ਵਿਦੇਸ਼ੀ ਕਲਾਕਾਰਾਂ ਦੇ ਨਾਲ ਡਾਂਸ ਕਰਦੇ ਨਜ਼ਰ ਆਏ ਸਤਿੰਦਰ ਸਰਤਾਜ, ਫੈਨਸ ਨੂੰ ਵੀ ਪਸੰਦ ਆ ਰਿਹਾ ਵੀਡੀਓ

ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਹ ਵਿਦੇਸ਼ੀ ਕਲਾਕਾਰਾਂ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ।

Written by  Shaminder   |  December 02nd 2023 11:12 AM  |  Updated: December 02nd 2023 11:12 AM

ਵਿਦੇਸ਼ੀ ਕਲਾਕਾਰਾਂ ਦੇ ਨਾਲ ਡਾਂਸ ਕਰਦੇ ਨਜ਼ਰ ਆਏ ਸਤਿੰਦਰ ਸਰਤਾਜ, ਫੈਨਸ ਨੂੰ ਵੀ ਪਸੰਦ ਆ ਰਿਹਾ ਵੀਡੀਓ

 ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਹ ਵਿਦੇਸ਼ੀ ਕਲਾਕਾਰਾਂ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਤਿੰਦਰ ਸਰਤਾਜ ਡਾਂਸ ਕਰ ਰਹੇ ਹਨ ਅਤੇ ਵਿਦੇਸ਼ੀ ਵੀ ਸਤਿੰਦਰ ਸਰਤਾਜ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਹਨ । ਸਤਿੰਦਰ ਸਰਤਾਜ ਉੱਥੇ ਪਲੇਟਾਂ ਵੀ ਤੋੜਦੇ ਹੋਏ ਦਿਖਾਈ ਦੇ ਰਹੇ ਹਨ । 

ਫੈਨਸ ਨੇ ਵੀ ਕੀਤੇ ਕਮੈਂਟ 

ਸਤਿੰਦਰ ਸਰਤਾਜ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੀ ਖੂਬ ਰਿਐਕਸ਼ਨ ਆ ਰਹੇ ਹਨ । ੁੲੱਜ ਨੇ ਲਿਖਿਆ ‘ਅਮੇਜ਼ਿੰਗ ਸਰਤਾਜ ਜੀ ਏਦਾਂ ਦੇ ਰੰਗ ਵਿੱਚ ਕਦੇ ਕਦੇ ਦੇਖਣ ਨੂੰ ਮਿਲਦੇ, ਦਿਖਾਉਂਦੇ ਰਿਹਾ ਕਰੋ ਏਦਾਂ ਦੇ ਜਜ਼ਬੇ’।ਇੱਕ ਹੋਰ ਨੇ ਲਿਖਿਆ ‘ਕਦੇ ਨਜ਼ਰ ਨਾ ਲੱਗੇ ਤੁਹਾਡੇ ਇਸ ਹਾਸੇ ਨੂੰ’।

ਜਦੋਂਕਿ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਹਾਏ, ਮੈਨੂੰ ਹੁਣ ਸਮਝ ਹੀ ਨਹੀਂ ਆ ਰਿਹਾ ਜਨਾਬ ਕਿ ਮੈਂ ਕੀ ਲਿਖਾਂ ।ਇਹ ਅੰਦਾਜ਼ ਪਹਿਲੀ ਵਾਰ ਦੇਖਣ ਨੂੰ ਮਿਲਿਆ ਤੇ ਹੁਣ ਸੱਚ ਦੱਸਾਂ ਮੈਂ ਵੀ ਨੱਚਣ ਲੱਗ ਪਿਆ ਸੀ ਵੇਖ ਕੇ।....ਰੂਹ ਨੂੰ ਸੁਕੂਨ ਦਿੰਦਾ ਤੁਹਾਡਾ ਹਾਸਾ, ਤੁਹਾਡੀ ਹਰ ਅਦਾ, ਤੁਹਾਡੇ ਗੀਤ ਤਾਂ ਹਮੇਸ਼ਾ ਦੀ ਤਰ੍ਹਾਂ ਦਿਲ ਨੂੰ ਟੁੰਬਦੇ ਹੀ ਨੇ।

ਤੁਹਾਨੂੰ ਨੱਚਦੇ ਬਹੁਤ ਵਾਰੀ ਦੇਖਿਆ ਪਰ ਅੱਜ ਤਾਂ ਇੰਝ ਲੱਗਿਆ ਜਿਵੇਂ ਪਰੀਆਂ ਆ ਕੇ ਤੁਹਾਨੂੰ ਬਾਹੋਂ ਫੜ ਕੇ ਨਚਾ ਰਹੀਆਂ ਹੋਣ। ਤੁਹਾਡੀ ਰੂਹ ਤੁਹਾਨੂੰ ਮਜਬੂਰ ਕਰ ਰਹੀ ਹੋਵੇ।ਇਸ ਤਰ੍ਹਾਂ ਹਰ ਪਲ਼ ਦਾ ਆਨੰਦ ਮਾਣਦਿਆਂ ਦੇਖ ਸਾਡੀ ਰੂਹ ਵੀ ਰਾਜ਼ੀ ਹੋ ਗਈ।  ਹਮੇਸ਼ਾ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ, ਢੇਰ ਦੁਆਵਾਂ  ਜੀਓ’।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network