ਸੋਨੇ ਚਾਂਦੀ ਨਾਲ ਬਣਿਆ ਹੈ ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ਦਾ ਕਾਰਡ,ਅਨੰਤ ਖੁਦ ਵੰਡ ਰਹੇ ਵਿਆਹ ਦੇ ਕਾਰਡ, ਸੋਸ਼ਲ ਮੀਡੀਆ ‘ਤੇ ਵਾਇਰਲ

ਅਨੰਤ ਅੰਬਾਨੀ ਤੇ ਰਾਧਿਕਾ ਜੁਲਾਈ ‘ਚ ਵਿਆਹ ਕਰਵਾਉਣ ਜਾ ਰਹੇ ਹਨ । ਜਿਸ ਦੇ ਲਈ ਅਨੰਤ ਨੇ ਕਾਰਡ ਵੰਡਣੇ ਸ਼ੁਰੂ ਕਰ ਦਿੱਤੇ ਹਨ । ਅਨੰਤ ਅੰਬਾਨੀ ਖੁਦ ਵਿਆਹ ਦੇ ਕਾਰਡ ਵੰਡਣ ਦੇ ਲਈ ਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵਿਆਹ ਦਾ ਕਾਰਡ ਕਾਫੀ ਵਾਇਰਲ ਹੋ ਰਿਹਾ ਹੈ। ਇਹ ਕਾਰਡ ਸੋਨੇ ਤੇ ਚਾਂਦੀ ਦੇ ਸੁਮੇਲ ਦੇ ਨਾਲ ਬਣਿਆ ਹੋਇਆ ਹੈ।

Reported by: PTC Punjabi Desk | Edited by: Shaminder  |  June 27th 2024 11:38 AM |  Updated: June 27th 2024 11:38 AM

ਸੋਨੇ ਚਾਂਦੀ ਨਾਲ ਬਣਿਆ ਹੈ ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ਦਾ ਕਾਰਡ,ਅਨੰਤ ਖੁਦ ਵੰਡ ਰਹੇ ਵਿਆਹ ਦੇ ਕਾਰਡ, ਸੋਸ਼ਲ ਮੀਡੀਆ ‘ਤੇ ਵਾਇਰਲ

ਅਨੰਤ ਅੰਬਾਨੀ (Anant Ambani)  ਤੇ ਰਾਧਿਕਾ (Radhika Merchant)  ਜੁਲਾਈ ‘ਚ ਵਿਆਹ ਕਰਵਾਉਣ ਜਾ ਰਹੇ ਹਨ । ਜਿਸ ਦੇ ਲਈ ਅਨੰਤ ਨੇ ਕਾਰਡ ਵੰਡਣੇ ਸ਼ੁਰੂ ਕਰ ਦਿੱਤੇ ਹਨ । ਅਨੰਤ ਅੰਬਾਨੀ ਖੁਦ ਵਿਆਹ ਦੇ ਕਾਰਡ ਵੰਡਣ ਦੇ ਲਈ ਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵਿਆਹ ਦਾ ਕਾਰਡ ਕਾਫੀ ਵਾਇਰਲ ਹੋ ਰਿਹਾ ਹੈ। ਇਹ ਕਾਰਡ ਸੋਨੇ ਤੇ ਚਾਂਦੀ ਦੇ ਸੁਮੇਲ ਦੇ ਨਾਲ ਬਣਿਆ ਹੋਇਆ ਹੈ।ਅਨੰਤ ਅੰਬਾਨੀ ਅਕਸ਼ੇ ਕੁਮਾਰ ਦੇ ਘਰ ਕਾਰਡ ਦੇਣ ਪਹੁੰਚੇ। 

 ਹੋਰ ਪੜ੍ਹੋ : ਚੋਟੀ ਦਾ ਕਬੱਡੀ ਖਿਡਾਈ ਵੀਰੀ ਢੈਪਈ ਕੋਮਾ ‘ਚ ਗਿਆ, ਵੱਢਣੀ ਪਈ ਲੱਤ, ਮਾਪੇ ਕਰ ਰਹੇ ਪੁੱਤਰ ਦੀ ਸੇਵਾ

  ਕਾਰਡ ਦੇ ਫ੍ਰੰਟ ‘ਤੇ ਦੇਵੀ ਦੇਵਤਾ

ਅਨੰਤ ਅੰਬਾਨੀ ਅਤੇ ਰਾਧਿਕਾ ਬਾਰਾਂ ਜੁਲਾਈ ਨੂੰ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਹਨ । ਇਸ ਵਿਆਹ ਦਾ ਕਾਰਡ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਰੈੱਡ ਕਲਰ ਦੀ ਅਲਮਾਰੀ ਦੇ ਆਕਾਰ ‘ਚ ਬਣਿਆ ਇਹ ਕਾਰਡ ਬਹੁਤ ਹੀ ਖੂਬਸੂਰਤ ਹੈ।

ਇਸ ਕਾਰਡ ‘ਚ ਇੱਕ ਚਾਂਦੀ ਦਾ ਮੰਦਰ ਨਿਕਲਦਾ ਹੈ ਅਤੇ ਇਸ ‘ਚ ਹਰ ਪਾਸੇ ਭਗਵਾਨ ਦੀ ਮੂਰਤੀ ਨਜ਼ਰ ਆ ਰਹੀ ਹੈ।ਇਸ ਦੇ ਨਾਲ ਹੀ ਭਗਵਾਨ ਦੇ ਵੱਖ-ਵੱਖ ਰੂਪਾਂ ਦੇ ਨਾਲ ਵਿਆਹ ਦੀ ਡਿਟੇਲਸ ਵੀ ਲਿਖੀ ਗਈ ਹੈ। ਇਸ ਦੇ ਨਾਲ ਹੀ ਅਨੰਤ ਤੇ ਰਾਧਿਕਾ ਦੇ ਨਾਮ ਦੇ ਪਹਿਲੇ ਅੱਖਰ ਦੀ ਕਢਾਈ ਵਾਲਾ ਰੁਮਾਲ ਤੇ ਇੱਕ ਦੁਪੱਟਾ ਵੀ ਸ਼ਾਮਿਲ ਹੈ।

ਤਿੰਨ ਦਿਨ ਤੱਕ ਚੱਲਣਗੇ ਫੰਕਸ਼ਨ 

ਅਨੰਤ ਤੇ ਰਾਧਿਕਾ ਦੇ ਵਿਆਹ ਦੇ ਸਮਾਗਮ ਤਿੰਨ ਦਿਨ ਤੱਕ ਚੱਲਣਗੇ। ਇਹ ਸਮਾਗਮ ਬਾਰਾਂ ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ ਚੌਦਾਂ ਜੁਲਾਈ ਤੱਕ ਸਮਾਗਮ ਚੱਲਣਗੇ । ੧੨ ਜੁਲਾਈ ਨੂੰ ਸ਼ੁਭ ਵਿਆਹ ਹੋਵੇਗਾ ਅਤੇ ਇਸ ਦੇ ਲਈ ਇੰਡੀਅਨ ਟ੍ਰੈਡੀਸ਼ਨਲ ਡ੍ਰੈੱਸ ਕੋਡ ਰੱਖਿਆ ਗਿਆ ਹੈ। 

 

- PTC PUNJABI


Popular Posts