ਅਨੰਤ ਅੰਬਾਨੀ ਤੇ ਰਾਧਿਕਾ ਦੀ ਦੂਜੀ ਪ੍ਰੀ ਵੈਡਿੰਗ ਸ਼ੁਰੂ, ਗੁਰੁ ਰੰਧਾਵਾ ਅਮਰੀਕੀ ਰੈਪਰ ਪਿੱਟਬੁਲ ਨਾਲ ਕਰਨਗੇ ਪਰਫਾਰਮ

ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦਾ ਦੂਜਾ ਪ੍ਰੀ ਵੈਡਿੰਗ ਫੰਕਸ਼ਨ ਚੱਲ ਰਿਹਾ ਹੈ । ਇਸ ਦੌਰਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੁਰੁ ਰੰਧਾਵਾ ਵੀ ਇਸ ਪ੍ਰੀ ਵੈਡਿੰਗ ਫੰਕਸ਼ਨ ‘ਚ ਸ਼ਾਮਿਲ ਹੋਣ ਦੇ ਲਈ ਪੁੱਜੇ ਹਨ ।

Written by  Shaminder   |  June 01st 2024 05:40 PM  |  Updated: June 01st 2024 05:40 PM

ਅਨੰਤ ਅੰਬਾਨੀ ਤੇ ਰਾਧਿਕਾ ਦੀ ਦੂਜੀ ਪ੍ਰੀ ਵੈਡਿੰਗ ਸ਼ੁਰੂ, ਗੁਰੁ ਰੰਧਾਵਾ ਅਮਰੀਕੀ ਰੈਪਰ ਪਿੱਟਬੁਲ ਨਾਲ ਕਰਨਗੇ ਪਰਫਾਰਮ

ਅਨੰਤ ਅੰਬਾਨੀ (Anant Ambani) ਤੇ ਰਾਧਿਕਾ ਮਾਰਚੈਂਟ (Radhika Merchant) ਦਾ ਦੂਜਾ ਪ੍ਰੀ ਵੈਡਿੰਗ ਫੰਕਸ਼ਨ ਚੱਲ ਰਿਹਾ ਹੈ । ਇਸ ਦੌਰਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੁਰੁ ਰੰਧਾਵਾ ਵੀ ਇਸ ਪ੍ਰੀ ਵੈਡਿੰਗ ਫੰਕਸ਼ਨ ‘ਚ ਸ਼ਾਮਿਲ ਹੋਣ ਦੇ ਲਈ ਪੁੱਜੇ ਹਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । 

ਹੋਰ ਪੜ੍ਹੋ  : ਪੰਜਾਬੀ ਸਿਤਾਰਿਆਂ ਨੇ ਪਾਈ ਵੋਟ, ਕਿਰਣ ਖੇਰ, ਆਯੁਸ਼ਮਾਨ ਖੁਰਾਣਾ,ਨੀਟੂ ਸ਼ਟਰਾਂ ਵਾਲੇ ਨੇ ਭੁਗਤਾਈ ਵੋਟ

ਅਮਰੀਕੀ ਰੈਪਰ ਪਿਟਬੁਲ ਦੇ ਨਾਲ ਕਰਨਗੇ ਪਰਫਾਰਮ 

ਗੁਰੁ ਰੰਧਾਵਾ ਅਨੰਤ ਤੇ ਰਾਧਿਕਾ ਦੇ ਪ੍ਰੀ ਵੈਡਿੰਗ ਫੰਕਸ਼ਨ ‘ਚ ਅਮਰੀਕੀ ਰੈਪਰ ਪਿਟਬੁਲ ਦੇ ਨਾਲ ਪਰਫਾਰਮ ਕਰਨਗੇ । ਦੱਸ ਦਈਏ ਕਿ ਅਨੰਤ ਤੇ ਰਾਧਿਕਾ ੧੨ ਜੁਲਾਈ ਨੂੰ ਜੀਓ ਵਰਲਡ ਕੰਨਵੇਂਸ਼ਨ ਸੈਂਟਰ ‘ਚ ਵਿਆਹ ਕਰਵਾਉਣਗੇ । ਇਸ ਤੋਂ ਪਹਿਲਾਂ ਹੋਏ ਸਮਾਗਮ ‘ਚ ਦਿਲਜੀਤ ਦੋਸਾਂਝ ਤੇ ਰਿਹਾਨਾ ਨੇ ਪਰਫਾਰਮ ਕੀਤਾ ਸੀ । ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੇ ਹੋਰ ਸਿਤਾਰੇ ਵੀ ਇਸ ਪ੍ਰੀ-ਵੈਡਿੰਗ ਫੰਕਸ਼ਨ ‘ਚ ਸ਼ਾਮਿਲ ਹੋਏ ਸਨ । ਜਦੋਂਕਿ ਹੁਣ ਹੋ ਰਹੇ ਫੰਕਸ਼ਨ ‘ਚ ਰਣਬੀਰ ਕਪੂਰ, ਆਲੀਆ ਭੱਟ,ਮਹੇਂਦਰ ਧੋਨੀ, ਸ਼ਕੀਰਾ,ਪਿੱਟਬੁਲ ਸਣੇ ਕਈ ਸਿਤਾਰੇ ਪਹੁੰਚੇ ਹਨ।

ਦੱਸ ਦਈਏ ਇਸ ਵਿਆਹ ਤੋਂ ਪੰਜ ਸੌ ਕਰੋੜ ਤੋਂ ਜ਼ਿਆਦਾ ਖਰਚ ਦੀ ਸੰਭਾਵਨਾ ਹੈ।ਇਸ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਆਪਣੀ ਧੀ ਦੇ ਵਿਆਹ ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਸਨ ।ਅਨੰਤ ਰਾਧਿਕਾ ਦੇ ਦੂਜੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਅੱਜ ਅੱਠ ਸੌ ਦੇ ਕਰੀਬ ਮਹਿਮਾਨ ਇਟਲੀ ਦੇ ਪੋਰਟ ਸਿਟੀ ‘ਚ ਪਹੁੰਚਣਗੇ ।

ਖਬਰ ਹੈ ਕਿ ਸਮਾਰੋਹ ਨੂੰ ਖ਼ਾਸ ਬਨਾਉਣ ਦੇ ਲਈ ਸ਼ਹਿਰ ‘ਚ ਸ਼ਾਮ ਸਾਢੇ ਪੰਜ ਵਜੇ ਤੋਂ ਬਾਅਦ ਸਿਰਫ਼ ਅੰਬਾਨੀ ਪਰਿਵਾਰ ਤੇ ਉਨ੍ਹਾਂ ਦੇ ਮਹਿਮਾਨਾਂ ਨੂੰ ਹੀ ਐਂਟਰੀ ਦਿੱਤੀ ਜਾਵੇਗੀ । ਆਮ ਲੋਕਾਂ ਦੇ ਲਈ ਸਾਰੇ ਗਿਫਟ ਸ਼ੌਪ ‘ਤੇ ਰੇਸਤਰਾਂ ਬੰਦ ਰਹਿਣਗੇ।    

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network