ਅਨੰਤ ਅੰਬਾਨੀ ਤੇ ਰਾਧਿਕਾ ਦੇ ਦੂਜੇ ਪ੍ਰੀ-ਵੈਡਿੰਗ ਤੇ ਆਏਗਾ 400 ਤੋਂ 500 ਕਰੋੜ ਦਾ ਖਰਚਾ, ਪੜ੍ਹੋ ਪੂਰੀ ਖ਼ਬਰ

ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦੀ ਦੂਜੀ ਪ੍ਰੀ-ਵੈਡਿੰਗ ਦੇ ਲਈ ਬਾਲੀਵੁੱਡ ਦੇ ਕਈ ਸਿਤਾਰੇ ਰਵਾਨਾ ਹੋ ਚੁੱਕੇ ਹਨ । ਇਹ ਵੈਡਿੰਗ ਸੈਲੀਬ੍ਰੇਸ਼ਨ ਕਰੂਜ਼ਸ਼ਿਪ ‘ਤੇ ਹੋਣ ਵਾਲਾ ਹੈ ।

Written by  Shaminder   |  May 28th 2024 06:11 PM  |  Updated: May 28th 2024 06:11 PM

ਅਨੰਤ ਅੰਬਾਨੀ ਤੇ ਰਾਧਿਕਾ ਦੇ ਦੂਜੇ ਪ੍ਰੀ-ਵੈਡਿੰਗ ਤੇ ਆਏਗਾ 400 ਤੋਂ 500 ਕਰੋੜ ਦਾ ਖਰਚਾ, ਪੜ੍ਹੋ ਪੂਰੀ ਖ਼ਬਰ

ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦੀ ਦੂਜੀ ਪ੍ਰੀ-ਵੈਡਿੰਗ ਦੇ ਲਈ ਬਾਲੀਵੁੱਡ ਦੇ ਕਈ ਸਿਤਾਰੇ ਰਵਾਨਾ ਹੋ ਚੁੱਕੇ ਹਨ । ਇਹ ਵੈਡਿੰਗ ਸੈਲੀਬ੍ਰੇਸ਼ਨ ਕਰੂਜ਼ਸ਼ਿਪ ‘ਤੇ ਹੋਣ ਵਾਲਾ ਹੈ । ਇਸ ਵਿਆਹ ਦੇ ਬਾਲੀਵੁੱਡ ਸਿਤਾਰਿਆਂ ਸਣੇ ਕਈ ਵੱਡੀਆਂ ਹਸਤੀਆਂ ਗਵਾਹ ਬਣਨਗੀਆਂ । ਇਸ ਵਿਆਹ ‘ਤੇ ਕਰੋੜਾਂ ਰੁਪਏ ਦਾ ਖਰਚਾ ਆਉਣ ਵਾਲਾ ਹੈ।

ਹੋਰ ਪੜ੍ਹੋ : ਕਰਣ ਔਜਲਾ ਜਲਦ ਬਣਨ ਜਾ ਰਹੇ ਹਨ ਪਿਤਾ ! ਗਾਇਕ ਨੇ ਖੁਦ ਕੀਤਾ ਖੁਲਾਸਾ

ਖਬਰਾਂ ਮੁਤਾਬਕ ਇਸ ਵਿਆਹ ‘ਚ ਚਾਰ ਸੌ ਤੋਂ ਪੰਜ ਸੌ ਕਰੋੜ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਏਨੇ ਖਰਚ ‘ਚ ਬਾਲੀਵੁੱਡ ਸੈਲੀਬ੍ਰੇਟੀਜ਼ ਦੀਆਂ ਕਈ ਵਿਆਹ ਹੋ ਜਾਂਦੇ ਹਨ ।

ਜੁਲਾਈ ‘ਚ ਅਨੰਤ-ਰਾਧਿਕਾ ਦਾ ਵਿਆਹ

ਦੱਸ ਦਈਏ ਕਿ ਅਨੰਤ ਅੰਬਾਨੀ ਤੇ ਰਾਧਿਕਾ ਦਾ ਵਿਆਹ ਜੁਲਾਈ ‘ਚ ਹੋਣਾ ਹੈ ਅਤੇ ਇਸ ਤੋਂ ਪਹਿਲਾਂ ਤਿੰਨਾਂ ਸਮਾਗਮਾਂ ‘ਤੇ ਮੋਟਾ ਮੋਟਾ ਅੰਦਾਜ਼ਾ ਲਗਾਇਆ ਜਾਵੇ ਤਾਂ ਪੰਦਰਾਂ ਸੌ ਕਰੋੜ ਦੇ ਬਜਟ ਦਾ ਅੰਦਾਜ਼ਾ ਹੈ। ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਧੀ ਈਸ਼ਾ ਦੇ ਵਿਆਹ ‘ਚ ਚਾਰ ਸੌ ਕਰੋੜ ਰੁਪਏ ਖਰਚ ਕੀਤੇ ਸਨ ।ਈਸ਼ਾ ਨੇ ਆਪਣੇ ਵਿਆਹ ‘ਚ ਨੱਬੇ ਕਰੋੜ ਦਾ ਲਹਿੰਗਾ ਪਾਇਆ ਸੀ ।

ਦਿਲਜੀਤ ਦੋਸਾਂਝ ਨੇ ਕੀਤਾ ਸੀ ਪਰਫਾਰਮ

ਇਸ ਤੋਂ ਪਹਿਲਾਂ ਪ੍ਰੀ-ਵੈਡਿੰਗ ਫੰਕਸ਼ਨ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਕਰਤ ਕੀਤੀ ਸੀ । ਇਸ ਪ੍ਰੀ-ਵੈਡਿੰਗ ਫੰਕਸ਼ਨ ‘ਚ ਦਿਲਜੀਤ ਦੋਸਾਂਝ, ਹਾਲੀਵੁੱਡ ਗਾਇਕਾ ਰਿਹਾਨਾ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network