ਸਤਿੰਦਰ ਸਰਤਾਜ ਨੇ ਸੈਨ ਫਰਾਂਸਿਸਕੋ ‘ਚ ਬਿਨ੍ਹਾਂ ਡਰਾਈਵਰ ਵਾਲੀ ਕਾਰ ‘ਚ ਕੀਤਾ ਸਫ਼ਰ, ਵੀਡੀਓ ਕੀਤਾ ਸਾਂਝਾ

ਸਤਿੰਦਰ ਸਰਤਾਜ ਨੇ ਇਸ ਕਾਰ ‘ਚ ਸਫ਼ਰ ਕਰਨ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ 21ਵੀਂਂ ਸਦੀ ਦੀ ਟੈਕਨੋਲੋਜੀ ਸ਼ਾਨਦਾਰ ਹੈ। ਸੰਯੁਕਤ ਰਾਜ ਅਮਰੀਕਾ ‘ਚ ਇੱਕ ਖੁਦ ਚੱਲਣ ਵਾਲੀ ਕਾਰ ਹਕੀਕਤ ਹੈ। ਖ਼ਾਸ ਕਰਕੇ ਕੈਲੀਫੋਰਨੀਆ ‘ਚ ।

Reported by: PTC Punjabi Desk | Edited by: Shaminder  |  June 27th 2024 12:11 PM |  Updated: June 27th 2024 12:11 PM

ਸਤਿੰਦਰ ਸਰਤਾਜ ਨੇ ਸੈਨ ਫਰਾਂਸਿਸਕੋ ‘ਚ ਬਿਨ੍ਹਾਂ ਡਰਾਈਵਰ ਵਾਲੀ ਕਾਰ ‘ਚ ਕੀਤਾ ਸਫ਼ਰ, ਵੀਡੀਓ ਕੀਤਾ ਸਾਂਝਾ

ਸਤਿੰਦਰ ਸਰਤਾਜ (Satinder Sartaaj) ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਹ ਜਿੱਥੇ ਵਧੀਆ ਗਾਇਕ ਨੇ ਉੱਥੇ ਹੀ ਵਧੀਆ ਸ਼ਾਇਰੀ ਦੇ ਲਈ ਵੀ ਜਾਣੇ ਜਾਂਦੇ ਹਨ । ਉਨ੍ਹਾਂ ਦੀ ਗਾਇਕੀ ਨੂੰ ਸਮਾਜ ਦਾ ਹਰ ਵਰਗ ਪਸੰਦ ਕਰਦਾ ਹੈ। ਭਾਵੇਂ ਉਹ ਨੌਜਵਾਨ ਹੋਣ, ਉਮਰ ਦਰਾਜ਼ ਲੋਕ ਹੋਣ ਜਾਂ ਫਿਰ ਬੱਚੇ । ਉਹਨਾਂ ਦੀ ਸ਼ਾਇਰੀ ਬਾਕਮਾਲ ਹੈ। ਉਹ ਇਨ੍ਹੀਂ ਦਿਨੀਂ ਸੈਨ ਫਰਾਂਸਿਸਕੋ ‘ਚ ਹਨ । ਜਿੱਥੋਂ ਉਹ ਆਪਣੇ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਸਾਂਝੀਆਂ ਕਰਦੇ ਆ ਰਹੇ ਹਨ । ਹੁਣ ਉਨ੍ਹਾਂ ਨੇ ਬਿਨ੍ਹਾਂ ਡਰਾਈਵਰ ਵਾਲੀ ਕਾਰ ‘ਚ ਸਫ਼ਰ ਕੀਤਾ ਹੈ। ਇਸ ਦੇ ਨਾਲ ਹੀ ਗਾਇਕ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਇਸ ਕਾਰ ‘ਚ ਸਫ਼ਰ ਕਰਨ ਦੇ ਅਨੁਭਵ ਨੂੰ ਵੀ ਸਾਂਝਾ ਕੀਤਾ ਹੈ।  ਹੋਰ ਪੜ੍ਹੋ : ਸੋਨੇ ਚਾਂਦੀ ਨਾਲ ਬਣਿਆ ਹੈ ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ਦਾ ਕਾਰਡ,ਅਨੰਤ ਖੁਦ ਵੰਡ ਰਹੇ ਵਿਆਹ ਦੇ ਕਾਰਡ, ਸੋਸ਼ਲ ਮੀਡੀਆ ‘ਤੇ ਵਾਇਰਲ

ਸਤਿੰਦਰ ਸਰਤਾਜ ਨੇ ਸਾਂਝਾ ਕੀਤਾ ਤਜ਼ਰਬਾ 

ਸਤਿੰਦਰ ਸਰਤਾਜ ਨੇ ਇਸ ਕਾਰ ‘ਚ ਸਫ਼ਰ ਕਰਨ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘੨੧ਵੀਂਂ ਸਦੀ ਦੀ ਟੈਕਨੋਲੋਜੀ ਸ਼ਾਨਦਾਰ ਹੈ। ਸੰਯੁਕਤ ਰਾਜ ਅਮਰੀਕਾ ‘ਚ ਇੱਕ ਖੁਦ ਚੱਲਣ ਵਾਲੀ ਕਾਰ ਹਕੀਕਤ ਹੈ। ਖ਼ਾਸ ਕਰਕੇ ਕੈਲੀਫੋਰਨੀਆ ‘ਚ । ਸੈਨ ਫ੍ਰਾਂਸਿਸਕੋ ‘ਚ ਇੱਕ ਸ਼ਾਨਦਾਰ ਅਨੁਭਵ ਸੀ। ਅਜਿਹੇ ਮਹਾਨਗਰ ਸ਼ਹਿਰ ਦੇ ਭੀੜਭਾੜ ਵਾਲੇ ਡਾਊਨ ਟਾਊਨ ‘ਚ ਵੀ ਇਸ ਦੀ ਭਰੋਸੇ ਯੋਗਤਾ ਕਮਾਲ ਦੀ ਹੈ।

ਇਹ ਆਵਾਜਾਈ ਦਾ ਭਵਿੱਖ ਹੈ। ਵਿਗਿਆਨ ਅਤੇ ਇੰਜੀਨਅਰਿੰਗ ਦਾ ਇੱਕ ਸੁੰਦਰ ਸੁਮੇਲ ਹੈ। ਇਸ ਨਵੀਂ ਖੋਜ ਅਤੇ ਸਖਤ ਮਿਹਨਤ ਨੂੰ ਮੁਬਾਰਕ, ਡਾਕਟਰ ਸਤਿੰਦਰ ਸਰਤਾਜ’। ਸਤਿੰਦਰ ਸਰਤਾਜ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਗਾਇਕ ਦਾ ਵੀਡੀਓ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network