Thursday, 28th of May 2026

ਸਤਿੰਦਰ ਸਰਤਾਜ ਨੇ ਸਿੱਧੂ ਮੂਸੇਵਾਲਾ ਦੀ ਕੀਤੀ ਤਾਰੀਫ, ਕਿਹਾ ‘ਸਿੱਧੂ ਬਹੁਤ ਨਿਮਰ ਇਨਸਾਨ ਸੀ’

ਸਤਿੰਦਰ ਸਰਤਾਜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਸਿੱਧੂ ਮੂਸੇਵਾਲਾ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਹ ਕਿਸੇ ਇੰਟਰਵਿਊ ‘ਚ ਸਿੱਧੂ ਮੂਸੇਵਾਲਾ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।

Reported by: PTC Punjabi Desk | Edited by: Shaminder  |  July 02nd 2024 05:05 PM |  Updated: July 02nd 2024 05:05 PM

ਸਤਿੰਦਰ ਸਰਤਾਜ ਨੇ ਸਿੱਧੂ ਮੂਸੇਵਾਲਾ ਦੀ ਕੀਤੀ ਤਾਰੀਫ, ਕਿਹਾ ‘ਸਿੱਧੂ ਬਹੁਤ ਨਿਮਰ ਇਨਸਾਨ ਸੀ’

ਸਤਿੰਦਰ ਸਰਤਾਜ (Satinder Sartaaj) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਸਿੱਧੂ ਮੂਸੇਵਾਲਾ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਹ ਕਿਸੇ ਇੰਟਰਵਿਊ ‘ਚ ਸਿੱਧੂ ਮੂਸੇਵਾਲਾ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ । ਸਤਿੰਦਰ ਸਰਤਾਜ ਨੇ ਕਿਹਾ ਕਿ ਮੈਂ ਪਟਿਆਲੇ ਕਿਸੇ ਦੇ ਨਿੱਜੀ ਪ੍ਰੋਗਰਾਮ ‘ਚ ਪਰਫਾਰਮ ਕਰ ਰਿਹਾ ਸੀ ਅਤੇ ਉਸੇ ਵੇਲੇ ਸਿੱਧੂ ਮੂਸੇਵਾਲਾ ਮੇਰੇ ਕਰੀਬ ਆਇਆ ਅਤੇ ਮੇਰੇ ਪੈਰਾਂ ਨੂੰ ਛੂਹ ਕੇ ਆਸ਼ੀਰਵਾਦ ਲੈਣ ਲੱਗਿਆ।

ਹੋਰ ਪੜ੍ਹੋ : ਬਿਮਾਰੀ ਦੇ ਦਰਮਿਆਨ ਅਦਾਕਾਰ ਸ਼ਤਰੂਘਨ ਸਿਨ੍ਹਾ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ

ਜਦੋਂ ਮੈਂ ਸਿੱਧੂ ਮੂਸੇਵਾਲਾ ਨੁੰ ਗਾਉਣ ਦੇ ਲਈ ਕਿਹਾ ਤਾਂ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਤੁਸੀਂ ਗਾਓ ਇਹ ਸਟੇਜ ਤੁਹਾਡੀ ਹੈ’। ਸਤਿੰਦਰ ਸਰਤਾਜ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ। 

ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ 

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਦਾ ਮਿਊਜ਼ਿਕ ਕਰੀਅਰ ਬੇਸ਼ੱਕ ਛੋਟਾ ਰਿਹਾ।ਪਰ ਉਸ ਨੇ ਆਪਣੇ ਕਰੀਅਰ ਦੌਰਾਨ ਏਨੇਂ ਕੁ ਹਿੱਟ ਗੀਤ ਦਿੱਤੇ ਕਿ ਦੇਸ਼ ਦੁਨੀਆ ‘ਚ ਉਸ ਦੇ ਗੀਤਾਂ ਦੀ ਤੂਤੀ ਬੋਲਦੀ ਹੈ। ਮੌਤ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਰਿਲੀਜ਼ ਹੋਏ ਹਨ ਜੋ ਸੋਸ਼ਲ ਮੀਡੀਆ ਛਾਏ ਹੋਏ ਹਨ । ਸਿੱਧੂ ਮੂਸੇਵਾਲਾ ਇਸ ਮੁਕਾਮ ‘ਤੇ ਪਹੁੰਚ ਚੁੱਕੇ ਸਨ ਕਿ ਜਿਸ ‘ਤੇ ਪਹੁੰਚਣ ਦੇ ਲਈ ਲੋਕਾਂ ਨੂੰ ਮੁੱਦਤਾਂ ਲੱਗ ਜਾਂਦੀਆਂ ਹਨ। 

- PTC PUNJABI


Popular Posts