਹਾਲ ਹੀ ‘ਚ ਅਦਾਕਾਰਾ ਨੇ ਆਪਣਾ ਜਨਮ ਦਿਨ ਮਨਾਇਆ ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਕੁਝ ਤਸਵੀਰਾਂ ਵੀ ਸੈਲੀਬ੍ਰੇਸ਼ਨ ਦੀਆਂ ਸਾਂਝੀਆਂ ਕੀਤੀਆਂ ਸਨ । ਜਿਸ ‘ਚ ਅਦਾਕਾਰਾ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਬਰਥਡੇ ਸੈਲੀਬ੍ਰੇਟ ਕਰਦੀ ਹੋਈ ਨਜ਼ਰ ਆਈ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
